ਲੁਧਿਆਣਾ ਵਿੱਚ 34 ਦਿਨਾਂ ਦੇ ਅੰਦਰ ਹੋਈ ਚੋ ਰੀ ਦੀਆਂ 17 ਵਾਰ ਦਾਤਾਂ ਵਿੱਚੋਂ 55 ਫੀਸਦੀ ਪਰਿਵਾਰ ਛੁੱਟਿਆ ਮਨਾਉਣ ਗਏ ਸਨ
‘ਦ ਖ਼ਾਲਸ ਬਿਊਰੋ : ਗਰਮੀ ਦੀਆਂ ਛੁੱਟੀਆਂ ਵਿੱਚ ਜੇਕਰ ਤੁਸੀਂ ਪਰਿਵਾਰ ਨਾਲ ਬਾਹਰ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਨੂੰ ALERT ਕਰਨ ਵਾਲੀ ਹੈ। ਚੋਰ ਅੱਜ-ਕੱਲ ਉਨ੍ਹਾਂ ਘਰਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਜਿੰਨਾਂ ਦੇ ਲੋਕ ਪਰਿਵਾਰ ਨਾਲ ਪਹਾੜਾਂ ਜਾਂ ਫਿਰ ਕਿਸੇ ਹੋਰ ਥਾਂ ‘ਤੇ ਛੁੱਟੀ ਮਨਾਉਣ ਗਏ ਹਨ। ਇੰਨਾਂ ਘਰਾਂ ਵਿੱਚ ਅਸਾਨੀ ਨਾਲ ਚੋਰ ਲੁੱ ਟ ਦੀ ਵਾ ਰ ਦਾ ਤ ਨੂੰ ਅੰਜਾਮ ਦੇ ਸਕਦੇ ਹਨ। ਇਸ ਤੋਂ ਪਹਿਲਾਂ ਚੋ ਰਾਂ ਵੱਲੋਂ ਇੰਨਾਂ ਘਰਾਂ ਦੀ ਰੇਕੀ ਵੀ ਕੀਤੀ ਜਾਂਦੀ ਹੈ। ਲੁਧਿਆਣਾ ਵਿੱਚ 34 ਦਿਨਾਂ ਦੇ ਅੰਦਰ 17 ਅਜਿਹੀ ਚੋ ਰੀ ਦੀਆਂ ਵਾ ਰ ਦਾ ਤਾਂ ਸਾਹਮਣੇ ਆਇਆ ਹੈ ਜਿੰਨਾਂ ਦਾ ਪੂਰਾ ਪਰਿਵਾਰ ਗਰਮੀ ਦੀਆਂ ਛੁੱਟੀਆਂ ਬਣਾਉਣ ਲਈ ਬਾਹਰ ਗਿਆ ਹੋਇਆ ਸੀ।
CCTV ਦਾ ਖੌ ਫ ਵੀ ਨਹੀਂ
ਕੁਝ ਲੋਕ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ CCTV ਲੱਗਾ ਕੇ ਬੇਫਿਕਰ ਹੋ ਕੇ ਛੁੱਟੀਆਂ ਮਨਾਉਣ ਚੱਲੇ ਜਾਂਦੇ ਨੇ ਪਰ ਸ਼ਾਇਦ ਉਨ੍ਹਾਂ ਨੂੰ ਨਹੀਂ ਪਤਾ ਕੀ ਚੋ ਰ ਉਨ੍ਹਾਂ ਤੋਂ 2 ਕਦਮ ਅੱਗੇ ਸੋਚ ਦੇ ਨੇ, ਲੁਧਿਆਣਾ ‘ਚ 34 ਦਿਨਾਂ ਅੰਦਰ ਜਿੰਨਾਂ ਘਰਾਂ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਘਰਾਂ ਵਿੱਚ ਚੋਰ ਆਪਣੇ ਨਾਲ DVR ਵੀ ਲੈ ਗਏ ਜਿਸ ਦੀ ਵਜ੍ਹਾਂ ਕਰਕੇ ਰਿਕਾਰਡਿੰਗ ਵੇਖ ਕੇ ਚੋ ਰਾਂ ਦੀ ਪਛਾਣ ਵੀ ਨਹੀਂ ਕੀਤੀ ਜਾ ਸਕਦੀ ਹੈ। ਇਸੇ ਲਈ ਜਿਸ ਥਾਂ ‘ਤੇ CCTV ਕੈਮਰੇ ਲੱਗੇ ਨੇ ਉਨ੍ਹਾਂ ਘਰਾਂ ਨੂੰ ਵੀ ਚੋ ਰ ਬਿਨਾਂ ਕਿਸੇ ਚਿੰ ਤਾ ‘ਤੇ ਨਿਸ਼ਾਨਾ ਬਣਾ ਰਹੇ ਨੇ, ਪਰ ਅਜਿਹਾ ਨਹੀਂ ਚੋ ਰਾਂ ਦੇ ਡ ਰ ਤੋਂ ਤੁਸੀਂ ਪਰਿਵਾਰ ਨਾਲ ਛੁੱਟਿਆ ‘ਤੇ ਨਾ ਜਾਉ ਤੁਸੀਂ ਜ਼ਰੂਰ ਜਾਉ ਪਰ ਇਹ 8 ਕਦਮ ਚੁੱਕਮ ਤੋਂ ਬਾਅਦ ।
ਛੁੱਟੀ ‘ਤੇ ਜਾਣ ਤੋਂ ਪਹਿਲਾਂ ਇਹ ਕਦਮ ਜ਼ਰੂਰੀ
- ਘਰ ਵਿੱਚ ਤਾਲਾ ਲਗਾਉਣ ਦੀ ਬਜਾਏ ਕਿਸੇ ਜਾਣਕਾਰ ਨੂੰ ਰਖਵਾਲੀ ਦੇ ਲਈ ਛੱਡ ਕੇ ਜਾਉ
- ਘਰ ਵਿੱਚ ਸੋਨਾ,ਨਕਦੀ ਅਤੇ ਮਹਿੰਗੀ ਚੀਜ਼ਾ ਨਾ ਛੱਡ ਕੇ ਜਾਉ
- ਘਰ ਵਿੱਚ ਮੌਜੂਦਾ ਮਹਿੰਗੀ ਚੀਜ਼ਾਂ ਨੂੰ ਕਿਸੇ ਦੋਸਤ ਜਾਂ ਫਿਰ ਰਿਸ਼ਤੇਦਾਰ ਦੇ ਘਰ ਰੱਖ ਕੇ ਜਾਉ
- ਘਰ ਦੇ ਹਰ ਕਮਰੇ ਨੂੰ ਤਾਲਾ ਜ਼ਰੂਰ ਲਗਾਉ
- ਘਰ ਦੇ ਮੇਨ ਗੇਟ ‘ਤੇ ਸੈਂਟਰ ਲਾਕ ਜ਼ਰੂਰ ਲਗਾਉ
- ਸਾਰੀ ਲਾਇਟਾਂ ਬੰਦ ਕਰਕੇ ਨਾ ਜਾਉ ਤਾਂ ਕੀ ਇਸੇ ਨੂੰ ਇਹ ਨਾ ਲੱਗੇ ਕੀ ਘਰ ਵਿੱਚ ਕੋਈ ਨਹੀਂ
- ਗੁਆਂਢੀਆਂ ਨੂੰ ਘਰ ਦਾ ਧਿਆਨ ਰੱਖਣ ਦੇ ਲਈ ਜ਼ਰੂਰ ਕਹੋ
- ਘਰ ਦੇ ਨਜ਼ਦੀਕ ਰਹਿਣ ਵਾਲੇ ਦੋਸਤ ਜਾਂ ਫਿਰ ਰਿਸ਼ਤੇਦਾਰ ਨੂੰ ਦਿਨ ਵਿੱਚ ਇੱਕ ਵਾਰ ਗੇੜਾ ਲਗਾਉਣ ਲਈ ਕਹੋ