The Khalas Tv Blog India ਛੇ ਸੂਬੇ ਪਹੁੰਚੇ ਸੁਪਰੀਮ ਕੋਰਟ, NEET ਤੇ JEE ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰੋ
India

ਛੇ ਸੂਬੇ ਪਹੁੰਚੇ ਸੁਪਰੀਮ ਕੋਰਟ, NEET ਤੇ JEE ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰੋ

‘ਦ ਖ਼ਾਲਸ ਬਿਊਰੋ :- NEET ਤੇ JEE ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਛੇ ਵੱਖ-ਵੱਖ ਰਾਜਾਂ ਦੇ ਮੰਤਰੀਆਂ ਨੇ ਅੱਜ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਇਸ ਸਾਲ NEET ਤੇ JEE ਦੀਆਂ ਪ੍ਰੀਖਿਆਵਾਂ ਕਰਾਉਣ ਸਬੰਧੀ ਕੇਂਦਰ ਵੱਲੋਂ ਦਿੱਤੇ ਆਦੇਸ਼ ’ਤੇ ਮੁੜ ਵਿਚਾਰ ਕੀਤਾ ਜਾਵੇ। ਇਸ ਪਟੀਸ਼ਨ ਨੂੰ ਪਾਉਣ ਵਾਲੇ ਮੰਤਰੀਆਂ ‘ਚ ਪੰਜਾਬ ਦੇ ਬਲਬੀਰ ਸਿੰਘ ਸਿੱਧੂ, ਪੱਛਮੀ ਬੰਗਾਲ ਦੇ ਮਲਯ ਘਟਕ, ਝਾਰਖੰਡ ਦੇ ਰਾਮੇਸ਼ਵਰ ਓਰੋਂ, ਰਾਜਸਥਾਨ ਦੇ ਰਘੂ ਸ਼ਰਮਾ, ਛੱਤੀਸਗੜ ਦੇ ਅਮਰਜੀਤ ਭਗਤ ਤੇ ਮਹਾਰਾਸ਼ਟਰ ਦੇ ਉਦੈ ਰਵਿੰਦਰ ਸਾਵੰਤ ਸ਼ਾਮਲ ਹਨ।

Exit mobile version