The Khalas Tv Blog Punjab ਫਾਜ਼ਿਲਕਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਭਾਰੀ ਮਾਤਰਾ ‘ਚ ਇਹ ਨਸ਼ਾ ਕੀਤਾ ਕਾਬੂ
Punjab

ਫਾਜ਼ਿਲਕਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਭਾਰੀ ਮਾਤਰਾ ‘ਚ ਇਹ ਨਸ਼ਾ ਕੀਤਾ ਕਾਬੂ

ਫਾਜ਼ਿਲਕਾ ਪੁਲਿਸ (Fazilka Police) ਵੱਲੋਂ 66 ਕਿਲੋ ਅਫੀਮ (Opium) ਬਰਾਮਦ ਕੀਤੀ ਗਈ ਹੈ, ਇਸ ਮਾਮਲੇ ‘ਚ ਪੁਲਿਸ ਨੇ ਝਾਰਖੰਡ ‘ਚ ਲੁਕੇ ਮਾਸਟਰ ਮਾਈਂਡ ਨੂੰ ਕਾਬੂ ਕੀਤਾ ਹੈ। ਫਾਜ਼ਿਲਕਾ ਪੁਲਿਸ ਦੀ ਇਸ ਕਾਰਵਾਈ ‘ਤੇ ਪੰਜਾਬ ਦੇ ਡੀਜੀਪੀ ਨੇ ਪੁਲਿਸ ਟੀਮ ਨੂੰ ਡੇਢ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਐਸ.ਐਸ.ਪੀ ਡਾ.ਪ੍ਰਗਿਆ ਜੈਨ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਵੱਲੋਂ ਲਗਾਤਾਰ ਮਿਸ਼ਨ ਨਿਸ਼ਚੈ ਤਹਿਤ ਕਾਰਵਾਈ ਕਰਦੇ ਹੋਏ ਗਲਤ ਅਨਸਰਾਂ ਨੂੰ ਫੜਿਆ ਜਾ ਰਿਹਾ ਹੈ ਅਤੇ ਇਸ ਤਹਿਤ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਰਿਕਵਰੀ ਵੀ ਕੀਤੀ ਜਾ ਰਹੀ ਹੈ ਨੇ 66 ਕਿਲੋ ਅਫੀਮ ਬਰਾਮਦ ਕੀਤੀ ਹੈ, ਜੋ ਕਿ ਸਵਿਫਟ ਕਾਰ ‘ਚ ਕਿਸੇ ਗੁਪਤ ਥਾਂ ‘ਤੇ ਛੁਪਾ ਕੇ ਰੱਖੀ ਜਾ ਰਹੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਦੱਸ ਦੇਈਏ ਕਿ ਪੁਲਿਸ ਨੇ ਕਾਬੂ ਕੀਤੇ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਝਾਰਖੰਡ ਵਿੱਚ ਲੁਕੇ ਮਾਸਟਰ ਮਾਈਂਡ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਤੱਕ ਇੱਕ ਮਾਮਲੇ ਵਿੱਚ 6 ਲੋਕਾਂ ਨੂੰ ਫੜਿਆ ਗਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮਾਸਟਰ ਮਾਈਂਡ ਕਮਲ ਸਿੰਘ ਪੁੱਤਰ ਵਿਸ਼ਵਨਾਥ ਵਾਸੀ ਪਿੰਡ ਮੁਰਗੂ ਜ਼ਿਲ੍ਹਾ ਝਾਰਖੰਡ, ਤਾਰਾ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਚੀਮਾ ਖੁਰਦ ਵਲਟੋਹਾ ਥਾਣਾ ਤਰਨਤਾਰਨ ਅਤੇ ਕੇਵਲ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਸਿੰਧਵਾ ਥਾਣਾ ਖਾਲੜਾ ਤਹਿਸੀਲ ਪੱਤੀ, ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ | ਇਸ ਤੋਂ ਇਲਾਵਾ ਜਸਪਾਲ ਸਿੰਘ ਪੁੱਤਰ ਆਨੰਦ ਸਿੰਘ ਉਰਫ ਨੰਦ ਸਿੰਘ ਵਾਸੀ ਭਗਤਾ ਭਾਈ ਹਲਾਬਾਦ ਆਟੋ ਮਾਰਕੀਟ ਸਿਰਸਾ ਹਰਿਆਣਾ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ –   ਸੁਖਪਾਲ ਖਹਿਰਾ ਨੇ ਫਿਰ ਘੇਰੀ ਸੂਬਾ ਸਰਕਾਰ, ਨੌਕਰੀ ਦੀ ਜੁਆਇੰਨ ਨੂੰ ਲੈ ਕੇ ਕੀਤੇ ਸਵਾਲ

 

Exit mobile version