The Khalas Tv Blog India ਪੱਛਮੀ ਬੰਗਾਲ ਹਿੰ ਸਾ ਵਿੱਚ 60 ਗ੍ਰਿਫ਼ ਤਾਰ
India

ਪੱਛਮੀ ਬੰਗਾਲ ਹਿੰ ਸਾ ਵਿੱਚ 60 ਗ੍ਰਿਫ਼ ਤਾਰ

ਦ ਖ਼ਾਲਸ ਬਿਊਰੋ : ਪੱਛਮੀ ਬੰਗਾਲ ਸਰਕਾਰ ਨੇ ਪੈਗੰਬਰ ਮੁਹੰਮਦ ਬਾਰੇ ਵਿ ਵਾਦਤ ਟਿੱਪਣੀ ਨੂੰ ਲੈ ਕੇ ਹੋਏ ਹਿੰ ਸ ਕ ਪ੍ਰਦ ਰ ਸ਼ਨਾਂ ਤੋਂ ਬਾਅਦ ਸ਼ਨੀਵਾਰ ਨੂੰ ਜ਼ਿਲਾ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਜ਼ਿਲ੍ਹਾ ਪੁਲਿਸ ਨੇ ਕਿਹਾ ਕਿ ਹਾਵੜਾ ਜ਼ਿਲ੍ਹੇ ਵਿੱਚ ਹਿੰ ਸਾ ਦੇ ਸਬੰਧ ਵਿੱਚ ਘੱਟੋ-ਘੱਟ 60 ਲੋਕਾਂ ਨੂੰ ਗ੍ਰਿਫ਼ ਤਾਰ ਕੀਤਾ ਗਿਆ ਹੈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਕੋਲਕਾਤਾ ਪੁਲਿਸ ਦੇ ਵਧੀਕ ਪੁਲਿਸ ਕਮਿਸ਼ਨਰ ਪ੍ਰਵੀਨ ਤ੍ਰਿਪਾਠੀ ਨੂੰ ਹਾਵੜਾ ਸ਼ਹਿਰ ਦਾ ਨਵਾਂ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ।

ਇਸ ਦੇ ਨਾਲ ਹੀ ਕੋਲਕਾਤਾ ਪੁਲਿਸ ਦੀ ਡੀਸੀਪੀ (ਦੱਖਣੀ ਪੱਛਮੀ) ਸਵਾਤੀ ਭੰਗਾਲੀਆ ਨੂੰ ਹਾਵੜਾ (ਦਿਹਾਤੀ) ਦਾ ਨਵਾਂ ਪੁਲਿਸ ਸੁਪਰਡੈਂਟ ਬਣਾਇਆ ਗਿਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੁਅੱਤਲ ਬੁਲਾਰੇ ਨੂਪੁਰ ਸ਼ਰਮਾ ਅਤੇ ਨਬੀ ਮੁਹੰਮਦ ਬਾਰੇ ਕੱਢੇ ਗਏ ਨੇਤਾ ਨਵੀਨ ਜਿੰਦਲ ਦੀਆਂ ਵਿਵਾ ਦਿਤ ਟਿੱਪਣੀਆਂ ਨੂੰ ਲੈ ਕੇ ਹਾਵੜਾ ਜ਼ਿਲੇ ਦੇ ਕਈ ਹਿੱਸਿਆਂ ‘ਚ ਵਿਰੋਧ ਪ੍ਰਦ ਰਸ਼ਨ ਸ਼ੁਰੂ ਹੋਏ ਸਨ।

Exit mobile version