The Khalas Tv Blog Punjab ਮਨੁੱਖਤਾ ਹੋਈ ਸ਼ਰਮਸਾਰ, ਵਿੱਦਿਆ ਦੇ ਮੰਦਿਰ ‘ਚ ਹੋਈ ਸ਼ਰਮਨਾਕ ਘਟਨਾ
Punjab

ਮਨੁੱਖਤਾ ਹੋਈ ਸ਼ਰਮਸਾਰ, ਵਿੱਦਿਆ ਦੇ ਮੰਦਿਰ ‘ਚ ਹੋਈ ਸ਼ਰਮਨਾਕ ਘਟਨਾ

ਜਲੰਧਰ (Jalandhar) ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਲੜਕੀ ਨਾਲ ਵਿੱਦਿਆ ਦੇ ਮੰਦਿਰ ਵਿੱਚ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ। ਜਲੰਧਰ ਛਾਉਣੀ ਦੇ ਪ੍ਰਾਈਵੇਟ ਸਕੂਲ (Private School) ਦੇ ਅਧਿਆਪਕ ਵੱਲੋਂ 5ਵੀਂ ਜਮਾਤ ਦੀ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲਣ ‘ਤੇ ਅਧਿਆਪਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਦੀ ਪਹਿਚਾਣ ਟੋਬੀਆਸ ਥਾਪਰ ਵਾਸੀ ਜਲੰਧਰ ਛਾਉਣੀ ਵਜੋਂ ਹੋਈ ਹੈ। ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

ਪੀੜਤ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਸ ਅਧਿਆਪਕ ਉਨ੍ਹਾਂ ਦੀ ਲੜਕੀ ਨੂੰ ਮਾਰਚ 2023 ਤੋਂ ਦਸੰਬਰ 2023 ਤੱਕ ਹਰ ਰੋਜ਼ ਪੁਰਾਣੀ ਕੰਟੀਨ ਵਾਲੀ ਸਾਈਡ ‘ਤੇ ਬੁਲਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਜੇਕਰ ਉਹ ਇਨਕਾਰ ਕਰਦੀ ਤਾਂ ਉਹ ਉਸ ਨੂੰ ਚਾਕੂ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੰਦਾ। ਲੜਕੀ ਇੰਨੀ ਡਰ ਗਈ ਸੀ ਕਿ ਉਸ ਵੱਲੋੋਂ ਪਰਿਵਾਰ ਨੂੰ ਕੁੱਝ ਵੀ ਨਹੀਂ ਦੱਸਿਆ। ਸਕੂਲ ਵਿੱਚ ਚੱਲ ਰਹੀਆਂ ਛੁੱਟੀਆਂ ਕਾਰਨ ਜਦੋਂ ਲੜਕੀ ਘਰ ਵਿੱਚ ਹੀ ਰਹਿਣ ਲੱਗੀ ਤਾਂ ਉਸ ਨੂੰ ਕਿਸੇ ਤਰ੍ਹਾਂ ਦਬਾਅ ਕੇ ਸਾਰੇ ਮਾਮਲੇ ਬਾਰੇ ਪੁੱਛਿਆ ਗਿਆ। ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਅਤੇ ਮਾਮਲਾ ਦਰਜ ਕੀਤਾ ਗਿਆ।

ਪੁਲਿਸ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਅਧਿਆਪਕ ਸਕੂਲ ਵਿੱਚ ਪਿਆਨੋ ਸਿਖਾਉਂਦਾ ਸੀ। ਉਸ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ-   ਕਿਸਾਨਾਂ ਦਾ ਭਾਜਪਾ ਖ਼ਿਲਾਫ਼ ਵਿਰੋਧ ਜਾਰੀ, ਭਾਜਪਾ ਵਿਰੁਧ ਵੱਖ-ਵੱਖ ਥਾਵਾਂ ‘ਤੇ ਦਿੱਤੇ ਧਰਨੇ

 

Exit mobile version