The Khalas Tv Blog Punjab ਮੌਨਸੂਨ ਅੱਪਡੇਟ: ਪੰਜਾਬ ‘ਚ ਪੂਰਾ ਹਫ਼ਤਾ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ
Punjab

ਮੌਨਸੂਨ ਅੱਪਡੇਟ: ਪੰਜਾਬ ‘ਚ ਪੂਰਾ ਹਫ਼ਤਾ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ

‘ਦ ਖ਼ਾਲਸ ਬਿਊਰੋ:- ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲਣ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 12 ਜੁਲਾਈ ਤੱਕ ਸਾਰੇ ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਪੰਜਾਬ ਵਿੱਚ 10 ਤੋਂ 12 ਜੁਲਾਈ ਤੱਕ ਦਰਮਿਆਨੇ ਪੱਧਰ ਦਾ ਮੀਂਹ ਪਵੇਗਾ।

 

ਫਾਈਲ ਤਸਵੀਰ

ਅਨੁਮਾਨ ਹੈ ਕਿ ਪੰਜਾਬ ਵਿੱਚ ਇਸ ਪੂਰੇ ਹਫ਼ਤੇ ਦੌਰਾਨ ਤੇਜ਼ ਹਵਾਵਾਂ ਚੱਲਣਗੀਆਂ ਅਤੇ ਗਰਜ਼-ਚਮਕ ਨਾਲ ਮੀਂਹ ਪਵੇਗਾ। ਇਸ ਤੋਂ ਇਲਾਵਾ 14 ਜੁਲਾਈ ਤੱਕ ਦਿਨ ਦਾ ਤਾਪਮਾਨ ਲਗਪਗ 35 ਡਿਗਰੀ ਤੇ ਰਾਤ ਦਾ ਤਾਪਮਾਨ ਲਗਪਗ 26 ਡਿਗਰੀ ਰਹਿਣ ਦੀ ਸੰਭਾਵਨਾ ਹੈ।

Exit mobile version