The Khalas Tv Blog International ਨਿਊਜ਼ੀਲੈਂਡ ਵਿੱਚ ਛੇ ਲੋਕਾਂ ਨੂੰ ਚਾਕੂ ਮਾਰਨ ਵਾਲਾ ਹਲਾਕ
International

ਨਿਊਜ਼ੀਲੈਂਡ ਵਿੱਚ ਛੇ ਲੋਕਾਂ ਨੂੰ ਚਾਕੂ ਮਾਰਨ ਵਾਲਾ ਹਲਾਕ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਨਿਊਜ਼ੀਲੈਂਡ ਵਿੱਚ ਛੇ ਲੋਕਾਂ ਨੂੰ ਚਾਕੂ ਮਾਰਨ ਵਾਲੇ ਇੱਕ ਵਿਅਕਤੀ ਨੂੰ ਪੁਲਿਸ ਨੇ ਹਲਾਕ ਕਰ ਦਿੱਤਾ ਹੈ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਹਮਲਾਵਰ ਪਹਿਲਾਂ ਹੀ ਸਰਕਾਰ ਦੀ ਨਿਗਰਾਨੀ ਵਿੱਚ ਸੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਤੋਂ ਪ੍ਰਭਾਵਿਤ ਸੀ।

ਪ੍ਰਧਾਨਮੰਤਰੀ ਆਰਡਰਨ ਨੇ ਕਿਹਾ ਹੈ ਕਿ ਜੋ ਕੁੱਝ ਵੀ ਹੋਇਆ, ਉਹ ਬਹੁਤ ਨਿੰਦਾਯੋਗ ਹੈ। ਇਹ ਹਮਲਾਵਰ ਅਕਤੂਬਰ 2011 ਵਿੱਚ ਨਿਊਜ਼ੀਲੈਂਡ ਆਇਆ ਸੀ।ਜਾਣਕਾਰੀ ਅਨੁਸਾਰ ਇਹ ਛੇ ਜਖਮੀ ਹਸਪਤਾਲ ਵਿੱਚ ਜੇਰੇ ਇਲਾਜ ਹਨ ਤੇ ਦੋ ਦੀ ਹਾਲਤ ਗੰਭੀਰ ਹੈ।

Exit mobile version