The Khalas Tv Blog Punjab ਸ਼ਹੀਦ ਭਗਤ ਸਿੰਘ ਨਗਰ ਵਿੱਚ ਕੋਰੋਨਾ ਦਾ ਕਹਿਰ, 7 ਲੋਕਾਂ ਦੀ ਗਈ ਜਾਨ
Punjab

ਸ਼ਹੀਦ ਭਗਤ ਸਿੰਘ ਨਗਰ ਵਿੱਚ ਕੋਰੋਨਾ ਦਾ ਕਹਿਰ, 7 ਲੋਕਾਂ ਦੀ ਗਈ ਜਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਜ਼ਿਲ੍ਹੇ ਵਿਚ ਮੁੜ ਤੋਂ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਕਲ੍ਹ ਜ਼ਿਲ੍ਹੇ ਵਿਚ ਸੱਤ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਕੋਰੋਨਾ ਦੇ 78 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਨਵਾਂਸ਼ਹਿਰ ਦੇ ਸਿਵਲ ਸਰਜਨ ਡਾ. ਜੀ.ਕੇ. ਕਪੂਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੋਰੋਨਾ ਦੇ 7231 ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ 6339 ਲੋਕ ਠੀਕ ਹੋ ਚੁੱਕੇ ਹਨ। ਹੁਣ ਤੱਕ ਜ਼ਿਲ੍ਹੇ ‘ਚ ਕੋਰੋਨਾ ਕਾਰਨ 194 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਮੁਜ਼ੱਫਰਪੁਤ ਤੋਂ 17 ਬਲਾਕ ਨਵਾਂਸ਼ਹਿਰ 15 ਅਤੇ ਸੁਜੋ ਤੋਂ 15 , ਬਲਾਚੌਰ ਤੋਂ 1, ਮੁਕੰਦਪੁਰ ਤੋਂ 7, ਬੰਗਾ ਤੋਂ 6, ਸੜੋਆ ਤੋਂ 4 ਅਤੇ ਰਾਹੋਂ ਬਲਾਕ ਤੋਂ 3 ਕੋਰੋਨਾ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।

Exit mobile version