The Khalas Tv Blog India ਲੋਕ ਸਭਾ ਵਿੱਚ ਘੁਸਪੈਠ ਮਾਮਲੇ ‘ਚ 8 ਸੁਰੱਖਿਆ ਮੁਲਾਜ਼ਮ ਮੁਅੱਤਲ
India

ਲੋਕ ਸਭਾ ਵਿੱਚ ਘੁਸਪੈਠ ਮਾਮਲੇ ‘ਚ 8 ਸੁਰੱਖਿਆ ਮੁਲਾਜ਼ਮ ਮੁਅੱਤਲ

Parliament security breach, Delhi Police Special Cell

ਸੰਸਦ ਦੀ ਸੁਰੱਖਿਆ ਉਲੰਘਣ ਦੀ ਘਟਨਾ ਵਿੱਚ ਸੁਰੱਖਿਆ ਵਿੱਚ ਕਮੀਆਂ ਦੇ ਦੋਸ਼ ਵਿੱਚ 8 ਸੁਰੱਖਿਆ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ।

ਨਵੀਂ ਦਿੱਲੀ : ਲੋਕ ਸਭਾ ਸਕੱਤਰੇਤ ਨੇ ਵੀਰਵਾਰ ਨੂੰ ਸੰਸਦ ਦੀ ਸੁਰੱਖਿਆ ਉਲੰਘਣ ਦੀ ਘਟਨਾ ਵਿੱਚ ਸੁਰੱਖਿਆ ਵਿੱਚ ਕਮੀਆਂ ਦੇ ਦੋਸ਼ ਵਿੱਚ 8 ਸੁਰੱਖਿਆ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ। ਮੁਅੱਤਲ ਕੀਤੇ ਗਏ ਸੁਰੱਖਿਆ ਕਰਮਚਾਰੀਆਂ ਦੇ ਨਾਂ ਰਾਮਪਾਲ, ਅਰਵਿੰਦ, ਵੀਰ ਦਾਸ, ਗਣੇਸ਼, ਅਨਿਲ, ਪ੍ਰਦੀਪ, ਵਿਮਿਤ ਅਤੇ ਨਰਿੰਦਰ ਹਨ।

ਇਸ ਤੋਂ ਪਹਿਲਾਂ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੁਰੱਖਿਆ ਦੀ ਵੱਡੀ ਉਲੰਘਣਾ ਦੀ ਜਾਂਚ ਕਰਨ ਲਈ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਸੀ। ਦੱਸ ਦੇਈਏ ਕਿ 13 ਦਸੰਬਰ ਬੁੱਧਵਾਰ ਨੂੰ ਸਿਫਰ ਕਾਲ ਦੌਰਾਨ ਦੋ ਘੁਸਪੈਠੀਏ ਵਿਜ਼ਟਰ ਗੈਲਰੀ ਤੋਂ ਲੋਕ ਸਭਾ ਦੇ ਚੈਂਬਰ ਵਿੱਚ ਦਾਖਲ ਹੋਏ।

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ UAPA ਤਹਿਤ ਕੇਸ ਦਰਜ, ਘਟਨਾ ਬਾਰੇ ਪੁਲਿਸ ਨੇ ਇਹ ਦੱਸਿਆ

ਬੁੱਧਵਾਰ ਨੂੰ ਸੁਰੱਖਿਆ ਦੀ ਇੱਕ ਵੱਡੀ ਉਲੰਘਣਾ ਹੋਣ ਤੋਂ ਬਾਅਦ ਕੀਤੀ ਗਈ ਜਦੋਂ ਦੋ ਘੁਸਪੈਠੀਆਂ, ਮਨੋਰੰਜਨ ਡੀ ਅਤੇ ਸਾਗਰ ਸ਼ਰਮਾ, ਵਿਜ਼ਟਰਾਂ ਦੀ ਗੈਲਰੀ ਤੋਂ ਲੋਕ ਸਭਾ ਵਿੱਚ ਕੁੱਦ ਗਏ ਅਤੇ ਧੂੰਏਂ ਦੀਆਂ ਡੱਬੀਆਂ ਖੋਲ੍ਹੀ ਦਿੱਤੀਆਂ ।  ਅਚਾਨਕ ਇਸ ਕਾਰਵਾਈ ਨਾਲ ਸੰਸਦ ਦੇ ਮੈਂਬਰਾਂ ਵਿੱਚ ਹਫੜਾ-ਦਫੜੀ ਮਚ ਗਈ। ਸੰਸਦ ਮੈਂਬਰਾਂ ਨੇ ਮੁਲਜ਼ਮਾਂ ਨੂੰ ਫੜ ਕੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

ਇਸ ਤਰ੍ਹਾਂ ਦੋ ਹੋਰ ਸ਼ਖਸ ਨੀਲਮ ਆਜ਼ਾਦ ਅਤੇ ਅਮੋਲ ਸ਼ਿੰਦੇ ਨੂੰ ਵੀ ਸੰਸਦ ਦੇ ਬਾਹਰ ਧੂੰਏਂ ਦੇ ਡੱਬੀ ਖੋਲ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਚਾਰੇ ਲੋਕਾਂ ‘ਤੇ ਅੱਤਵਾਦ ਵਿਰੋਧੀ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਦੇ ਤਹਿਤ ਦੋਸ਼ ਲਗਾਏ ਗਏ ਹਨ। ਦੱਸ ਦੇਏਏ ਕਿ ਲੋਕ ਸਭਾ ਦੀ ਸੁਰੱਖਿਆ ਦੀ ਵੱਡੀ ਉਲੰਘਣਾ ਸੰਸਦ ‘ਤੇ ਅੱਤਵਾਦੀ ਹਮਲੇ ਦੀ 22ਵੀਂ ਵਰ੍ਹੇਗੰਢ ‘ਤੇ ਵਾਪਰੀ ਹੈ।

ਸੰਸਦ ਦੀ ਸੁਰੱਖਿਆ ਦੀ ਉਲੰਘਣਾ ਹੋਣ ਤੋਂ ਬਾਅਦ, ਲੋਕ ਸਭਾ ਦੇ ਸਕੱਤਰ ਜਨਰਲ ਨੇ ਸੁਰੱਖਿਆ ਦੀ ਸਮੀਖਿਆ ਲਈ ਗ੍ਰਹਿ ਮੰਤਰਾਲੇ (ਐਮਐਚਏ) ਨੂੰ ਪੱਤਰ ਲਿਖਿਆ ਅਤੇ ਫੈਸਲਾ ਲਿਆ ਗਿਆ ਕਿ ਅਗਲੇ ਹੁਕਮਾਂ ਤੱਕ ਵਿਜ਼ਟਰ ਗੈਲਰੀ ਲਈ ਕੋਈ ਪਾਸ ਜਾਰੀ ਨਹੀਂ ਕੀਤਾ ਜਾਵੇਗਾ।

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਮਾਮਲਾ : ਗ੍ਰਿਫਤਾਰ ਨੀਲਮ ਦੇ ਸਮਰਥਨ ‘ਚ ਆਏ ਕਿਸਾਨ ਤੇ ਖਾਪ ਪੰਚਾਇਤਾਂ…

ਲੋਕ ਸਭਾ ਸਕੱਤਰੇਤ ਦੀ ਬੇਨਤੀ ‘ਤੇ, ਐਮਐਚਏ ਨੇ ਬੁੱਧਵਾਰ ਨੂੰ ਸੰਸਦ ਦੀ ਸੁਰੱਖਿਆ ਉਲੰਘਣਾ ਦੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਡਾਇਰੈਕਟਰ ਜਨਰਲ ਅਨੀਸ਼ ਦਿਆਲ ਸਿੰਘ ਦੀ ਅਗਵਾਈ ਵਿੱਚ ਹੋਰ ਸੁਰੱਖਿਆ ਏਜੰਸੀਆਂ ਅਤੇ ਮਾਹਰਾਂ ਦੇ ਮੈਂਬਰਾਂ ਨਾਲ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ।

ਐਮਐਚਏ ਮੁਤਾਬਕ ਜਾਂਚ ਕਮੇਟੀ ਸੰਸਦ ਦੀ ਸੁਰੱਖਿਆ ਵਿੱਚ ਉਲੰਘਣਾ ਦੇ ਕਾਰਨਾਂ ਦੀ ਜਾਂਚ ਕਰੇਗੀ, ਗਲਤੀਆਂ ਦੀ ਪਛਾਣ ਕਰੇਗੀ ਅਤੇ ਅਗਲੀ ਕਾਰਵਾਈ ਦੀ ਸਿਫਾਰਸ਼ ਕਰੇਗੀ। ਐਮਐਚਏ ਨੇ ਕਿਹਾ, “ਕਮੇਟੀ ਜਲਦੀ ਤੋਂ ਜਲਦੀ ਸੰਸਦ ਵਿੱਚ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਸੁਝਾਵਾਂ ਸਮੇਤ ਸਿਫ਼ਾਰਸ਼ਾਂ ਦੇ ਨਾਲ ਆਪਣੀ ਰਿਪੋਰਟ ਸੌਂਪੇਗੀ।”

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਸੁਰੱਖਿਆ ਉਲੰਘਣ ਦੀ ਘਟਨਾ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਨੂੰ ਉਠਾਉਣ ਵਾਲੇ ਵਿਰੋਧੀ ਨੇਤਾਵਾਂ ਨਾਲ ਸਹਿਮਤੀ ਜਤਾਉਂਦੇ ਹੋਏ ਭਰੋਸਾ ਦਿੱਤਾ ਸੀ ਕਿ ਸੁਰੱਖਿਆ ਦੀ ਸਮੀਖਿਆ ਕੀਤੀ ਜਾਵੇਗੀ।

Exit mobile version