The Khalas Tv Blog India ਲੇਹ ‘ਚ ਬੱਸ ਹੋਈ ਹਾਦਸਾ ਗ੍ਰਸਤ! ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ
India

ਲੇਹ ‘ਚ ਬੱਸ ਹੋਈ ਹਾਦਸਾ ਗ੍ਰਸਤ! ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ

ਲੇਹ (Leh) ਵਿੱਚ ਸਕੂਲ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ। ਇਸ ਹਾਦਸੇ ਵਿੱਚ 6 ਬੱਚਿਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ 28 ਲੋਕ ਸਵਾਰ ਸਨ। ਇਹ ਬੱਸ ਡਰਬੁੱਕ ਨੇੜੇ ਹਾਦਸੇ ਦਾ ਸ਼ਿਕਾਰ ਹੋਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਲੋਕ ਸਕੂਲ ਬੱਸ ਰਾਹੀਂ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਹਾਦਸਾ ਵਾਪਰਨ ਤੋਂ ਬਾਅਦ ਘਟਨਾ ਸਥਾਨ ‘ਤੇ ਹਾਹਾਕਾਰ ਮਚ ਗਈ। ਇਸ ਹਾਦਸੇ ਵਿੱਚ ਮਾਰ ਜਾਣ ਵਾਲਿਆਂ ਦੀ ਗਿਣਤੀ 6 ਦੱਸੀ ਜਾ ਰਹੀ ਹੈ ਪਰ ਅਧਿਕਾਰਿਤ ਤੌਰ ‘ਤੇ ਮਰਨ ਵਾਲਿਆਂ ਦੀ ਗਿਣਤੀ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

ਇਹ ਦੱਸਣਾ ਜ਼ਰੂਰੀ ਹੈ ਕਿ ਲੇਹ ਇਕ ਪਹਾੜੀ ਇਲਾਕਾ ਹੈ। ਲੇਹ ਵਿੱਚ ਬਰਸਾਤ ਸਮੇਂ ਸਫਰ ਕਰਨਾ ਬਹੁਤ ਕਠਿਨ ਹੁੰਦਾ ਹੈ। ਬਰਸਾਤ ਕਾਰਨ ਸੜਕਾਂ ਟੁੱਟ ਜਾਂਦੀਆਂ ਹਨ ਅਤੇ ਇਸ ਕਰਕੇ ਵਾਹਨ ਚਲਾਉਣ ਵਿੱਚ ਕਾਫੀ ਦਿੱਕਤ ਹੁੰਦੀ ਹੈ।

ਇਹ ਵੀ ਪੜ੍ਹੋ –   15 ਸਾਲ ਪੁਰਾਣੇ ਵਾਹਨ ਚਾਲਕਾਂ ਨੂੰ ਸਰਕਾਰ ਨੇ ਦਿੱਤੀ ਵੱਡੀ ਰਾਹਤ! ਇਸ ਤਰ੍ਹਾਂ ਚਲਾ ਸਕਣਗੇ ਵਾਹਨ

 

Exit mobile version