The Khalas Tv Blog Punjab ਬੀਐਸਐਫ ਵੱਲੋਂ 5 ਕਰੋੜ ਦੀ ਹੈਰੋ ਇਨ ਜ਼ਬਤ
Punjab

ਬੀਐਸਐਫ ਵੱਲੋਂ 5 ਕਰੋੜ ਦੀ ਹੈਰੋ ਇਨ ਜ਼ਬਤ

‘ਦ ਖ਼ਾਲਸ ਬਿਊਰੋ : ਬੀਐਸਐਫ ਵੱਲੋਂ ਬੀਤੇ ਕੱਲ ਸ਼ਾਮ ਨੂੰ ਇੱਕ ਦਰੱਖਤ ਨਾਲ ਬੰਨ੍ਹੀ 5 ਕਰੋੜ ਰੁਪਏ ਦੀ ਹੈ ਰੋਇ ਨ ਜ਼ਬਤ ਕੀਤੀ ਗਈ।ਇਸ ਦੇ ਨਾਲ ਹੀ ਤਿੰਨ ਭਾਰਤੀ ਕਿਸਾਨਾਂ ਨੂੰ ਹਿਰਾ ਸਤ ਵਿੱਚ ਲਿਆ ਗਿਆ ਹੈ। ਘਟਨਾ ਫਿਰੋਜ਼ਪੁਰ ਸੈਕਟਰ ਦੀ ਹੈ ਜਿੱਥੇ ਬੀਐਸਐਫ ਦੇ ਜਵਾਨ ਗਸ਼ਤ ‘ਤੇ ਸਨ। ਦੁਪਹਿਰ ਬਾਅਦ ਜਵਾਨਾਂ ਨੂੰ ਸਰਹੱਦ ਪਾਰ ਤੋਂ ਹੈਰੋ ਇਨ ਦੀ ਤਸ ਕਰੀ ਹੋਣ ਦੀ ਸੂਚਨਾ ਮਿਲੀ। ਵਿਉਂਤਬੰਦੀ ਨਾਲ ਫਿਰੋਜ਼ਪੁਰ ਸੈਕਟਰ ਵਿੱਚ ਜਾਂਚ ਸ਼ੁਰੂ ਕੀਤੀ ਗਈ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਬੀਐਸਐਫ ਦੇ ਜਵਾਨਾਂ ਨੂੰ ਕੌਮਾਂਤਰੀ ਸਰਹੱਦ ਦੇ ਕੰਢੇ ਇਕ ਨੀਲਗੀਰੀ ਦੇ ਦਰੱਖਤ ਨਾਲ ਬੰਨ੍ਹੇ 4 ਛੋਟੇ ਪੈਕਟ ਮਿਲੇ ਹਨ।

ਬੀਐਸਐਫ ਵੱਲੋਂ ਚਾਰੇ ਪੈਕਟ ਜ਼ਬ ਤ ਕਰਨ ਤੋਂ ਬਾਅਦ ਜਵਾਨਾਂ ਨੇ ਜਾਂਚ ਕੀਤੀ ਤਾਂ 1 ਕਿਲੋ ਹੈਰੋ ਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 5 ਕਰੋੜ ਰੁਪਏ ਦੱਸੀ ਗਈ ਹੈ।ਬੀਐਸਐਫ ਨੇ ਜਿਸ ਸਮੇਂ ਹੈਰੋ ਇਨ ਜ਼ਬਤ ਕੀਤੀ, ਉਸ ਸਮੇਂ 3 ਕਿਸਾਨ ਸਰਹੱਦ ਨੇੜੇ ਕੰਡਿਆਲੀ ਤਾਰ ਦੇ ਪਾਰ ਕੰਮ ਕਰ ਰਹੇ ਸਨ। ਬੀਐਸਐਫ ਦੇ ਜਵਾਨਾਂ ਨੇ ਕਿਸਾਨਾਂ ਨੂੰ ਹਿਰਾ ਸਤ ਵਿੱਚ ਲੈ ਲਿਆ ਅਤੇ ਹੁਣ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।

Exit mobile version