The Khalas Tv Blog Punjab 6 ਸਾਲ ਦਾ ਬੱਚਾ ਡਿੱਗਿਆ ਬੋਰਵੈਲ ‘ਚ , ਫੌਜ ਨੇ ਸੰਭਾਲਿਆ ਮੋਰਚਾ
Punjab

6 ਸਾਲ ਦਾ ਬੱਚਾ ਡਿੱਗਿਆ ਬੋਰਵੈਲ ‘ਚ , ਫੌਜ ਨੇ ਸੰਭਾਲਿਆ ਮੋਰਚਾ

ਦ ਖ਼ਾਲਸ ਬਿਊਰੋ : ਜ਼ਿਲ੍ਹਾ ਹੁਸ਼ਿਆਰਪੁਰ ’ਚ ਪੈਂਦੇ ਗੜ੍ਹਦੀਵਾਲਾ ਇਲਾਕੇ ’ਚ ਉਸ ਸਮੇਂ ਡਰ ਵਾਲਾ  ਮਾਹੌਲ  ਬਣ ਗਿਆ ਜਦੋਂ  ਇਕ 6 ਸਾਲਾ ਬੱਚਾ ਬੋਰਵੈੱਲ ’ਚ ਡਿੱਗ ਪਿਆ। ਪਿੰਡ ਬੈਰਮਪੁਰ ’ਚ ਵਾਪਰੀ ਇਸ ਘ ਟਨਾ ਨੇ ਲੋਕਾਂ ਦੇ ਦਿਲਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ। ਇਹ ਬੱਚੇ ਦਾ ਨਾਂ ਰਿਤਿਕ ਹੈ ਤੇ ਇਹ ਕਿਸੇ ਪ੍ਰਵਾਸੀ ਮਜ਼ਦੂਰ ਦਾ ਦੱਸਿਆ ਜਾ ਰਿਹਾ ਹੈ। 6 ਸਾਲਾਂ ਦਾ ਇਹ ਬੱਚਾ ਕਿਸੇ ਕੁੱਤੇ ਤੋਂ ਬਚਦਾ ਹੋਇਆ ਬੋਰਵੈੱਲ ’ਚ ਜਾ ਡਿੱਗਿਆ ਹੈ।

 100 ਫ਼ੁੱਟ ਡੂੰਘੇ ਇਸ ਬੋਰਵੈੱਲ ਚੋਂ ਬੱਚੇ ਨੂੰ ਬਾਹਰ ਕੱਢਣ ਦੇ ਲਈ ਪਹਿਲਾਂ ਪਿੰਡ ਵਾਸੀਆਂ ਨੇ ਆਪਣੇ  ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਤੇ ਹੁਣ ਪ੍ਰਸ਼ਾਸਨ ਤੇ ਰਾਹਤ ਟੀਮਾਂ ਵੀ ਮੌਕੇ ਤੇ ਪਹੁੰਚ ਚੁੱਕੀਆਂ ਹਨ ਤੇ ਬੱਚੇ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ, ਸਿਵਲ ਅਤੇ ਪੁਲੀਸ ਅਧਿਕਾਰੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਘਟਨਾ ਤੇ ਟਵੀਟ ਕੀਤਾ ਹੈ ਕਿ ਉਹ ਵੀ ਇਸ ਘਟਨਾ ਦੀ ਨਿਗਰਾਨੀ ਕਰ ਰਹੇ ਨੇ ਤੇ ਰਾਹਤ ਟੀਮਾਂ ਨਾਲ ਸੰਪਰਕ ਵਿੱਚ ਹਨ।

 ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੋਰਚਾ ਸੰਭਾਲ ਲਿਆ। 6 ਸਾਲਾ ਰਿਤਿਕ ਨੂੰ ਕੱਢਣ ਲਈ ਫੌਜ ਨੇ ਮੋਰਚਾ ਸਾਂਭਿਆ ਹੈ। ਕਰੀਬ 100 ਫੁੱਟ ਡੂੰਘੇ ਬੋਰਵੈਲ ‘ਚ ਡਿੱਗਿਆ ਹੈ। ਰੈਸਕਿਊ ਆਪਰੇਸ਼ਨ ‘ਚ ਸਥਾਨਕ ਲੋਕ ਵੀ ਮਦਦ ਕਰ ਰਹੇ ਨੇ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਹੁਸ਼ਿਆਰਪੁਰ ਦੇ ਡੀਸੀ ਸੰਦੀਪ ਹੰਸ, ਡੀਐਸਪੀ ਗੋਪਾਲ ਸਿੰਘ ਤੋਂ ਇਲਾਵਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਉੜਮੁੜ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਮੌਕੇ ‘ਤੇ ਪੁੱਜੇ। ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਜੋ ਬੋਰਵੈੱਲਾਂ ਵਿੱਚ ਫਸੇ ਲੋਕਾਂ ਨੂੰ ਕੱਢਣ ਵਿੱਚ ਮਾਹਰ ਹਨ।

ਇਸ ਸਭ ਦੇ ਦਰਮਿਆਨ ਰਿਤਿਕ ਦੀ ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣਾ ਦਰਦ ਬਿਆਨ ਕੀਤਾ। ਰਿਤਿਕ ਦੀ ਮਾਂ ਨੇ ਕਿਹਾ ਕਿ ਉਸ ਦਾ ਬੇਟਾ ਰਿਤਿਕ ਰੌਸ਼ਨ ਖੇਡ ਰਿਹਾ ਸੀ। ਉਸ ਦੇ ਪਿੱਛੇ ਕੁੱਤੇ ਲੱਗਣ ਕਾਰਨ ਉਹ ਭੱਜਣ ਲੱਗਿਆ, ਤਾਂ ਬੇਧਿਆਨੀ ਵਿੱਚ ਬੋਰਵੈਲ `ਚ ਡਿੱਗ ਪਿਆ। ਇਸ ਦੇ ਨਾਲ ਹੀ ਰਿਤਿਕ ਦੀ ਮਾਂ ਨੇ ਇਹ ਵੀ ਦੱਸਿਆ ਕਿ ਪਿੰਡ ਦੇ ਸਰਪੰਚ ਦੀ ਅਗਵਾਈ `ਚ ਰਿਤਿਕ ਨੂੰ ਬਚਾਉਣ ਦਾ ਕੰਮ ਚਲ ਰਿਹਾ ਹੈ। ਬੋਰਵੈਲ `ਚ ਕੈਮਰੇ ਰਾਹੀਂ ਰਿਤਿਕ ;ਤੇ ਨਜ਼ਰ ਰੱਖੀ ਜਾ ਰਹੀ ਹੈ।

Exit mobile version