The Khalas Tv Blog India ਮੁਆਫ਼ੀ ਮੰਗਣ ਨਾਲ ਗੱਡੀ ਨਹੀਂ ਚੱਲਣੀ, FIR ਹੋਵੇ ਦਰਜ, ਅਨੁਪਮ ਖੇਰ ‘ਤੇ ਭੜਕੇ ਸਿਮਰਜੀਤ ਬੈਂਸ
India Punjab

ਮੁਆਫ਼ੀ ਮੰਗਣ ਨਾਲ ਗੱਡੀ ਨਹੀਂ ਚੱਲਣੀ, FIR ਹੋਵੇ ਦਰਜ, ਅਨੁਪਮ ਖੇਰ ‘ਤੇ ਭੜਕੇ ਸਿਮਰਜੀਤ ਬੈਂਸ

‘ਦ ਖ਼ਾਲਸ ਬਿਊਰੋ:- ਬੀਤੇ ਦਿਨੀਂ ਅਨੁਪਮ ਖੇਰ ਵੱਲੋਂ ਟਵੀਟ ਕਰਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਤੁਕਾਂ ਨੂੰ ਤਰੋੜ-ਮਰੋੜ ਕੇ ਲਿਖਣ ਕਰਕੇ ਖੇਰ ਦੀ ਕਾਫੀ ਨਿੰਦਿਆ ਕੀਤੀ ਜਾ ਰਹੀ ਹੈ। ਇਸੇ ਸੰਬੰਧ ਵਿੱਚ ਬੋਲਦਿਆਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਰਮਜੀਤ ਸਿੰਘ ਬੈਂਸ ਨੇ ਕਿਹਾ ਕਿ ਅਨੁਪਮ ਖੇਰ ਵੱਲੋਂ ਕੀਤੀ ਗਈ ਇਹ ਕਾਰਵਾਈ ਅਤਿ ਹੀ ਨਿੰਦਣਯੋਗ ਹੈ।

 

ਅਨੁਪਮ ਖੇਰ ਵੱਲੋਂ ਕੀਤਾ ਗਿਆ ਵਿਵਾਦਿਤ ਟਵੀਟ

 

ਉਹਨਾਂ ਕਿਹਾ ਕਿ “ਭਾਵੇਂ ਖੇਰ ਨੇ ਇਸ ਸੰਬੰਧ ਵਿੱਚ ਮੁਆਫੀ ਵੀ ਮੰਗ ਲਈ ਹੈ, ਪਰ ਇਕੱਲੀ ਮੁਆਫੀ ਮੰਗਣ ਨਾਲ ਗੱਡੀ ਨਹੀਂ ਚੱਲਦੀ। ਅਨੁਪਮ ਖੇਰ ਤੁਰੰਤ ਮੀਡੀਆ ਅੱਗੇ ਮੁਖਾਤਿਬ ਹੋ ਕੇ ਮੁਆਫੀ ਮੰਗਣ ਤਾਂ ਜੋ ਅੱਗੇ ਤੋਂ ਗੁਰੂਆਂ ਦੀ ਬਾਣੀ ਨੂੰ ਤਰੋੜ-ਮਰੋੜ ਕੇ ਜਾਂ ਗਲਤ ਢੰਗ ਨਾਲ ਪੇਸ਼ ਕਰਨ ਦੀ ਕਿਸੇ ਦੀ ਜੁਅਰਤ ਨਾ ਹੋਵੇ”।

 

ਬੈਂਸ ਨੇ ਕਿਹਾ ਕਿ “ਅਨੁਪਮ ਖੇਰ ਹੁਣ ਮੁਆਫੀ ਦਾ ਢਕਵੰਜ ਕਰ ਰਹੇ ਹਨ। ਇਹ ਫਿਲਮੀ ਹਸਤੀਆਂ ਆਪਣੀ TRP ਵਧਾਉਣ ਦੀ ਖਾਤਰ ਪਹਿਲਾਂ ਇਹੋ ਜਿਹੇ ਬਿਆਨ ਦਿੰਦੀਆਂ ਹਨ ਅਤੇ ਬਾਅਦ ਵਿੱਚ ਫਿਰ ਉਸਦੀ ਮੁਆਫੀ ਮੰਗ ਕੇ ਸੁਰਖੀਆਂ ਵਿੱਚ ਬਣੇ ਰਹਿਣ ਕਰਕੇ ਜਾਣ-ਬੁੱਝ ਕੇ ਅਜਿਹੀਆਂ ਕੋਝੀਆਂ ਚਾਲਾਂ ਚੱਲਦੀਆਂ ਹਨ”।

 

 

ਅਨੁਪਮ ਖੇਰ ਵੱਲੋਂ ਮੁਆਫੀ ਲਈ ਕੀਤਾ ਗਿਆ ਟਵੀਟ

 

ਬੈਂਸ ਨੇ ਕਿਹਾ ਕਿ “ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਅਨੁਪਮ ਖੇਰ ‘ਤੇ ਤੁਰੰਤ FIR ਦਰਜ ਹੋਣੀ ਚਾਹੀਦੀ ਹੈ ਅਤੇ ਕਾਨੂੰਨ ਮੁਤਾਬਿਕ ਬਣਦੀ ਸਜਾ ਹੋਣੀ ਚਾਹੀਦੀ ਹੈ”।

Exit mobile version