The Khalas Tv Blog International ਗੁੱਸੇ ਨਾਲ ਭਰੇ ਹੋਏ ਵਿਅਕਤੀ ਨੇ ਸੜਕ ‘ਤੇ ਕੀਤਾ ਭਿਆਨਕ ਕਾਰਾ
International

ਗੁੱਸੇ ਨਾਲ ਭਰੇ ਹੋਏ ਵਿਅਕਤੀ ਨੇ ਸੜਕ ‘ਤੇ ਕੀਤਾ ਭਿਆਨਕ ਕਾਰਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਗੁੱਸੇ ਨਾਲ ਭਰੇ-ਪੀਤੇ ਇਕ ਵਿਅਕਤੀ ਨੇ ਆਪਣੀ ਕਾਰ ਨਾਲ ਦਰੜ ਕੇ ਪੰਜ ਲੋਕਾਂ ਦੀ ਜਾਨ ਲੈ ਲਈ। ਇਹ ਮਾਮਲਾ ਚੀਨ ਦੇ ਉੱਤਰ ਪੂਰਵੀ ਲਿਓਨਿੰਗ ਸ਼ਹਿਰ ਸੂਬੇ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਵਿਅਕਤੀ ਨੇ ਸੜਕ ਪਾਰ ਕਰ ਰਹੇ ਲੋਕਾਂ ਉੱਤੇ ਆਪਣੀ ਕਾਰ ਚਾੜ੍ਹ ਦਿੱਤੀ, ਜਿਸ ਨਾਲ ਚਾਰ ਲੋਕ ਮੌਕੇ ‘ਤੇ ਹੀ ਮਾਰੇ ਗਏ, ਜਦੋਂ ਕਿ ਇਕ ਵਿਅਕਤੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਮੌਤ ਹੋ ਗਈ। ਇਸ ਹਾਦਸੇ ਵਿਚ ਪੰਜ ਹੋਰ ਲੋਕ ਜਖ਼ਮੀ ਹੋਏ ਹਨ। ਇਹ ਹਾਦਸਾ ਕਰਨ ਵਾਲੇ ਵਿਅਕਤੀ ਲਿਓ ਉਪਨਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੂੰ ਇਸ ਵਿਅਕਤੀ ਨੇ ਖੁਲਾਸਾ ਕੀਤਾ ਹੈ ਕਿ ਉਸਨੇ ਇਹ ਕਾਰਾ ਇਸ ਲਈ ਕੀਤਾ ਕਿਉਂ ਕਿ ਉਸਨੂੰ ਇਨਵੈਸਟਮੈਂਟ ਦੇ ਇਕ ਮਾਮਲੇ ਵਿਚ ਘਾਟਾ ਪੈ ਗਿਆ ਸੀ। ਆਪਣਾ ਗੁੱਸਾ ਤੇ ਕਾਰੋਬਾਰ ਦੇ ਘਾਟੇ ਕਾਰਣ ਪੈਦਾ ਹੋਈ ਨਾਰਾਜਗੀ ਨੂੰ  ਕੱਢਣ ਲਈ ਉਸਨੇ ਲੋਕਾਂ ਦੀ ਜਾਨ ਲੈ ਲਈ।

Exit mobile version