The Khalas Tv Blog India ਪਾਕਿਸਤਾਨ ‘ਚ 60 ਤੋਂ ਵੱਧ ਹਿੰਦੂਆਂ ਦਾ ਧੱਕੇ ਨਾਲ ਧਰਮ ਪਰਿਵਰਤਨ
India International Punjab

ਪਾਕਿਸਤਾਨ ‘ਚ 60 ਤੋਂ ਵੱਧ ਹਿੰਦੂਆਂ ਦਾ ਧੱਕੇ ਨਾਲ ਧਰਮ ਪਰਿਵਰਤਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਮਾਲਤੀ ਇਲਾਕੇ ਵਿਚ 60 ਤੋਂ ਵੱਧ ਹਿੰਦੂਆਂ ਦਾ ਧੱਕੇ ਨਾਲ ਇਸਲਾਮ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ ਹੈ।ਇਨ੍ਹਾਂ ਹਿੰਦੂਆਂ ਨੂੰ ਇਸਲਾਮਿਕ ਵਫਾਦਾਰੀ ਦੀ ਸਹੁੰ ਕਾਲੀਮਾਸ ਵੀ ਦਹੁਰਾਉਣ ਲਈ ਮਜ਼ਬੂਰ ਕੀਤਾ ਗਿਆ। ਇਹ ਸਾਰਾ ਕੁੱਝ ਮਿਉਂਸਿਪਲ ਚੇਅਰਮੈਨ ਅਬਦੁਲ ਰੌਫ ਨਿਜ਼ਮਾਨੀ ਦੇ ਸਾਹਮਣੇ ਵਾਪਰਿਆ ਹੈ।

ਅਬਦੁਲ ਰੌਫ ਨੇ ਇਹ ਸਾਰਾ ਵਾਕਿਆ ਫੇਸਬੁੱਕ ਉੱਤੇ ਵੀ ਐਲਾਨਿਆ ਹੈ ਤੇ ਇਨ੍ਹਾਂ ਲੋਕਾਂ ਨੂੰ ਇਸਲਾਮ ਦੀਆਂ ਪ੍ਰਾਰਥਨਾਵਾਂ ਵਿੱਚ ਰਹਿਣ ਲਈ ਕਿਹਾ ਹੈ। ਇਕ ਹੋਰ ਵੀਡੀਓ ਵਿਚ ਇਸ ਮੌਲਵੀ ਨੂੰ ਇਹ ਦਾਅਵਾ ਕਰਦਿਆਂ ਵੀ ਦੇਖਿਆ ਗਿਆ ਹੈ ਕਿ ਇਹ ਉਨ੍ਹਾਂ ਦੀ ਪਹਿਲੀ ਨਮਾਜ਼ ਦਾ ਪਾਠ ਸੀ।

Exit mobile version