ਬਿਉਰੋ ਰਿਪੋਰਟ – ਕੇਂਦਰ ਸਰਕਾਰ ਨੇ ਪੰਜਾਬ ਨੂੰ ਤੋਹਫਾ ਦਿੰਦਿਆਂ 666.81 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਹ ਰਕਮ ਪੰਜਾਬ ਵਿੱਚ ਗਰੀਨਫੀਲਡ ਪਠਾਨਕੋਟ ਲਿੰਕ ਰੋਡ ਦੇ ਨਿਰਮਾਣ ਲਈ ਮਨਜ਼ੂਰ ਕੀਤੀ ਗਈ ਹੈ। ਇਹ 12.34 ਕਿਲੋਮੀਟਰ ਲੰਬੀ ਸੜਕ NH-44 ‘ਤੇ ਸਥਿਤ ਪਿੰਡ ਤਲਵਾੜਾ ਜੱਟਾਂ ਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ‘ਤੇ ਸਥਿਤ ਗੋਬਿੰਦਸਰ ਪਿੰਡ ਨਾਲ ਜੋੜੇਗੀ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਖੁਦ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਲਿਖਿਆ ਹੈ ਕਿ ਅਸੀਂ ਹਾਈਵੇਅ ਲਈ ਫੰਡ ਮਨਜ਼ੂਰ ਕਰ ਦਿੱਤੇ ਹਨ। ਇਸ ਹਾਈਵੇਅ ਦੇ ਬਣਨ ਤੋਂ ਬਾਅਦ ਇੱਕ ਘੰਟੇ ਦਾ ਸਫ਼ਰ ਸਿਰਫ਼ 20 ਮਿੰਟ ਵਿੱਚ ਪੂਰਾ ਹੋ ਜਾਵੇਗਾ। ਨਾਲ ਹੀ ਪਠਾਨਕੋਟ ਦੇ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ। ਇਸ ਨਾਲ ਲੋਕਾਂ ਦਾ ਸਫਰ ਆਸਾਨ ਹੋ ਜਾਵੇਗਾ।
ਇਹ ਵੀ ਪੜ੍ਹੋ – ਇੰਡੀਆ ਗਠਜੋੜ ਨੂੰ ਲੱਗਾ ਵੱਡਾ ਝਟਕਾ! ਕੇਜਰੀਵਾਲ ਨੇ ਕੀਤਾ ਵੱਡਾ ਐਲਾਨ