ਆਪ੍ਰੇਸ਼ਨ ਸਿੰਦੂਰ ਹਵਾਈ ਹਮਲਿਆਂ ਤੋਂ ਬਾਅਦ, ਹਰਿਆਣਾ ਅਤੇ ਪੰਜਾਬ ਵਿੱਚ 11 ਦਿਨਾਂ ਅੰਦਰ 7 ਪਾਕਿਸਤਾਨੀ ਜਾਸੂਸ ਫੜੇ ਗਏ। ਇਸ ਤੋਂ ਪਹਿਲਾਂ 8 ਮਈ ਨੂੰ ਮਲੇਰਕੋਟਲਾ ਵਿੱਚ ਦੋ ਜਾਸੂਸ ਗ੍ਰਿਫ਼ਤਾਰ ਹੋਏ ਸਨ, ਅਤੇ 13 ਮਈ ਨੂੰ ਨੋਮਾਨ ਇਲਾਹੀ ਨੂੰ ਪਾਣੀਪਤ ਤੋਂ ਫੜਿਆ ਗਿਆ।
ਬਾਅਦ ਵਿੱਚ ਹਿਸਾਰ, ਨੂਹ, ਕੈਥਲ ਅਤੇ ਜਲੰਧਰ ਤੋਂ ਵੀ ਜਾਸੂਸਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਪਤਾ ਲੱਗਾ ਕਿ 6 ਮੁਲਜ਼ਮਾਂ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਨਾਲ ਵੀਜ਼ਾ ਸਬੰਧੀ ਸੰਪਰਕ ਕੀਤਾ ਸੀ। ਹਿਸਾਰ ਦੇ ਯੂਟਿਊਬਰ ਜੋਤੀ ਮਲਹੋਤਰਾ ਦੇ ਪਾਕਿਸਤਾਨੀ ਅਧਿਕਾਰੀ ਦਾਨਿਸ਼ ਨਾਲ ਸਬੰਧ ਵੀ ਸਾਹਮਣੇ ਆਏ। ਸਾਰੇ ਮੁਲਜ਼ਮ ਪਾਕਿਸਤਾਨ ਜਾ ਚੁੱਕੇ ਸਨ ਅਤੇ 20 ਤੋਂ 35 ਸਾਲ ਦੀ ਉਮਰ ਦੇ ਨੌਜਵਾਨ ਸਨ।
ਇਹ ਮੱਧ ਵਰਗੀ ਪਰਿਵਾਰਾਂ ਨਾਲ ਸਬੰਧਤ ਸਨ ਅਤੇ ਪੈਸੇ ਦੇ ਲਾਲਚ ਜਾਂ ਹਨੀਟ੍ਰੈਪ ਵਿੱਚ ਫਸੇ ਸਨ। ਦੈਨਿਕ ਭਾਸਕਰ ਅਨੁਸਾਰ, ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਨਾਲ ਜੁੜੇ ਲੋਕਾਂ ‘ਤੇ ਨਿਗਰਾਨੀ ਰੱਖੀ ਗਈ। ਉਨ੍ਹਾਂ ਦੀਆਂ ਕਾਲਾਂ ਅਤੇ ਚੈਟਾਂ ਦੀ ਜਾਂਚ ਤੋਂ ਬਾਅਦ ਜਾਸੂਸੀ ਦਾ ਖੁਲਾਸਾ ਹੋਇਆ, ਜਿਸ ਨਾਲ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।