The Khalas Tv Blog India ਹਰਿਆਣਾ ਲਈ ਆਮ ਆਦਮੀ ਪਾਰਟੀ ਦੀਆਂ 5 ਗਰੰਟੀਆਂ
India Punjab

ਹਰਿਆਣਾ ਲਈ ਆਮ ਆਦਮੀ ਪਾਰਟੀ ਦੀਆਂ 5 ਗਰੰਟੀਆਂ

ਪੰਚਕੁਲਾ: ਹਰਿਆਣਾ ਵਿਧਾਨਸਭਾ ਦੀ ਚੋਣ ਜਿੱਤਣ ਦੇ ਲਈ ਆਮ ਆਦਮੀ ਪਾਰਟੀ ਨੇ ਪੰਚਕੁਲਾ ਵਿੱਚ 5 ਗਰੰਟੀਆਂ ਜਾਰੀ ਕੀਤੀਆਂ ਹਨ। ਇਹ ਗਰੰਟੀਆਂ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਤੇ ਸੰਜੇ ਸਿੰਘ ਨੇ ਜਾਰੀ ਕੀਤੀਆਂ ਹਨ। ਪਹਿਲੀ ਗਰੰਟੀ ਵਿੱਚ ਦਿੱਲੀ ਅਤੇ ਪੰਜਾਬ ਦੀ ਤਰਜ਼ ਤੇ ਬਿਜਲੀ ਦਾ ਬਿੱਲ ਮੁਆਫ ਕਰਨ ਦੀ ਗਰੰਟੀ ਦਿੱਤੀ ਗਈ ਹੈ।

ਦੂਜੀ ਗਰੰਟੀ ਮੁਫ਼ਤ ਇਲਾਜ਼ ਦੀ ਦਿੱਤੀ ਗਈ ਹੈ, ਤੀਜੀ ਚੰਗੀ ਸਿੱਖਿਆ ਦੀ ਗਰੰਟੀ, ਚੌਥੀ ਗਰੰਟੀ ਹਰ ਮਹੀਨੇ ਔਰਤਾਂ ਨੂੰ 1 ਹਜ਼ਾਰ ਰੁਪਏ ਦਿੱਤੇ ਜਾਣ ਦੀ ਹੈ ਜੋ ਪੰਜਾਬ ਅਤੇ ਦਿੱਲੀ ਵਿੱਚ ਵੀ ਦਿੱਤੀ ਗਈ ਸੀ ਪਰ ਹੁਣ ਤੱਕ ਸ਼ੁਰੂ ਨਹੀਂ ਹੋ ਸਕੀ ਹੈ। ਪੰਜਵੀਂ ਗਰੰਟੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਹੈ। ਸੁਨੀਤਾ ਕੇਜਰੀਵਾਲ ਨੇ ਕਿਹਾ ਤੁਹਾਡੇ ਪੁੱਤਰ ਨੇ ਦਿੱਲੀ ਅਤੇ ਪੰਜਾਬ ਬਦਲ ਦਿੱਤਾ ਹੁਣ ਹਰਿਆਣਾ ਬਦਲਣਾ ਹੈ ਇੱਕ ਵੀ ਸੀਟ ਬੀਜੇਪੀ ਨੂੰ ਨਹੀਂ ਜਾਣੀ ਚਾਹੀਦੀ ਹੈ।

ਸੁਨੀਤਾ ਕੇਜਰੀਵਾਲ ਨੇ ਗਰੰਟੀਆਂ ਜਾਰੀ ਕਰਨ ਵੇਲੇ ਇਮੋਸ਼ਨ ਕਾਰਡ ਵੀ ਖੇਡਿਆ। ਆਪਣੇ ਆਪ ਨੂੰ ਸੂਬੇ ਦੀ ਨੂੰਹ ਕਿਹਾ ਤੇ ਕੇਜਰੀਵਾਲ ਨੂੰ ਲਾਲ। ਫਿਰ ਪ੍ਰਧਾਨ ਮੰਤਰੀ ਮੋਦੀ ’ਤੇ ਤੰਜ ਕੱਸ ਦੇ ਹੋਏ ਕਿਹਾ ਪੀਐੱਮ ਨੇ ਤੁਹਾਡੇ ਲਾਲ ਨੂੰ ਜੇਲ੍ਹ ਵਿੱਚ ਪਾ ਕੇ ਹਰਿਆਣਾ ਨੂੰ ਲਲਕਾਰਿਆ ਹੈ। ਤੁਸੀਂ ਚੁੱਪ-ਚਾਪ ਕਿਵੇਂ ਬਰਦਾਸ਼ਤ ਕਰੋਗੇ। ਜੇਕਰ ਕੇਜਰੀਵਾਲ ਚੋਰ ਹੈ ਤਾਂ ਦੁਨੀਆ ਵਿੱਚ ਕੋਈ ਇਮਾਨਦਾਰੀ ਨਹੀਂ।

ਕੇਜਰੀਵਾਲ ਦੀਆਂ 5 ਗਰੰਟੀਆਂ

ਸੁਨੀਤਾ ਨੇ ਕਿਹਾ ਕਿ ਕੇਜਰੀਵਾਲ ਨੇ ਤੁਹਾਡੇ ਲਈ 5 ਗਰੰਟੀਆਂ ਦਿੱਤੀਆਂ ਹਨ- 24 ਘੰਟੇ ਘਰੇਲੂ ਬਿਜਲੀ ਮੁਫਤ ਦਿੱਤੀ ਜਾਵੇਗੀ, ਹਰ ਔਰਤ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ ਅਤੇ ਹਰ ਬੇਰੁਜ਼ਗਾਰ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜ ਸਭਾ ਮੈਂਬਰ ਸੰਜੇ ਸਿੰਘ, ਰਾਜ ਸਭਾ ਮੈਂਬਰ ਤੇ ਰਾਸ਼ਟਰੀ ਸੰਗਠਨ ਦੇ ਜਨਰਲ ਸਕੱਤਰ ਸੰਦੀਪ ਪਾਠਕ ਵੀ ਮੌਜੂਦ ਸਨ।

‘ਆਪ’ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਦੂਜੀ ਗਾਰੰਟੀ ਸਾਰਿਆਂ ਦਾ ਚੰਗਾ ਅਤੇ ਮੁਫ਼ਤ ਇਲਾਜ ਹੈ। ਦਿੱਲੀ ਅਤੇ ਪੰਜਾਬ ਵਾਂਗ ਹਰ ਪਿੰਡ ਅਤੇ ਸ਼ਹਿਰ ਦੇ ਹਰ ਮੁਹੱਲੇ ਵਿੱਚ ਮੁਹੱਲਾ ਕਲੀਨਿਕ ਬਣਾਏ ਜਾਣਗੇ। ਸਾਰੇ ਸਰਕਾਰੀ ਹਸਪਤਾਲਾਂ ਦੀ ਕਾਇਆ ਕਲਪ ਕੀਤੀ ਜਾਵੇਗੀ ਅਤੇ ਨਵੇਂ ਸਰਕਾਰੀ ਹਸਪਤਾਲ ਬਣਾਏ ਜਾਣਗੇ। ਹਰ ਹਰਿਆਣਵੀ ਦਾ ਪੂਰਾ ਇਲਾਜ ਮੁਫਤ ਹੋਵੇਗਾ, ਭਾਵੇਂ ਬਿਮਾਰੀ ਛੋਟੀ ਹੋਵੇ ਜਾਂ ਵੱਡੀ। ਸਾਰੇ ਟੈਸਟ, ਦਵਾਈਆਂ, ਆਪ੍ਰੇਸ਼ਨ ਅਤੇ ਇਲਾਜ ਮੁਫ਼ਤ ਹੋਵੇਗਾ।

ਸੁਨੀਤਾ ਨੇ ਕਿਹਾ ਕਿ ‘ਆਪ’ ਸੂਬੇ ‘ਚ ਚੰਗੀ, ਸ਼ਾਨਦਾਰ ਅਤੇ ਮੁਫਤ ਸਿੱਖਿਆ ਪ੍ਰਦਾਨ ਕਰੇਗੀ। ਦਿੱਲੀ ਅਤੇ ਪੰਜਾਬ ਵਾਂਗ ਸਿੱਖਿਆ ਮਾਫੀਆ ਨੂੰ ਖਤਮ ਕਰਾਂਗੇ। ਅਸੀਂ ਸਰਕਾਰੀ ਸਕੂਲਾਂ ਨੂੰ ਇੰਨਾ ਵਧੀਆ ਬਣਾਵਾਂਗੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਕੱਢ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓਗੇ। ਅਸੀਂ ਪ੍ਰਾਈਵੇਟ ਸਕੂਲਾਂ ਦੀ ਗੁੰਡਾਗਰਦੀ ਵੀ ਬੰਦ ਕਰਾਂਗੇ, ਪ੍ਰਾਈਵੇਟ ਸਕੂਲਾਂ ਨੂੰ ਨਜਾਇਜ਼ ਫੀਸਾਂ ਵਧਾਉਣ ਤੋਂ ਰੋਕਿਆ ਜਾਵੇਗਾ।

ਚੌਥੀ ਗਾਰੰਟੀ ਦਿੰਦੇ ਹੋਏ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ਦੀਆਂ ਸਾਰੀਆਂ ਮਾਵਾਂ-ਭੈਣਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ। ਪੰਜਵੀਂ ਗਾਰੰਟੀ ਹੈ ਕਿ ਅਸੀਂ ਹਰ ਨੌਜਵਾਨ ਨੂੰ ਰੁਜ਼ਗਾਰ ਦੇਵਾਂਗੇ। ਸਿਰਫ਼ 2 ਸਾਲਾਂ ਵਿੱਚ ਪੰਜਾਬ ਵਿੱਚ 45,000 ਸਰਕਾਰੀ ਨੌਕਰੀਆਂ ਅਤੇ 3 ਲੱਖ ਤੋਂ ਵੱਧ ਲੋਕਾਂ ਲਈ ਨਿੱਜੀ ਰੁਜ਼ਗਾਰ, 2.5 ਲੱਖ ਸਰਕਾਰੀ ਨੌਕਰੀਆਂ ਅਤੇ ਦਿੱਲੀ ਵਿੱਚ 12 ਲੱਖ ਤੋਂ ਵੱਧ ਲੋਕਾਂ ਲਈ ਨਿੱਜੀ ਰੁਜ਼ਗਾਰ ਦਾ ਪ੍ਰਬੰਧ ਕੀਤਾ ਗਿਆ ਹੈ।

ਭਗਵੰਤ ਮਾਨ ਵੱਲੋਂ ਪੰਜਾਬ ਦੀ ਤਰਜ਼ ’ਤੇ ਟੋਲ ਟੈਕਸ ਬੰਦ ਕਰਨ ਦਾ ਦਾਅਵਾ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਦੀ ਪੈਨਸ਼ਨ ਕੱਟਣ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ। ਪੰਜਾਬ ਵਿੱਚ ਵਿਧਾਇਕ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ। ਪੰਜਾਬ ਵਿੱਚ 17 ਟੋਲ ਬੰਦ ਕਰਵਾਏ ਗਏ ਹਨ। ਹੁਣ ਸਾਡੀ ਸਰਕਾਰ ਕਈ ਟੋਲ ਪਲਾਜ਼ਿਆਂ ’ਤੇ ਕੇਸ ਦਾਇਰ ਕਰਨ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਟੋਲ ਬੰਦ ਹੋਣ ਨਾਲ ਪੰਜਾਬੀਆਂ ਦੇ 60,00,000 ਲੱਖ ਰੋਜ਼ਾਨਾ ਬਚ ਰਹੇ ਹਨ। ਭਾਗਵੰਤ ਮਾਨ ਨੇ ਕਿਹਾ ਕਿ ਹੁਣ ਹਰਿਆਣੇ ਦੀ ਸਫਾਈ ਕਰਨ ਦੀ ਵਾਰੀ ਹੈ। ਅੱਧਾ ਹਰਿਆਣਾ ਦਿੱਲੀ ਅਤੇ ਅੱਧਾ ਪੰਜਾਬ ਨੂੰ ਛੂੰਹਦਾ ਹੈ। ਅਸੀਂ ਸਾਰੇ ਇੱਕੋ ਪੱਤਣ ਤੋਂ ਪਾਣੀ ਪੀਂਦੇ ਹਾਂ।

ਉਨ੍ਹਾਂ ਕਿਹਾ ਕਿ ਅਸੀਂ ਰਾਜਨੀਤੀ ਨੂੰ ਧੰਦਾ ਨਹੀਂ ਸਮਝਦੇ, ਪ੍ਰੋਫੈਸ਼ਨ ਨਹੀਂ ਪੈਸ਼ਨ ਸਮਝਦੇ ਹਾਂ। ਹਰਿਆਣਾ ਦੇ ਲੋਕਾਂ ਨੇ ਹਰ ਪਾਰਟੀ ਨੂੰ ਮੌਕਾ ਦਿੱਤਾ, ਹੁਣ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਿਓ। ਬਾਕੀ ਪਾਰਟੀਆਂ ਜ਼ੁਮਲੇ ਮਾਰਦੀਆਂ ਹਨ, ਪਰ ਕੇਜਰੀਵਾਲ ਗਰੰਟੀ ਦਿੰਦਾ ਹੈ, ਗਰੰਟੀ ਸ਼ਬਦ ਕੇਜਰੀਵਾਲ ਨੇ ਸ਼ੁਰੂ ਕੀਤਾ ਸੀ। ਭਾਜਪਾ ਪਹਿਲਾਂ ਘੋਸ਼ਣਾ ਪੱਤਰ, ਸੰਕਲਪ ਪੱਤਰ ਜਾਂ ਮੈਨੀਫੈਸਟੋ ਕਹਿੰਦੀ ਸੀ, ਫਿਰ ਕੇਜਰੀਵਾਲ ਦੀ ਗਰੰਟੀ ਦੀ ਤਰ੍ਹਾਂ ਭਾਜਪਾ ਵੀ ਗਰੰਟੀ ਦੇਣ ਲੱਗ ਗਈ। ਭਾਜਪਾ ਨੇ ਸਾਡਾ ਗਰੰਟੀ ਲਫ਼ਜ਼ ਚੋਰੀ ਕੀਤਾ।

ਸੀਐਮ ਮਾਨ ਨੇ ਹਰਿਆਣਾ ਦੇ ਪੰਚਕੁਲਾ ਵਿੱਚ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਤੋਂ ਯੂਪੀ ਦੇ ਬਾਰਡਰ ਤੱਕ ਆਪ ਦਾ ਰਾਜ ਹੋਵੇਗਾ।

ਭਗਵੰਤ ਮਾਨ ਨੇ ਹਰਿਆਣਾ ਵਾਸੀਆਂ ਨੂੰ ਕੇਜਰੀਵਾਲ ਦੀਆਂ 5 ਗਰੰਟੀਆਂ ਗਿਣਾਈਆਂ-

  • ਬਿਜਲੀ ਦੀ ਗਰੰਟੀ
  • ਹਸਪਤਾਲਾਂ – ਆਮ ਆਦਮੀ ਕਲੀਨਿਕਾਂ ਦੀ ਗਰੰਟੀ
  • ਨੌਜਵਾਨਾਂ ਨੂੰ ਰੁਜ਼ਗਾਰ ਦੀ ਗਰੰਟੀ
  • ਇੰਡਸਟਰੀ ਦੀ ਗਰੰਟੀ
  • ਮਾਨ ਸਨਮਾਨ ਦੀ ਗਰੰਟੀ – ਸ਼ਹੀਦਾਂ ਨੂੰ ਭੋਗ ਤੋਂ ਪਹਿਲਾਂ 1 ਕਰੋੜ ਮਾਲੀ ਸਹਾਇਤਾ ਦੀ ਗਰੰਟੀ
Exit mobile version