The Khalas Tv Blog Punjab ਪੰਜਾਬ ਦੀਆਂ 580 ਪੇਂਡੂ ਡਿਸਪੈਂਸਰੀਆਂ ਹੁਣ ਮੁਹੱਲਾ ਕਲੀਨਿਕ ‘ਚ ਹੋਣਗੀਆਂ ਤਬਦਲੀ ! ਇਸ ਵਜ੍ਹਾ ਨਾਲ ਲਿਆ ਸਰਕਾਰ ਨੇ ਫੈਸਲਾ
Punjab

ਪੰਜਾਬ ਦੀਆਂ 580 ਪੇਂਡੂ ਡਿਸਪੈਂਸਰੀਆਂ ਹੁਣ ਮੁਹੱਲਾ ਕਲੀਨਿਕ ‘ਚ ਹੋਣਗੀਆਂ ਤਬਦਲੀ ! ਇਸ ਵਜ੍ਹਾ ਨਾਲ ਲਿਆ ਸਰਕਾਰ ਨੇ ਫੈਸਲਾ

ਬਿਊਰੋ ਰਿਪੋਰਟ : ਪੰਜਾਬ ਸਰਕਾਰ ਪਿੰਡਾਂ ਦੀਆਂ 580 ਡਿਸਪੈਂਸਰੀਆਂ ਨੂੰ ਆਮ ਆਦਮੀ ਕਲੀਨਿਕ ਵਿੱਚ ਤਬਦੀਲ ਕਰਨ ਜਾ ਰਹੀ ਹੈ । ਪਿੰਡਾਂ ਦੇ ਲੋਕਾਂ ਦੀ ਪ੍ਰਾਇਮਰੀ ਸਿਹਤ ਸਹੂਲਤ ਨੂੰ ਸੁਧਾਰਨ ਦੇ ਲਈ ਇਹ ਫੈਸਲਾ ਲਿਆ ਗਿਆ ਹੈ। 17 ਸਾਲ ਤੋਂ ਫੰਡਾਂ ਦੀ ਕਮੀ ਦੀ ਵਜ੍ਹਾ ਕਰਕੇ ਇਨ੍ਹਾਂ ਦਾ ਬੁਰਾ ਹਾਲ ਸੀ । ਮੁਹੱਲਾ ਕਲੀਨਿਕ ਦੇ ਤੀਜੇ ਫੇਸ ਵਿੱਚ ਇਨ੍ਹਾਂ ਡਿਸਪੈਂਸਰੀਆਂ ਨੂੰ ਹੁਣ ਆਮ ਆਦਮੀ ਕਲੀਲਿਕ ਵਿੱਚ ਤਬਦੀਲ ਕੀਤਾ ਜਾਵੇਗਾ ।

ਸੂਤਰਾਂ ਦੇ ਮੁਤਾਬਿਕ ਸਿਹਤ ਵਿਭਾਗ ਨੇ ਸਾਰੇ ਸਿਵਲ ਸਰਜਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਸੈਂਟਰਾਂ ਦੀ ਲਿਸਟ ਤਿਆਰ ਕੀਤੀ ਜਾਵੇ ਜਿਨ੍ਹਾਂ ਨੂੰ ਆਮ ਆਦਮੀ ਕਲੀਨਿਕ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ । ਜਾਣਕਾਰੀ ਦੇ ਮੁਤਾਬਿਕ ਵੱਡੇ ਜ਼ਿਲ੍ਹੇ ਵਿੱਚ 4 ਆਮ ਆਦਮੀ ਪਾਰਟੀ ਕਲੀਨਿਕ ਖੋਲੇ ਜਾਣਗੇ ਜਦਕਿ ਛੋਟੇ ਜ਼ਿਲ੍ਹਿਆਂ ਵਿੱਚ 2 ਖੋਲੇ ਜਾਣਗੇ। ਸਿਹਤ ਵਿਭਾਗ ਦਾ ਦਾਅਵਾ ਹੈ ਕਿ ਆਮ ਆਦਮੀ ਕਲੀਨਿਕ ਪੇਂਡੂ ਖੇਤਰਾਂ ਵਿੱਚ ਸਿਹਤ ਸਹੂਲਤਾਂ ਵਿੱਚ ਸੁਧਾਰ ਕਰਨਗੇ ਅਤੇ ਅਤੇ ਲੋਕਾਂ ਨੂੰ ਫ੍ਰੀ ਦਵਾਇਆਂ ਅਤੇ ਟੈਸਟ ਦੀ ਸਹੂਲਤ ਮਿਲੇਗੀ।

ਸਿਹਤ ਵਿਭਾਗ ਦਾ ਕਹਿਣਾ ਹੈ ਕਿ ਪੇਂਡੂ ਡਿਸਪੈਂਸਰੀਆਂ ਨੂੰ 17 ਸਾਲ ਬਾਅਦ ਪਹਿਲੀ ਵਾਰ ਗਰਾਂਟ ਹਾਸਲ ਹੋਵੇਗੀ, 2006 ਤੋਂ ਪੇਂਡੂ ਡਿਸਪੈਂਸਰੀਆਂ ਨੂੰ ਪੇਂਡੂ ਅਤੇ ਪੰਚਾਇਤ ਵਿਭਾਗ ਤੋਂ ਗਰਾਂਟ ਮਿਲ ਦੀ ਸੀ। ਪਰ ਗਰਾਂਟ ਨਾ ਮਿਲਣ ਦੀ ਵਜ੍ਹਾ ਕਰਕੇ ਪੇਂਡੂ ਡਿਸਪੈਂਸਰੀਆਂ ਦਾ ਬੁਰਾ ਹਾਲ ਹੋ ਗਿਆ। ਸਿਹਤ ਵਿਭਾਗ ਮੁਤਾਬਿਕ ਡਿਸਪੈਂਸਰੀਆਂ ਕਿਸੇ ਵੀ ਬਿਮਾਰੀਆਂ ਤੋਂ ਲੜਨ ਦੇ ਲਈ ਪਿੰਡਾਂ ਵਿੱਚ ਪਹਿਲਾਂ ਪੜਾਅ ਹੁੰਦੀ ਹੈ,ਪਰ ਇਹ ਆਪ ਹੀ ਸਾਲਾਂ ਤੋਂ ਬਿਮਾਰ ਚੱਲ ਰਹੀਆਂ ਸਨ,ਫੰਡਾਂ ਦੀ ਕਮੀ ਦੀ ਵਜ੍ਹਾ ਕਰੇ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ।

ਪੇਂਡੂ ਲੋਕਾਂ ਨੂੰ ਚੰਗੀ ਸਿਹਤ ਸੁਵਿਧਾਵਾਂ ਦੇਣ ਦੇ ਲਈ 2006 ਵਿੱਚ ਸਿਹਤ ਵਿਭਾਗ ਵੱਲੋਂ ਸੂਬੇ ਦੀਆਂ 1,186 ਪੇਂਡੂ ਡਿਸਪੈਂਸਰੀਆਂ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਟਰਾਂਸਫਰ ਕੀਤਾ ਗਿਆ ਸੀ ਪਰ ਇਸ ਤੋਂ ਬਾਅਦ ਇਸ ਦਾ ਪੱਧਰ ਲਗਾਤਾਰ ਡਿੱਗ ਦਾ ਰਿਹਾ। ਜਿਸ ਤੋਂ ਬਾਅਦ ਮੁੜ ਤੋਂ 550 ਡਿਸਪੈਂਸਰੀਆਂ ਨੂੰ ਸਿਹਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਸੀ । ਇਸੇ ਲਈ ਹੁਣ ਸਰਕਾਰ ਨੇ ਤੈਅ ਕੀਤਾ ਹੈ ਕਿ ਉਹ ਇਨ੍ਹਾਂ ਡਿਸਪੈਂਸਰੀਆਂ ਨੂੰ ਆਮ ਆਦਮੀ ਕਲੀਨਿਕ ਵਿੱਚ ਤਬਦੀਲ ਕਰਕੇ ਸਿਹਤ ਸੁਵਿਧਾਵਾਂ ਵਿੱਚ ਸੁਧਾਰ ਕਰੇਗੀ ।

Exit mobile version