The Khalas Tv Blog Punjab 75 % ਸਰੀਰਕ ਤੌਰ ‘ਤੇ ਅਸਮਰੱਥ ਪਰ 100% ਅਜ਼ਾਦ ਸੋਚ !
Punjab

75 % ਸਰੀਰਕ ਤੌਰ ‘ਤੇ ਅਸਮਰੱਥ ਪਰ 100% ਅਜ਼ਾਦ ਸੋਚ !

ਬਿਊਰੋ ਰਿਪੋਰਟ : ਸਾਨੂੰ ਅਜ਼ਾਦ ਹੋਏ 77 ਸਾਲ ਹੋ ਗਏ ਪਰ ਸੋਚ ਹੁਣ ਵੀ ਗੁਲਾਮ ਹੈ,ਇਹ ਸੋਚ ਕਿਸੇ ਦੇਸ਼ ਦੇ ਕਬਜ਼ੇ ਵਿੱਚ ਨਹੀਂ ਹੈ ਬਲਕਿ ਸਾਡਾ ਮਨ ਹੈ ਜਿਸ ਨੂੰ ਜਿੱਤ ਕੇ ਅਸੀਂ ਆਪਣੇ ਸੁਪਣਿਆਂ ਅਤੇ ਜ਼ਿੰਮੇਵਾਰੀਆਂ ‘ਤੇ ਜਿੱਤ ਹਾਸਲ ਕਰ ਸਕਦੇ ਹਾਂ ਭਾਵੇ ਹਾਲਾਤ ਕੁਝ ਵੀ ਹੋਣ । ਅੰਮ੍ਰਿਤਸਰ ਦੇ ਇਕਬਾਲ ਸਿੰਘ ਜੀਉਂਦੀ ਜਾਗਤੀ ਮਿਸਾਲ ਹੈ । ਜੇਕਰ ਤੁਸੀਂ ਅੰਮ੍ਰਿਤਸਰ ਦੇ ਵਾਸੀ ਹੋ ਤਾਂ ਤੁਹਾਨੂੰ ਇਕਬਾਲ ਸਿੰਘ ਦਾ ਜਜ਼ਬਾ ਸੜਕ ‘ਤੇ ਲੋਕਾਂ ਵਿੱਚ ਵਿਚਰਦਾ ਹੋਇਆ ਨਜ਼ਰ ਆ ਜਾਵੇਗਾ । ਕਈ ਲੋਕ ਮਿਲ ਵੀ ਚੁੱਕੇ ਹੋਣਗੇ ਜਿਹੜੇ ਨਹੀਂ ਮਿਲੇ ਹਨ ਅਸੀਂ ਉਨ੍ਹਾਂ ਨੂੰ ਮਿਲਵਾਉਂਦੇ ਹਾਂ।

ਇਕਬਾਲ ਸਿੰਘ ਦੀ ਉਮਰ 44 ਸਾਲ ਹਨ ਅਤੇ 75 ਫੀਸਦੀ ਸ਼ਰੀਰ ਇਨ੍ਹਾਂ ਦਾ ਕੰਮ ਨਹੀਂ ਕਰਦਾ ਹੈ ਪਰ ਸੋਚ ਵਿੱਚ 100 ਫੀਸਦੀ ਅਜ਼ਾਦੀ ਹੈ । ਲਾਲ ਰੰਗ ਦੀ ਟੀ-ਸ਼ਰਟ ਪਾਕੇ ਇਹ ਵ੍ਹੀਲਚੇਅਰ ‘ਤੇ ਲੋਕਾਂ ਦਾ ਢਿੱਡ ਭਰਦੇ ਹਨ । ਇਕਬਾਲ ਸਿੰਘ ਜੋਮੈਟੋ ਫੂਡ ਡਿਲੀਵਰੀ ਵਿੱਚ ਕੰਮ ਕਰਦੇ ਹਨ ਅਤੇ ਵ੍ਹੀਲਚੇਅਰ ‘ਤੇ ਖਾਣੇ ਦੇ ਆਰਡਰ ਪਹੁੰਚਾਉਂਦੇ ਹਨ।

12 ਸਾਲ ਤੱਕ ਇਕਬਾਲ ਸਿੰਘ ਬਿਸਤਰ ‘ਤੇ ਪਏ ਰਹੇ,ਪਰ ਲਾਕਡਾਊਨ ਵਿੱਚ ਘਰ ਦੇ ਹਾਲਾਤ ਅਜਿਹੇ ਬਣ ਗਏ ਕਿ ਇਕਬਾਲ ਸਿੰਘ ਨੇ ਹਿੰਮਤ ਕਰਕੇ ਜੋਮੈਟੋ ਵਿੱਚ ਨੌਕਰੀ ਹਾਸਲ ਕੀਤੀ । ਅੱਜ ਪੂਰੇ ਪਰਿਵਾਰ ਦਾ ਢਿੱਡ ਭਰ ਦੇ ਹਨ । ਇਕਬਾਲ ਦਾ ਕਹਿਣਾ ਹੈ ਉਹ ਇਨ੍ਹਾਂ ਕਮਾ ਲੈਂਦੇ ਹਨ ਕਿ ਪਰਿਵਾਰ ਨੂੰ 2 ਵਕਤ ਦਾ ਖਾਣਾ ਖਵਾ ਸਕਦੇ ਹਨ ।

ਘਰ ਵਿੱਚ 2 ਧੀਆਂ ਹਨ ਇੱਕ 16 ਅਤੇ ਦੂਜੀ 15 ਸਾਲ ਦੀ, ਪਤਨੀ ਰਜਿੰਦਰ ਕੌਰ ਦੀ ਪੂਰੀ ਮਦਦ ਉਨ੍ਹਾਂ ਨੂੰ ਮਿਲ ਦੀ ਹੈ । ਸਿਰਫ਼ ਇਨ੍ਹਾਂ ਹੀ ਨਹੀਂ ਪਿਤਾ ਗਿਆਨ ਸਿੰਘ ਵੀ ਪੂਰੀ ਮਦਦ ਕਰਦੇ ਸਨ ਪਰ ਇੱਕ ਸਾਲ ਪਹਿਲਾਂ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ । ਜਦਕਿ ਭੈਣ-ਭਰਾਵਾਂ ਨੇ ਕਦੇ ਵੀ ਮਦਦ ਦਾ ਹੱਥ ਅੱਗੇ ਨਹੀਂ ਵਧਾਇਆ ਹੈ ।

ਸਾਲ 2009 ਜ਼ਿੰਦਗੀ ਦਾ ਸਭ ਤੋਂ ਬੁਰਾ ਸਾਲ

ਇਕਬਾਲ ਸਿੰਘ ਮੁਤਾਬਿਕ 2009 ਵਿੱਚ ਹੇਮਕੁੰਟ ਸਾਹਿਬ ਗਏ,ਰਸਤੇ ਵਿੱਚ ਆਉਂਦੇ ਸਮੇਂ ਚੰਡੀਗੜ੍ਹ ਵਿੱਚ ਉਨ੍ਹਾਂ ਦੀ ਕਾਰ ਦੁਰਘਨਟਾ ਦਾ ਸ਼ਿਕਾਰ ਹੋ ਗਈ । ਉਨ੍ਹਾਂ ਦੇ 75 ਫੀਸਦੀ ਸ਼ਰੀਰ ਨੇ ਕੰਮ ਕਰਨਾ ਬੰਦ ਕਰ ਦਿੱਤਾ । ਉਨ੍ਹਾਂ ਦੇ ਉੱਤੇ ਦਾ ਹਿੱਸਾ ਕੰਮ ਨਹੀਂ ਕਰਦਾ ਹੈ। ਹੇਠਾਂ ਉਹ ਪੂਰੀ ਤਰ੍ਹਾਂ ਨਾਲ ਵਿਕਲਾਂਗ ਹਨ । ਇੱਕ ਸਮੇਂ ਤੱਕ ਉਹ ਹਿੰਮਤ ਹਾਰ ਗਏ ਸਨ,ਫਿਰ ਉਨ੍ਹਾਂ ਨੇ ਅਜਿਹੇ ਲੋਕ ਵੀ ਵੇਖੇ ਜਿੰਨਾਂ ਦਾ ਸਿਰ ਕੰਮ ਕਰਦਾ ਸੀ । ਉਨ੍ਹਾਂ ਰੱਬ ਦਾ ਸ਼ੁਕਰਾਨਾ ਕੀਤਾ ਕਿ ਉਨ੍ਹਾਂ ਦੇ ਹੱਥ ਚੱਲ ਰਹੇ ਹਨ ਉਹ ਅੱਜ ਉਸੇ ਦੇ ਬਦੌਲਤ ਕਮਾ ਰਹੇ ਹਨ ।

2017 ਵਿੱਚ ਵ੍ਹੀਲ ਚੇਅਰ ਵੇਖੀ

2017 ਵਿੱਚ ਇਕਬਾਲ ਸਿੰਘ ਨੇ ਪਹਿਲੀ ਵਾਰ ਇਲੈਕਟ੍ਰਿਕ ਵ੍ਹੀਲ ਚੇਅਰ ਵੇਖੀ । 2020 ਵਿੱਚ ਲਾਕਡਾਊਨ ਲੱਗ ਗਿਆ ਇੱਕ ਸਾਲ ਵਿੱਚ ਜ਼ਿੰਦਗੀ ਨੂੰ ਮੁਸ਼ਕਿਲਾਂ ਨੇ ਘੇਰ ਲਿਆ । 2021 ਵਿੱਚ ਲਾਕਡਾਊਨ ਤੋਂ ਬਾਅਦ ਬਿਸਤਰਾਂ ਛੱਡ ਕੇ ਆਪਣੇ ਪੈਰਾਂ ‘ਤੇ ਖੜੇ ਹੋਣ ਦਾ ਮਨ ਬਣਾਇਆ ਅਤੇ 2017 ਵਿੱਚ ਵੇਖੀ ਵ੍ਹੀਲ ਚੇਅਰ ਯਾਦ ਆਈ ਅਤੇ ਕੰਪਨੀ ਨਾਲ ਸਮਝੌਤਾ ਕਰ ਲਿਆ । ਕੰਪਨੀ ਨੇ ਕੁਝ ਸਮਾਂ ਰੁੱਕਣ ਨੂੰ ਕਿਹਾ ਨਵਾਂ ਮਾਡਲ ਉਨ੍ਹਾਂ ਨੂੰ ਡਿਲੀਵਰ ਕੀਤਾ । ਇਸ ਦੇ ਬਾਅਦ ਉਨ੍ਹਾਂ ਨੇ ਜੋਮੈਟੋ ਵਿੱਚ ਡਿਲੀਵਰੀ ਦੀ ਨੌਕਰੀ ਸ਼ੁਰੂ ਕੀਤੀ । ਉਹ ਸ਼ਾਮ 6 ਤੋਂ ਲੇਟ ਨਾਈਟ ਤੱਕ ਡਿਲੀਵਰੀ ਕਰਦੇ ਹਨ ਇਨ੍ਹਾਂ ਕਮਾ ਲੈਂਦੇ ਹਨ ਕਿ ਪਰਿਵਾਰ ਦਾ ਢਿੱਡ ਭਰ ਜਾਂਦਾ ਹੈ।

ਲੋਕ ਕਰਦੇ ਹਨ ਪੂਰੀ ਮਦਦ

ਇਕਬਾਲ ਸਿੰਘ ਕਹਿੰਦੇ ਹਨ ਕਿ ਅੰਮ੍ਰਿਤਸਰ ਦੇ ਲੋਕ ਬਹੁਤ ਚੰਗੇ ਹਨ ਉਹ ਰੈਸਟੋਰੈਂਟ ਆਰਡਰ ਲੈਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਬਾਹਰ ਤੋਂ ਹੀ ਪੈਕੇਟ ਫੜਾ ਦਿੰਦੇ ਹਨ । ਪੈਕੇਟ ਡਿਲੀਵਰੀ ਕਰਨ ਪਹੁੰਚ ਦੇ ਹਨ ਤਾਂ ਲੋਕ ਉਨ੍ਹਾਂ ਦੀ ਹਾਲਤ ਵੇਖ ਦੇ ਹੋਏ ਆਪ ਉਨ੍ਹਾਂ ਕੋਲ ਆਉਂਦੇ ਹਨ । ਕੰਪਨੀ ਦੀ ਵੀ ਪੂਰੀ ਮਦਦ ਮਿਲ ਰਹੀ ਹੈ। ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 30 ਹਜ਼ਾਰ ਦੀ ਬੈਟਰੀ ਆਪਣੀ ਵ੍ਹੀਲ ਚੇਅਰ ਵਿੱਚ ਲਗਵਾਈ ਹੈ ਅਤੇ ਇਸ ਦੀ ਰੇਂਜ 110 ਕਿਲੋਮੀਟਰ ਹੈ । ਨਵੀਂ ਬੈਟਰੀ ਦੇ ਉਨ੍ਹਾਂ ਨੇ 15 ਹਜ਼ਾਰ ਦੇਣੇ ਹਨ ਪਰ ਹੋਲੀ-ਹੋਲੀ ਉਹ ਦੇਣਗੇ । ਸ਼ਰੀਰ ਦਾ ਸਿਰਫ਼ 25 ਫੀਸਦੀ ਹਿੱਸਾ ਕੰਮ ਕਰਨ ਦੀ ਵਜ੍ਹਾ ਕਰਕੇ ਗਰਮੀਆਂ ਵਿੱਚ ਉਹ ਸਿਰਫ਼ 2 ਤੋਂ ਢਾਈ ਘੰਟੇ ਹੀ ਕੰਮ ਕਰ ਸਕਦੇ ਹਨ । ਟਿੱਪ ਅਤੇ ਆਰਡਰ ਕੱਢ ਕੇ ਉਹ ਰੋਜ਼ਾਨਾ ਤਕਰੀਬਨ 200 ਰੁਪਏ ਕਮਾ ਲੈਂਦੇ ਹਨ।

ਖੁਸ਼ੀ ਮਿਲ ਦੀ ਹੈ ਜਦੋਂ ਲੋਕ ਸੈਲੂਟ ਮਾਰਦੇ ਹਨ

ਇਕਬਾਲ ਸਿੰਘ ਦੱਸ ਦੇ ਹਨ ਕਿ ਪੰਜਾਬ ਦੇ ਨੌਜਵਾਨ ਨਸ਼ੇ ਵਿੱਚ ਮਰ ਰਹੇ ਹਨ। ਪਰ ਜਦੋਂ ਲੋਕ ਉਨ੍ਹਾਂ ਨੂੰ ਵੇਖ ਦੇ ਹਨ ਤਾਂ ਸੈਲੂਟ ਮਾਰਦੇ ਹਨ । ਇਹ ਉਨ੍ਹਾਂ ਨੂੰ ਬਹੁਤ ਖੁਸ਼ੀ ਦਿੰਦਾ ਹੈ । ਇਕਬਾਲ ਸਿੰਘ ਨੇ ਕਿਹਾ ਪੰਜਾਬੀ ਖੁਸ਼ ਦਿਲ ਹੁੰਦੇ ਹਨ ਕਿਸੇ ਵੀ ਹਾਲ ਵਿੱਚ ਰਹਿਣ ਹਿੰਮਤ ਨਹੀਂ ਹਾਰ ਦੇ ਹਨ ।

 

Exit mobile version