The Khalas Tv Blog International ਸੂਡਾਨ ਵਿੱਚ ਫੌਜ ਅਤੇ ਆਰ.ਐਸ.ਐਫ ਦੇ ਵਿਚਾਲੇ ਵਧਿਆ ਤਣਾਅ , ਅਮਰੀਕਾ-ਰੂਸ ਸਮੇਤ ਕਈ ਦੇਸ਼ਾਂ ਨੇ ਕੀਤੀ ਸ਼ਾਂਤੀ ਦੀ ਅਪੀਲ
International

ਸੂਡਾਨ ਵਿੱਚ ਫੌਜ ਅਤੇ ਆਰ.ਐਸ.ਐਫ ਦੇ ਵਿਚਾਲੇ ਵਧਿਆ ਤਣਾਅ , ਅਮਰੀਕਾ-ਰੂਸ ਸਮੇਤ ਕਈ ਦੇਸ਼ਾਂ ਨੇ ਕੀਤੀ ਸ਼ਾਂਤੀ ਦੀ ਅਪੀਲ

56 killed 595 injured in clashes between army and RSF in Sudan Many countries including USA-Russia appealed for peace

ਸੂਡਾਨ ਵਿੱਚ ਫੌਜ ਅਤੇ ਆਰ.ਐਸ.ਐਫ ਦੇ ਵਿਚਾਲੇ ਵਧਿਆ ਤਣਾਅ , ਅਮਰੀਕਾ-ਰੂਸ ਸਮੇਤ ਕਈ ਦੇਸ਼ਾਂ ਨੇ ਕੀਤੀ ਸ਼ਾਂਤੀ ਦੀ ਅਪੀਲ

ਸੂਡਾਨ ਦੀ ਰਾਜਧਾਨੀ ਖਾਰਤੂਮ ਸਮੇਤ ਕਈ ਇਲਾਕਿਆਂ ‘ਚ ਗੋਲੀਬਾਰੀ ਅਤੇ ਧਮਾਕੇ ਜਾਰੀ ਹਨ। ਫੌਜ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸ (ਆਰ.ਐੱਸ.ਐੱਫ.) ਵਿਚਕਾਰ ਲੜਾਈ ਚੱਲ ਰਹੀ ਹੈ।

ਸੁਡਾਨ ਦੀ ਫੌਜ ਨੇ ਐਤਵਾਰ ਨੂੰ ਦੇਸ਼ ਉੱਤੇ ਮੁੜ ਕੰਟਰੋਲ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਰਾਜਧਾਨੀ ਦੇ ਨੇੜੇ ਅਰਧ ਸੈਨਿਕ ਬਲ ਦੇ ਕੈਂਪ ’ਤੇ  ਹਵਾਈ ਹਮਲੇ ਸ਼ੁਰੂ ਕੀਤੇ, ਜਿਸ ਵਿੱਚ ਕਈ ਲੜਾਕੂ ਅਤੇ ਘੱਟੋ-ਘੱਟ 56 ਨਾਗਰਿਕ ਮਾਰੇ ਗਏ ਸਨ। ਚਸ਼ਮਦੀਦਾਂ ਨੇ ਸ਼ਨਿਚਰਵਾਰ ਦੇਰ ਰਾਤ ਦੱਸਿਆ ਕਿ ਭਾਰੀ ਲੜਾਈ ਦੇ ਮਗਰੋਂ ਫੌਜ ਨੇ ਰਾਜਧਾਨੀ ਖਾਰਤੌਮ ਦੇ ਨਾਲ ਲੱਗਦੇ ਓਮਦੁਰਮਨ ਸ਼ਹਿਰ ਵਿੱਚ ਸਰਕਾਰ ਦੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸ (ਆਰ ਐੱਸਐੱਫ) ਨਾਲ ਸਬੰਧਤ ਇੱਕ  ਟਿਕਾਣੇ ’ਤੇ ਹਮਲਾ ਕੀਤਾ।

ਸੂਡਾਨੀਜ਼ ਡਾਕਟਰਜ਼ ਯੂਨੀਅਨ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਲੜਾਈ ਸ਼ੁਰੂ ਹੋਣ ਤੋਂ ਬਾਅਦ ਘੱਟੋ-ਘੱਟ 56 ਨਾਗਰਿਕ ਮਾਰੇ ਗਏ ਸਨ ਅਤੇ ਲੜਾਕੂਆਂ ਸਮੇਤ 595 ਲੋਕ ਜ਼ਖਮੀ ਹੋ ਗਏ ਸਨ। ਸੂਡਾਨ ਦੀ ਫੌਜ ਅਤੇ ਇੱਕ ਤਾਕਤਵਰ ਨੀਮ ਫੌਜੀ ਬਲ ਵਿਚਾਲੇ ਸ਼ਨਿਚਰਵਾਰ ਨੂੰ ਰਾਜਧਾਨੀ ਅਤੇ ਹੋਰ ਖੇਤਰਾਂ ਵਿੱਚ ਹੋਈ ਲੜਾਈ 27 ਜਣੇ ਮਾਰੇ ਗਏ ਸਨ।

ਇਸ ਸੰਘਰਸ਼ ਨਾਲ ਲੋਕਤੰਤਰ ’ਚ ਤਬਦੀਲੀ ਦੀਆਂ ਆਸਾਂ ਨੂੰ ਝਟਕਾ ਲੱਗਿਆ ਹੈ ਅਤੇ ਇੱਕ ਹੋਰ ਵੱਡੇ ਸੰਘਰਸ਼ ਦਾ ਖਦਸ਼ਾ ਪੈਦਾ ਹੋ ਗਿਆ ਹੈ। ਲੜਾਈ ਦੌਰਾਨ ਖਾਰਤੌਮ ਦੀ ਰਾਜਧਾਨੀ ਵਿੱਚ ਹਫੜਾ-ਦਫੜੀ ਵਾਲੇ ਦ੍ਰਿਸ਼ ਸਾਹਮਣੇ ਆਏ। ਲੜਾਕਿਆਂ ਨੇ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਮਸ਼ੀਨ ਗੰਨ ਨਾਲ ਫਾਇਰਿੰਗ ਕੀਤੀ। ਓਮਦੁਰਮਨ ਦੇ ਇੱਕ ਸਰਕਾਰੀ ਹਸਪਤਾਲ ਦੇ ਡਾਕਟਰ ਅਮਲ ਮੁਹੰਮਦ ਨੇ ਕਿਹਾ, ‘‘ਹਰ ਪਾਸੇ ਅੱਗ ਅਤੇ ਧਮਾਕੇ ਹੋ ਰਹੇ ਹਨ।’’  ਸਥਾਨਕ ਵਾਸੀ ਅਬਦੇਲ-ਹਾਮਿਦ ਮੁਸਤਫਾ ਨੇ ਕਿਹਾ, “ਅਸੀਂ ਖਾਰਤੌਮ ਵਿੱਚ ਇਸ ਤਰ੍ਹਾਂ ਦੀ ਲੜਾਈ ਪਹਿਲਾਂ ਨਹੀਂ ਵੇਖੀ।’’

ਸੂਡਾਨ ‘ਚ ਵਧਦੀ ਹਿੰਸਾ ਦੇ ਮੱਦੇਨਜ਼ਰ ਅਮਰੀਕਾ, ਬ੍ਰਿਟੇਨ ਅਤੇ ਈਯੂ ਨੇ ਤੁਰੰਤ ਲੜਾਈ ਖਤਮ ਕਰਨ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਆਰਮੀ ਚੀਫ ਬੁਰਹਾਨ ਅਤੇ ਆਰਐਸਐਫ ਦੇ ਮੁਖੀ ਡਗਾਲੋ ਨੂੰ ਫੋਨ ਕੀਤਾ ਅਤੇ ਦੇਸ਼ ਵਿੱਚ ਸ਼ਾਂਤੀ ਸਥਾਪਤ ਕਰਨ ਦੀ ਗੱਲ ਕੀਤੀ। ਸੂਡਾਨ ਵਿੱਚ ਰੂਸੀ ਦੂਤਘਰ ਨੇ ਵੀ ਤੁਰੰਤ ਜੰਗਬੰਦੀ ਦੀ ਅਪੀਲ ਕੀਤੀ ਹੈ।

Exit mobile version