The Khalas Tv Blog International 58 ਸਾਲ ਦੇ ਸ਼ਖ਼ਸ ਨੇ ਗਵਾਈ ਯਾਦਦਾਸ਼ਤ,ਪਹੁੰਚਿਆ ਸਾਲ 1993 ‘ਚ !ਉੱਠ ਦੇ ਹੀ ਕਹੇ ਇਹ ਸ਼ਬਦ
International

58 ਸਾਲ ਦੇ ਸ਼ਖ਼ਸ ਨੇ ਗਵਾਈ ਯਾਦਦਾਸ਼ਤ,ਪਹੁੰਚਿਆ ਸਾਲ 1993 ‘ਚ !ਉੱਠ ਦੇ ਹੀ ਕਹੇ ਇਹ ਸ਼ਬਦ

58 Year old man lost his memories

ਹੋਸ਼ ਆਉਣ ਤੋਂ ਬਾਅਦ ਹੀ ਸ਼ਖ਼ਸ ਨੇ ਪਤਨੀ ਨੂੰ ਪਰਪੋਜ਼ ਕਰ ਦਿੱਤਾ

ਬਿਊਰੋ ਰਿਪੋਰਟ : ਯਾਦਦਾਸ਼ਤ ਗਵਾਉਣ ਦੀਆਂ ਕਈ ਕਹਾਣੀਆਂ ਤੁਸੀਂ ਫਿਲਮਾਂ ਵਿੱਚ ਵੇਖਿਆ ਹੋਣਗੀਆਂ । ਪਰ ਅੱਜ ਅਸੀਂ ਤੁਹਾਨੂੰ ਇਕ ਸ਼ਖ਼ਸ ਨਾਲ ਬਾਰੇ ਦੱਸਣ ਜਾ ਰਹੇ ਹਨ ਜੋ ਯਾਦਦਾਸ਼ਤ ਗਵਾਉਣ ਤੋਂ ਬਾਅਦ 29 ਸਾਲ ਪਿੱਛੇ ਪਹੁੰਚ ਗਿਆ ਅਤੇ ਉਹ ਹੁਣ 2022 ਨੂੰ 1993 ਮਨ ਰਿਹਾ ਹੈ । ਉਠ ਦੇ ਹੀ ਸਾਰ ਉਸ ਨੇ ਆਪਣੀ ਪਤਨੀ ਨੂੰ ਕੁਝ ਅਜਿਹਾ ਕਿਹਾ ਕਿ ਪਤਨੀ ਨੂੰ ਹੁਣ ਤੱਕ ਇਸ ‘ਤੇ ਯਕੀਨ ਨਹੀਂ ਹੋ ਰਿਹਾ ਹੈ ।

ਅਮਰੀਕੀ ਦੇ ਵਜੀਨਿਆ ਦੇ ਰਹਿਣ ਵਾਲੇ 58 ਸਾਲਾ ਐਂਡਰੂ ਮੈਕੇਂਜੀ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ ਸੀ । ਜਿਸ ਤੋਂ ਬਾਅਦ ਉਸ ਦੀ ਯਾਦਦਾਸ਼ਤ ਚੱਲੀ ਗਈ । ਦੁਰਘਟਨਾ ਦੀ ਵਜ੍ਹਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਸੱਟ ਲੱਗੀ ਸੀ ।ਕੁਝ ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਉਸ ਦੀ ਸ਼ਰੀਰਕ ਹਾਲਤ ਤਾਂ ਠੀਕ ਹੋ ਗਈ ਪਰ ਮਾਨਸਿਕ ਹਾਲਤ ਠੀਕ ਨਹੀਂ ਹੋਈ ਉਸ ਨੂੰ ਕੁਝ ਵੀ ਯਾਦ ਨਹੀਂ ਆ ਰਿਹਾ ਸੀ । ਉਸ ਦੀ ਯਾਦਦਾਸ਼ਤ ਵਾਪਸ ਲਿਆਉਣ ਦੇ ਲਈ ਡਾਕਟਰਾਂ ਅਤੇ ਪਰਿਵਾਰ ਨੇ ਕਾਫੀ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਹੋਇਆ । ਇਸ ਦੌਰਾਨ ਪਤਨੀ ਵੀ ਉਸ ਦੇ ਨਾਲ ਰਹੀ ਅਤੇ ਪਤੀ ਦਾ ਪੂਰਾ ਖਿਆਲ ਰੱਖਿਆ । ਇਕ ਦਿਨ ਅਚਾਨਕ ਉਸ ਦੀ ਯਾਦਦਾਸ਼ਤ ਵਾਪਸ ਆ ਗਈ ਪਰ ਇਸ ਵਿੱਚ ਟਵਿਸਟ ਹੈ ।

ਯਾਦਦਾਸ਼ਤ ਵਾਪਸ ਆਉਣ ਤੋਂ ਬਾਅਦ ਪਤੀ ਐਂਡਰੂ ਸਾਲ 1993 ਦੀ ਮੈਮਰੀ ਵਿੱਚ ਪਹੁੰਚ ਗਿਆ । ਉਸ ਤੋਂ ਬਾਅਦ ਉਸ ਨੂੰ ਕੁਝ ਵੀ ਯਾਦ ਨਹੀਂ ਰਿਹਾ । ਉਹ ਪਤਨੀ ਨੂੰ ਪਛਾਣ ਰਿਹਾ ਹੈ ਕਿਉਂਕਿ ਵਿਆਹ 37 ਸਾਲ ਬਾਅਦ ਪਹਿਲਾਂ ਹੋਇਆ ਸੀ ਪਰ ਆਪਣੀ ਧੀ ਨੂੰ ਨਹੀਂ ਪਛਾਣ ਰਿਹਾ ਹੈ । ਐਂਡਰੂ ਦੀ ਇਸ ਹਾਲਤ ਨੂੰ ਵੇਖ ਦੇ ਹੋਏ ਡਾਕਟਰਾਂ ਨੇ ਕਿਹਾ ਕਾਫੀ ਅਨੌਖਾ ਕੇਸ ਹੈ । ਉਧਰ ਇਕ ਦਿਨ ਐਂਡਰੂ ਨੇ ਪਤਨੀ ਨੂੰ ਪਰਪੋਜ਼ ਕਰ ਦਿੱਤਾ ਕਿਉਂਕਿ ਉਹ ਪੁਰਾਣੇ ਜੀਵਨ ਵਿੱਚ ਸੀ। ਫਿਲਹਾਲ ਪਰਿਵਾਰ ਨੂੰ ਉਮੀਦ ਹੈ ਕਿ ਉਹ ਜਲਦ ਠੀਕ ਹੋ ਜਾਵੇਗਾ ।

Exit mobile version