The Khalas Tv Blog Punjab 6 ਪੰਜਾਬੀਆਂ ਨੂੰ ਪਾਕਿਸਤਾਨੀ ਰੇਂਜਰ ਨੇ ਕਬਜ਼ੇ ‘ਚ ਲਿਆ
Punjab

6 ਪੰਜਾਬੀਆਂ ਨੂੰ ਪਾਕਿਸਤਾਨੀ ਰੇਂਜਰ ਨੇ ਕਬਜ਼ੇ ‘ਚ ਲਿਆ

ਬਿਉਰੋ ਰਿਪੋਰਟ : ਪਾਕਿਸਤਾਨ ਰੇਂਜਰ ਨੇ 6 ਭਾਰਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ । ਇਹ ਸਾਰੇ ਚੜ੍ਹਦੇ ਪੰਜਾਬ ਦੇ ਰਹਿਣ ਵਾਲੇ ਹਨ । ਪਾਕਿਸਤਾਨੀ ਰੇਂਜਰ ਦਾ ਇਲਜ਼ਾਮ ਹੈ ਕਿ 6 ਭਾਰਤੀਆਂ ਨੂੰ 29 ਜੁਲਾਈ ਤੋਂ 3 ਅਗਸਤ ਦੇ ਵਿਚਾਲੇ ਮੁਲਕ ਵਿੱਚ ਘੁਸਪੈਠ ਕਰਨ ਦੇ ਦੌਰਾਨ ਫੜਿਆ ਗਿਆ ਹੈ, ਇਸ ਵਿੱਚ BSF ਵੀ ਸ਼ਾਮਲ ਹੈ । ਪਾਕਿਸਤਾਨ ਰੇਂਜਰ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਫੜੇ ਗਏ ਨੌਜਵਾਨ ਡਰੱਗ ਅਤੇ ਆਰਮਸ ਸਮੱਗਲਿੰਗ ਵਿੱਚ ਸ਼ਾਮਲ ਹਨ।

https://twitter.com/SyndicatePSF/status/1693876949356024237?s=20

ਉਧਰ BSF ਨੇ ਪਾਕਿਸਤਾਨ ਰੇਂਜਰ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ । ਉਨ੍ਹਾਂ ਨੇ ਕਿਹਾ ਗੁਆਂਢੀ ਮੁਲਕ ਆਪਣਾ ਅਕਸ ਬਚਾਉਣ ਦੇ ਲਈ ਅਜਿਹੇ ਦਾਅਵੇਂ ਕਰ ਰਿਹਾ ਹੈ । ਪਾਕਿਸਤਾਨ ਦੀ ਇੰਟਰ ਸਰਵਿਸੇਜ ਪਬਲਿਕ ਰਿਲੇਸ਼ਨ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਕੇ 6 ਭਾਰਤੀ ਪੰਜਾਬੀਆਂ ਦੇ ਹਿਰਾਸਤ ਵਿੱਚ ਲਏ ਜਾਣ ਬਾਰੇ ਜਾਣਕਾਰੀ ਦਿੱਤੀ ਸੀ । ਇਸ ਬਿਆਨ ਵਿੱਚ ਕਿਹਾ ਗਿਆ ਸੀ ਕਿ ਭਾਰਤ ਦੇ ਨਾਲ ਇੰਟਰਨੈਸ਼ਨਲ ਬਾਰਡਰ ‘ਤੇ ਤਾਇਨਾਤ ਪਾਕਿਸਤਾਨ ਰੇਂਜਰ ਨੇ 29 ਜੁਲਾਈ ਤੋਂ 3 ਅਗਸਤ ਦੇ ਵਿਚਾਲੇ ਪਾਕਿਸਤਾਨੀ ਇਲਾਕੇ ਵਿੱਚ 6 ਭਾਰਤੀ ਨਾਗਰਿਕਾਂ ਨੂੰ ਫੜਿਆ ਹੈ ।

ਬਿਆਨ ਵਿੱਚ ਪਾਕਿਸਤਾਨੀ ਰੇਂਜਰ ਨੇ ਕਿਹਾ ਹੈ ਕਿ ਇਸ ਬਾਰੇ ਵਿੱਚ ਭਾਰਤੀ ਅਫਸਰਾਂ ਦੇ ਨਾਲ ਸੰਪਰਕ ਕੀਤਾ ਗਿਆ ਹੈ ਪਰ ਉਨ੍ਹਾਂ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ। ISPR ਨੇ ਬਿਆਨ ਵਿੱਚ ਦਾਅਵਾ ਕੀਤਾ ਹੈ ਕਿ ਗ੍ਰਿਫਤਾਰ ਕੀਤੇ ਗਏ ਸਾਰੇ 6 ਭਾਰਤੀ ਸਮੱਗਲਿੰਗ ਨਾਲ ਜੁੜੇ ਹਨ ਅਤੇ ਉਹ ਪਾਕਿਸਤਾਨ ਵਿੱਚ ਡਰੱਗ ਦੇ ਇਲਾਵਾ ਹਥਿਆਰ ਅਤੇ ਗੋਲਾ ਬਰੂਦ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

4 ਫਿਰੋਜ਼ਪੁਰ ਦੇ 2 ਲੁਧਿਆਣਾ ਅਤੇ ਜਲੰਧਰ ਦੇ ਹਨ

ISPR ਦੇ ਮੁਤਾਬਿਕ ਫੜੇ ਗਏ 6 ਭਾਤਰੀ ਸਮੱਗਲਰਾਂ ਵਿੱਚ 4 ਚੜ੍ਹਦੇ ਪੰਜਾਬ ਦੇ ਫਿਰੋਜ਼ਪੁਰ ਇਲਾਕੇ ਤੋਂ ਹਨ ਇਨ੍ਹਾਂ ਦੇ ਨਾਂ ਹਨ ਗੁਰਮੇਜ,ਸ਼ਿੰਦਰ ਸਿੰਘ,ਜੁਗਿੰਦਰ ਸਿੰਘ ਅਤੇ ਵਿਸ਼ਾਲ । ਇਨ੍ਹਾਂ ਦੇ ਇਲਾਵਾ 2 ਹੋਰ ਜਿਹੜੇ ਜਲੰਧਰ ਅਤੇ ਲੁਧਿਆਣਾ ਦੇ ਰਹਿਣ ਵਾਲੇ ਹਨ ਉਨ੍ਹਾਂ ਵਿੱਚ ਰਤਨਪਾਲ ਸਿੰਘ ਜਲੰਧਰ ਅਤੇ ਗੁਰਵਿੰਦਰ ਸਿੰਘ ਲੁਧਿਆਣਾ ਦਾ ਦੱਸਿਆ ਜਾ ਰਿਹਾ ਹੈ ।

BSF ਨੇ ਇਲਜ਼ਾਮਾ ਨੂੰ ਨਕਾਰਿਆ ਹੈ

ਉੱਧਰ ਪਾਕਿਸਤਾਨ ਰੇਂਜਰ ਅਤੇ ISPR ਦੇ ਦਾਅਵੇਂ ਨੂੰ BSF ਪੰਜਾਬੀ ਫਰੰਟੀਅਰ ਦੇ IG ਅਤੁਲ ਫੁਲਜਲੇ ਨੇ ਖਾਰਿਜ ਕਰ ਦਿੱਤਾ ਹੈ । ਫੁਲਜਲੇ ਨੇ ਦੱਸਿਆ ਕਿ ਜੁਲਾਈ ਦੇ ਮੱਧ ਵਿੱਚ ਆਏ ਹੜ੍ਹ ਦੀ ਵਜ੍ਹਾ ਕਰਕੇ ਫਿਰੋਜ਼ਪੁਰ ਬਾਰਡਰ ਤੋਂ 2 ਭਾਰਤੀ ਨੌਜਵਾਨ ਰਤਨ ਪਾਲ ਸਿੰਘ ਅਤੇ ਗੁਰਵਿੰਦਰ ਸਿੰਘ ਗਲਤੀ ਦੇ ਨਾਲ ਪਾਕਿਸਤਾਨ ਵਿੱਚ ਵੜ ਗਏ ਸਨ । ਉਸ ਵੇਲੇ ਦੋਵਾਂ ਨੌਜਵਾਨਾਂ ਨੂੰ ਪਾਕਿਸਤਾਨ ਰੇਂਜਰ ਨੇ ਫੜ ਲਿਆ ਸੀ । BSF ਨੂੰ ਪ੍ਰੋਟੈਸਟਸ ਨੋਟ ਦਿੱਤਾ ਸੀ । ਦੋਵਾਂ ਮੁਲਕਾ ਦੇ ਵਿਚਾਲੇ ਹੋਏ ਸਮਝੌਤੇ ਮੁਤਾਬਿਕ ਇੱਕ ਦੂਜੇ ਦੇ ਨਾਗਰਿਕਾਂ ਨੂੰ ਫੜੇ ਜਾਣ ਦੇ ਬਾਅਦ ਪ੍ਰੋਟੈਸਟ ਨੋਟ ਦੇਣਾ ਜ਼ਰੂਰੀ ਹੈ । ਫੁਲਜਲੇ ਦੇ ਮੁਤਾਬਿਕ ਪਾਕਿਸਤਾਨ ਰੇਂਜਰ ਵੱਲੋਂ ਪ੍ਰੋਟੈਸਟ ਨੋਟ ਮਿਲਣ ਦੇ ਬਾਅਦ BSF ਨੇ ਜਵਾਬ ਦਿੱਤਾ ਸੀ । ਪਰ ਪਾਕਿਸਤਾਨੀ ਰੇਂਜਰ ਨੇ ਅਚਾਨਕ ਜਵਾਬ ਦੇਣਾ ਬੰਦ ਕਰ ਦਿੱਤਾ। ਹੁਣ ਮਹੀਨੇ ਦੇ ਬਾਅਦ ਦਾਅਵਾ ਕੀਤਾ ਜਾ ਰਿਹਾ ਹੈ ਕਿ 29 ਜੁਲਾਈ ਅਤੇ 3 ਅਗਸਤ ਦੇ ਦੌਰਾਨ 6 ਭਾਰਤੀਆਂ ਨੇ ਪਾਕਿਸਤਾਨ ਵਿੱਚ ਵੜਨ ਦੀ ਕੋਸ਼ਿਸ਼ ਕੀਤੀ । BSF ਦੇ IG ਨੇ ਕਿਹਾ ਉਸ ਵੇਲੇ ਕਿਉਂ ਨਹੀਂ ਪਾਕਿਸਤਾਨ ਨੇ ਪ੍ਰੋਟੈਸਟ ਨੋਟ ਜਾਰੀ ਕੀਤਾ ਜਦੋਂ 6 ਭਾਰਤੀਆਂ ਨੂੰ ਫੜਿਆ ਸੀ ।

ਆਈਜੀ ਨੇ ਕਿਹਾ ਇਹ ਗੁਆਂਢੀ ਮੁਲਕ ਦਾ ਜਵਾਬ ਹੈ ਕਿਉਂਕਿ ਇੱਕ ਦਿਨ ਪਹਿਲਾਂ ਹੀ BSF ਨੇ ਪਾਕਿਸਤਾਨੀ 2 ਸਮੱਗਲਰਾਂ ਨੂੰ 29.26 ਕਿਲੋ ਹੈਰੋਈਨ ਦੇ ਨਾਲ ਭਾਰਤੀ ਇਲਾਕੇ ਵਿੱਚ ਫੜਿਆ ਸੀ । ਪਿਛਲੇ ਕੁਝ ਦਿਨਾਂ ਵਿੱਚ ਅਸੀਂ ਪਾਕਿਸਤਾਨ ਦੇ 3 ਘੁਸਪੈਠੀਆਂ ਨੂੰ ਮਾਰ ਦਿੱਤਾ ਹੈ । ਅਜਿਹੇ ਮਾਹੌਲ ਵਿੱਚ ਪਾਕਿਸਤਾਨੀ ਰੇਂਜਰ ਆਪਣੀਆਂ ਇਮੇਜ ਬਚਾਉਣ ਦੇ ਲਈ ਅਜਿਹੇ ਬਿਆਨ ਜਾਰੀ ਕਰ ਰਹੀ ਹੈ ।

Exit mobile version