The Khalas Tv Blog Punjab ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ‘ਚ 60 ਹੋਰ ਬੱਸਾਂ ਹੋਇਆਂ ਸ਼ਾਮਲ
Punjab

ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ‘ਚ 60 ਹੋਰ ਬੱਸਾਂ ਹੋਇਆਂ ਸ਼ਾਮਲ

ਬਿਉਰੋ ਰਿਪੋਰਟ – ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU) ਦੀਆਂ ਬੱਸਾਂ ਵਿਚ ਵਾਧਾ ਕਰਦੇ ਹੋਏ 60 ਹੋਰ ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿੱਤੀ ਹੈ। ਇਹ ਬੱਸਾ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਗੁਆਂਢੀ ਸੂਬਿਆਂ ਵਿਚ ਚੱਲਣਗੀਆਂ। ਇਹ 60 ਬੱਸਾਂ 31 ਰੂਟਾਂ ‘ਤੇ ਚੱਲਣਗੀਆਂ। ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਨਵੀਆਂ ਹਨ ਅਤੇ ਕੁਝ ਪੁਰਾਣੇ ਰੂਟਾਂ ‘ਤੇ ਬੱਸਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਇਨ੍ਹਾਂ ਰੂਟਾਂ ‘ਤੇ ਟ੍ਰਾਇਲ ਰਨ ਸਫਲ ਰਿਹਾ ਹੈ। ਸੀਟੀਯੂ ਨੇ ਇਹ ਨਵੀਆਂ ਏਸੀ ਬੱਸਾਂ ਖਾਸ ਕਰਕੇ ਲੰਬੇ ਰੂਟਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੀਆਂ ਹਨ। ਇਹ ਬੱਸਾਂ ਚੰਡੀਗੜ੍ਹ ਤੋਂ ਕਈ ਪ੍ਰਸਿੱਧ ਸਥਾਨਾਂ ਦੇ ਨਾਲ-ਨਾਲ ਕਈ ਹੋਰ ਨਵੇਂ ਰੂਟਾਂ ‘ਤੇ ਚੱਲਣਗੀਆਂ। ਅਧਿਕਾਰੀਆਂ ਮੁਤਾਬਕ ਇਹ ਬੱਸਾਂ ਯਾਤਰੀਆਂ ਨੂੰ ਵਧੇਰੇ ਆਰਾਮ ਅਤੇ ਸਹੂਲਤਾਂ ਪ੍ਰਦਾਨ ਕਰਨਗੀਆਂ। ਇਨ੍ਹਾਂ ਬੱਸਾਂ ਵਿੱਚ ਆਧੁਨਿਕ ਏਸੀ ਸਿਸਟਮ, ਆਰਾਮਦਾਇਕ ਸੀਟਾਂ ਅਤੇ ਮੋਬਾਈਲ ਚਾਰਜਿੰਗ ਪੋਰਟ ਵਰਗੀਆਂ ਸਹੂਲਤਾਂ ਉਪਲਬਧ ਹੋਣਗੀਆਂ। ਇਸ ਤੋਂ ਇਲਾਵਾ, ਹਰ ਬੱਸ ਵਿੱਚ GPS ਟਰੈਕਿੰਗ ਸਿਸਟਮ ਵੀ ਲਗਾਇਆ ਗਿਆ ਹੈ, ਜਿਸ ਰਾਹੀਂ ਯਾਤਰੀਆਂ ਨੂੰ ਬੱਸਾਂ ਦੀ ਸਥਿਤੀ ਬਾਰੇ ਅਸਲ-ਸਮੇਂ ਦੀ ਜਾਣਕਾਰੀ ਮਿਲੇਗੀ।

ਇਹ ਵੀ ਪੜ੍ਹੋ – ਪੰਜਾਬ ਸਰਕਾਰ ਵੱਲੋਂ ਗਣਤੰਤਰ ਦਿਵਸ ਦੇ ਸਮਾਗਮਾਂ ਲਈ ਸੂਚੀ ਜਾਰੀ, ਰਾਜਪਾਲ ਇਸ ਜ਼ਿਲ੍ਹੇ ‘ਚ ਲਹਿਰਾਉਣਗੇ ਤਿੰਰੰਗਾ

 

Exit mobile version