The Khalas Tv Blog India ਦਿੱਲੀ ਏਅਰਪੋਰਟ ਤੋਂ ਪੰਜਾਬੀ ਪਤੀ-ਪਤਨੀ ਕੋਲੋਂ 45 ਬੰਦੂ ਕਾਂ ਬਰਾਮਦ
India Punjab

ਦਿੱਲੀ ਏਅਰਪੋਰਟ ਤੋਂ ਪੰਜਾਬੀ ਪਤੀ-ਪਤਨੀ ਕੋਲੋਂ 45 ਬੰਦੂ ਕਾਂ ਬਰਾਮਦ

ਦ ਖ਼ਾਲਸ ਬਿਊਰੋ : ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਵੀਅਤਨਾਮ ਤੋਂ ਆਏ ਇਕ ਪੰਜਾਬੀ ਜੋੜੇ ਕੋਲੋ. 45 ਬੰ ਦੂਕਾਂ ਬਰਾਮਦ ਕੀਤੀਆਂ ਗਈਆਂ ਹਨ। ਕਸਟਮ ਵਿਭਾਗ ਦੇ ਵੱਲੋਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਇੱਕ ਜੋੜੇ ਨੂੰ 45 ਪਿਸ ਟਲਾਂ ਬਰਾਮਦ ਕੀਤੀਆਂ ਗਈਆਂ ਹਨ । ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿ ਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਕਸਟਮ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਨਐਸਜੀ ਤੋਂ ਹੈਂਡ ਗਨ ਤਸ ਕਰੀ ਦੀ ਸ਼ੁਰੂਆਤੀ ਸੂਚਨਾ ਮਿਲੀ ਸੀ, ਜਿਸ ਦੀ ਹਵਾਈ ਅੱਡੇ ‘ਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਦੋਵਾਂ ਮੁਲਜ਼ਮਾਂ ਕੋਲੋਂ ਵੱਡੀ ਗਿਣਤੀ ‘ਚ ਹਥਿ ਆਰ ਬਰਾ ਮਦ ਹੋਏ ਹਨ।

ਜਾਣਕਾਰੀ ਅਨੁਸਾਰ ਇਹ ਹੈਂਡਗੰਨ ਪਤੀ-ਪਤਨੀ ਤੋਂ ਮਿਲੇ ਹਨ ਜੋ ਵੀਅਤਨਾਮ ਤੋਂ ਉਨ੍ਹਾਂ ਕੋਲ ਆ ਰਹੇ ਸਨ। ਇਨ੍ਹਾਂ ਹੈਂਡਗੰਨਾਂ ਦੀ ਕੀਮਤ ਕਰੀਬ 22 ਲੱਖ ਰੁਪਏ ਦੱਸੀ ਜਾ ਰਹੀ ਹੈ। ਕਸਟਮ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਇਹ ਵੀ ਕਬੂਲ ਕੀਤਾ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਭਾਰਤ ਵਿੱਚ 25 ਹੈਂਡਗਨ ਤਸਕਰੀ ਕਰ ਚੁੱਕੇ ਹਨ, ਜਿਨ੍ਹਾਂ ਦੀ ਕੀਮਤ ਕਰੀਬ 12 ਲੱਖ ਰੁਪਏ ਬਣਦੀ ਹੈ। ਉਨ੍ਹਾਂ ਇਹ ਹਥਿਆਰ ਦੋ ਟਰਾਲੀ ਬੈਗਾਂ ਵਿੱਚ ਭਰੇ ਹੋਏ ਸਨ।

ਜਾਣਕਾਰੀ ਮੁਤਾਬਕ ਦੋਵਾਂ ਵਿਅਕਤੀਆਂ ਦੀ ਪਛਾਣ ਜਗਜੀਤ ਸਿੰਘ ਅਤੇ ਜਸਵਿੰਦਰ ਕੌਰ ਵਜੋਂ ਹੋਈ ਹੈ, ਜੋ ਕਿ ਪਤੀ-ਪਤਨੀ ਹਨ। ਇਹ ਜੋੜਾ ਹਰਿਆਣਾ ਦੇ ਗੁੜਗਾਓਂ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਕਸਟਮ ਕਮਿਸ਼ਨਰ, ਆਈਜੀਆਈ ਏਅਰਪੋਰਟ ਜਨਰਲ ਨੇ ਦੱਸਿਆ ਕਿ ਵੀਅਤਨਾਮ ਦੇ ਇੱਕ ਭਾਰਤੀ ਜੋੜੇ ਨੂੰ ਫੜਿਆ ਗਿਆ ਹੈ। ਇਨ੍ਹਾਂ ਕੋਲੋਂ 22 ਲੱਖ ਤੋਂ ਵੱਧ ਕੀਮਤ ਦੀਆਂ 45 ਬੰਦੂਕਾਂ ਜ਼ਬਤ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਇਹ ਲੋਕ 12 ਲੱਖ ਰੁਪਏ ਤੋਂ ਵੱਧ ਕੀਮਤ ਦੀਆਂ 25 ਬੰਦੂਕਾਂ ਦੀ ਤਸਕਰੀ ਕਰ ਚੁੱਕੇ ਹਨ। ਇਹ ਜਾਣਕਾਰੀ ਉਨ੍ਹਾਂ ਨੇ ਪੁੱਛਗਿੱਛ ਦੌਰਾਨ ਦਿੱਤੀ।

Exit mobile version