The Khalas Tv Blog India 56 ਹਜ਼ਾਰ ਰੁਪਏ ਕਿਲੋ ਮਿਠਾਈ ! ਇਸ ਲਾਜਵਾਬ ਮਿਠਾਈ ਦੀ ਅਮਰੀਕਾ ਤੱਕ ਡਿਮਾਂਡ ! ਖਾਸੀਅਤ ਜਾਣ ਕੇ ਤੁਸੀਂ ਹੈਰਾਨ ਹੋ ਜਾਉਗੇ
India

56 ਹਜ਼ਾਰ ਰੁਪਏ ਕਿਲੋ ਮਿਠਾਈ ! ਇਸ ਲਾਜਵਾਬ ਮਿਠਾਈ ਦੀ ਅਮਰੀਕਾ ਤੱਕ ਡਿਮਾਂਡ ! ਖਾਸੀਅਤ ਜਾਣ ਕੇ ਤੁਸੀਂ ਹੈਰਾਨ ਹੋ ਜਾਉਗੇ

ਬਿਉਰੋ ਰਿਪੋਰਟ : ਤੁਸੀਂ ਹੁਣ ਤੱਕ ਕਿੰਨੇ ਰੁਪਏ ਕਿਲੋ ਦੀ ਮਿਠਾਈ ਖਾਦੀ ਹੈ? ਤੁਹਾਡਾ ਜਵਾਬ ਹੋਵੇਗਾ 1 ਹਜ਼ਾਰ, 2 ਹਜ਼ਾਰ, ਜ਼ਿਆਦਾ ਤੋਂ ਜ਼ਿਆਦਾ 3 ਹਜ਼ਾਰ ਰੁਪਏ ਕਿਲੋ । ਪਰ ਅਸੀਂ ਤੁਹਾਨੂੰ ਦੱਸ ਦੇ ਹਾਂ ਲਖਨਉ ਦੀ ਇੱਕ ਅਜਿਹੀ ਮਿਠਾਈ ਬਾਰੇ ਜੋ 56 ਹਜ਼ਾਰ ਰੁਪਏ ਕਿਲੋ ਵਿਕ ਰਹੀ ਹੈ । ਤੁਸੀਂ ਸੁਣ ਕੇ ਹੈਰਾਨ ਹੋ ਗਏ ਹੋਵੋਗੇ ਅਤੇ ਤੁਹਾਡੇ ਮਨ ਵਿੱਚ ਇਸ ਦੀ ਖਾਸੀਅਤ ਨੂੰ ਲੈਕੇ ਸਵਾਲ ਖੜੇ ਹੋ ਰਹੇ ਹੋਣਗੇ। ਸਿਰਫ ਇੰਨਾਂ ਹੀ ਨਹੀਂ ਤੁਹਾਨੂੰ ਇਹ ਵੀ ਲੱਗ ਰਿਹਾ ਹੋਵੇਗਾ ਆਖਿਰ ਇਸ ਨੂੰ ਖਰੀਦ ਦਾ ਕੌਣ ਸਕਦਾ ਹੈ ? ਪਰ ਜਨਾਬ ਇਸ ਨੂੰ ਖਰੀਦਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਧੜਾ-ਧੜ ਆਰਡਰ ਮਿਲ ਰਹੇ ਹਨ ।

ਲਖਨਉ ਦੇ ਸਦਨ ਬਾਜ਼ਾਰ ਵਿੱਚ ਛੱਪਨ ਭੋਗ ਦੀ ਦੁਕਾਨ ‘ਤੇ ਇਹ ਮਿਠਾਈ ਵਿਕ ਰਹੀ ਹੈ। ਭਾਰਤ ਵਿੱਚ ਵਰਲਡ ਕੱਪ ਚੱਲ ਰਿਹਾ ਹੈ ਇਸੇ ਲਈ ਮਿਠਾਈ ਦੀ ਸ਼ੇਪ ਵਿੱਚ ਉਸੇ ਤਰ੍ਹਾਂ ਬਣਾਈ ਗਈ ਹੈ ਅਤੇ ਇਸ ‘ਤੇ ਗੋਲਡਨ ਵਰਕ ਲਪੇਟਿਆਂ ਗਿਆ ਹੈ । ਪਰ ਇਹ ਇਸ ਦਾ ਜ਼ਿਆਦਾ ਕੀਮਤ ਹੋਣ ਦੀ ਖਾਸੀਅਤ ਨਹੀਂ ਹੈ । ਦਰਾਅਸਲ ਇਸ ਵਿੱਚ ਜਿਹੜਾ ਸਮਾਨ ਪਿਆ ਹੈ ਉਹ 5 ਦੇਸ਼ਾਂ ਤੋਂ ਲਿਆਇਆ ਜਾਂਦਾ ਹੈ। ਦੁਕਾਨ ਦੇ ਮਾਲਿਕ ਨੇ ਦੱਸਿਆ ਇਸ ਵਿੱਚ ਕਸ਼ਮੀਰ ਦੀ ਕੇਸਰ,ਕਿਨੌਰ ਤੋਂ ਚਿਲਗੋਜਾ ਇਰਾਨ ਦਾ ਮਾਮਰਾ ਬਾਦਾਮ,ਅਮਰੀਕਾ ਦੀ ਬਲੂ ਬੇਰੀ,ਟਰਕੀ ਦੀ ਹੇਜਲਨਟ, ਅਫਗਾਨੀਸਤਾਨ ਦਾ ਪਿਸਤਾ ਅਤੇ ਦੱਖਣੀ ਅਫਰੀਕਾ ਦਾ ਮੈਕਾਡਾਮਿਆ ਨੱਟ ਮਿਲਾਉਂਦੇ ਹਨ । ਦੁਕਾਨਦਾਰ ਨੇ ਦੱਸਿਆ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਮਿਠਾਈ ਐਗਜਾਟਿਕਾ ਨੂੰ ਤਿਆਰ ਕਰਨ ਦੇ ਲਈ ਵਿਦੇਸ਼ੀ ਕਾਰੀਗਰਾਂ ਦੀ ਮਦਦ ਨਹੀਂ ਲਈ ਜਾਂਦੀ ਬਲਕਿ ਦੁਕਾਨ ਵਿੱਚ ਮੌਜੂਦ ਕਾਰੀਗਰ ਹੀ ਤਿਆਰ ਕਰਦੇ ਹਨ ।

ਦੁਕਾਨਦਾਰ ਰਵਿੰਦਰ ਗੁਪਤਾ ਨੂੰ ਇਸ ਮਿਠਾਈ ਦਾ ਆਇਡੀਆ ਉਸ ਵੇਲੇ ਆਇਆ ਜਦੋਂ ਕਿਸੇ ਨੇ ਸਪੈਸ਼ਲ ਮਿਠਾਈ ਦਾ 2007 ਵਿੱਚ ਆਰਡਰ ਦਿੱਤਾ । ਜਦੋਂ ਰਵਿੰਦਰ ਗੁਪਤਾ ਨੇ ਇਸ ਦੀ ਖੋਜ ਕੀਤ ਤਾਂ ਮਿਸ਼ੇਲਿਨ ਦੇ ਸ਼ੇਫ ਐਗਜਾਟਿਕ ਫਲੇਵਰ ਬਣਾਉਣ ਦੇ ਲਈ ਵੱਖ-ਵੱਖ ਡਰਾਈ ਫਰੂਟ ਦੀ ਵਰਤੋਂ ਕਰਦੇ ਸਨ । ਇਸ ਤੋਂ ਪ੍ਰਭਾਵਿਤ ਹੋਕੇ ਐਗਜਾਟਿਕਾ ਬਣਾਉਣ ਦਾ ਕੰਮ ਸ਼ੁਰੂ ਹੋਇਆ । ਇਸ ਦੀ ਪਛਾਣ ਬਾਕੀ ਮਿਠਾਇਆ ਤੋਂ ਵੱਖ ਹੋਵੇ ਇਸ ਲਈ 24 ਕੈਰੇਟ ਗੋਲਡ ਵਰਕ ਲਗਾਈ ਗਈ ਹੈ।

ਦੁਬਈ-USA ਤੋਂ ਆਏ ਮਿਠਾਈ ਦੇ ਆਰਡਰ

ਐਗਜ਼ਾਟਿਕਾ ਮਿਠਾਈ ਦੀ ਮੰਗ ਵਿਦੇਸ਼ ਤੱਕ ਹੈ । ਦੁਕਾਨਦਾਰ ਦਾ ਕਹਿਣਾ ਹੈ ਕਿ ਸਾਨੂੰ ਦੁਬਈ ਅਤੇ ਅਮਰੀਕਾ ਤੋਂ ਆਰਡਰ ਮਿਲ ਰਹੇ ਹਨ। ਗੁਜਰਾਤ ਅਤੇ ਅਹਿਮਦਾਬਾਦ ਤੋਂ ਇੱਕ ਗਾਹਕ ਨੇ ਇੱਕ ਕਿਲੋ ਮਿਠਾਈ ਦਾ ਆਰਡਰ ਕੀਤਾ। ਜ਼ਿਆਦਾਤਰ ਲੋਕ ਇਸ ਨੂੰ ਖਾਸ ਸ਼ਖਸ ਨੂੰ ਗਿਫਤ ਕਰ ਰਹੇ ਹਨ । ਇਸੇ ਲਈ ਪੈਕਿੰਗ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਜਿਸ ਨੂੰ ਇਹ ਮਿਲੇ ਉਹ ਖੁਸ ਹੋ ਜਾਣ। ਬਰਫੀ ਦੇ ਸਿੰਗਲ ਪੀਸ ਦਾ ਰੇਟ 560 ਰੁਪਏ ਦਾ ਹੈ । ਇੱਕ ਕਿਲੋ ਵਿੱਚ 100 ਪੀਸ ਆਉਂਦੇ ਹਨ ਯਾਨੀ ਡੱਬੇ ਦਾ ਰੇਟ 56 ਹਜ਼ਾਰ ਰੁਪਏ ਕਿਲੋ ਹੋ ਗਿਆ।

Exit mobile version