ਬਿਉਰੋ ਰਿਪੋਰਟ – ਅਮਰੀਕਾ (America) ਦੀ ਜੋ ਬਾਇਡਨ ਸਰਕਾਰ (Joe Biden) ਅਧੀਨ ਤਾਬੜ ਤੋੜ ਭਾਤਰੀਆਂ ਦੀ ਅਮਰੀਕਾ ਵਿੱਚ ਐਂਟਰੀ ਹੋ ਰਹੀ ਹੈ । ਡੌਂਕੀ ਰੂਟ ਰਾਹੀਂ ਇਸ ਸਾਲ ਦੇ ਪਹਿਲੇ ਦਿਨ ਮਹੀਨੇ ਮਾਰਚ 2024 ਤੱਕ 43 ਹਜ਼ਾਰ 152 ਭਾਰਤੀ ਸਰਹੱਦ ਤੋਂ ਘੁਸਪੈਠ ਕਰਕੇ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਹਨ । ਇਹ ਅੰਕੜਾ ਇਸ ਸਾਲ ਦੇ ਅਖੀਰ ਵਿੱਚ ਡੇਢ ਲੱਖ ਤੱਕ ਪਹੁੰਚ ਜਾਵੇਗਾ ਜੋ ਕਿ 2020 ਤੋਂ 2023 ਦੇ ਮੁਕਾਬਲੇ ਡਬਲ ਹੈ । ਜਿਸ ਤੋਂ ਬਾਅਦ ਹੁਣ ਬਾਈਡਨ ਸਰਕਾਰ ਨੇ ਸ਼ਰਨਾਰਥੀਆਂ ਨਾਲ ਨਜਿੱਠਣ ਦੇ ਲਈ ਨਿਯਮਾਂ ਨੂੰ ਸਖਤ ਕਰਨ ਦਾ ਫੈਸਲਾ ਲਿਆ ਹੈ । ਇਸੇ ਸਾਲ ਦੇ ਅਖੀਰ ਵਿੱਚ ਅਮਰੀਕਾ ਵਿੱਚ ਚੋਣਾਂ ਹਨ,ਰੀਪਬਲਿਕਨ ਪਾਟਰੀ ਦੇ ਉਮੀਦਵਾਰ ਡੋਨਡ ਟਰੰਪ ਨੇ ਤਾਂ ਹੁਣੇ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ‘ਤੇ ਸਖਤ ਕਾਰਵਾਈ ਦੀ ਚਿਤਾਵਨੀ ਦੇ ਦਿੱਤੀ ਹੈ ।
ਅਮਰੀਕਾ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਨਵੇਂ ਰੂਲ ਦੇ ਮੁਤਾਬਿਕ ਕਿਸੇ ਗੈਰ ਕਾਨੂੰਨੀ ਪ੍ਰਵਾਸੀ ਦਾ ਅਪਰਾਧਿਤ ਰਿਕਾਰਡ ਸਾਹਮਣੇ ਆਇਆ ਤਾਂ ਉਸ ਨੂੰ ਅਮਰੀਕਾ ਵਿੱਚ ਸ਼ਰਨ ਲੈਣ ਦੀ ਅਰਜ਼ੀ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਸਿਰਫ਼ ਇੰਨਾਂ ਹੀ ਨਹੀਂ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਉਨ੍ਹਾਂ ਦੇ ਮੁਲਕ ਭੇਜਿਆ ਜਾਵੇਗਾ ।
ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਪ੍ਰਵਾਸੀਆਂ ਨੂੰ ਉਦੋਂ ਤੱਕ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਦੋਂ ਤੱਕ ਉਨ੍ਹਾਂ ਦੀ ਅਰਜ਼ੀਆਂ ‘ਤੇ ਅਦਾਲਤ ਕੋਈ ਫੈਸਲਾ ਨਹੀਂ ਸੁਣਾਉਂਦੀ ਹੈ,ਇਸ ਦੌਰਾਨ ਪ੍ਰਵਾਸੀ ਅਮਰੀਕਾ ਵਿੱਚ ਗਾਇਬ ਹੋ ਜਾਂਦੇ ਹਨ ਅਤੇ ਫਿਰ ਅਮਰੀਕਾ ਵਿੱਚ ਰਹਿੰਦੇ ਹਨ।
ਭਾਰਤ ਤੋਂ ਅਮਰੀਕਾ ਦਾ ਜਾਣ ਦੇ ਲਈ ਸਭ ਤੋਂ ਵੱਧ ਏਜੰਟ ਗੁਜਰਾਤ ਅਤੇ ਪੰਜਾਬ ਵਿੱਚ ਹਨ, ਹਰ ਇੱਕ ਵਿਅਕਤੀ ਕੋਲੋ 80 ਲੱਖ ਰੁਪਏ ਵਸੂਲੇ ਜਾਂਦੇ ਹਨ । ਇਸ ਤੋਂ ਬਾਅਦ ਲੋਕਾਂ ਨੂੰ ਦਬਈ,ਫਰਾਂਸ,ਵੈਸਟ ਇੰਡੀਜ਼ ਜਾਂ ਫਿਰ ਹੋਰ ਕੈਰੇਬੀਅਨ ਦੇਸ਼ਾਂ ਵਿੱਚ ਲਿਜਾਇਆ ਜਾਂਦਾ ਹੈ,ਫਿਰ ਮੈਕਸੀਕੋ ਅਤੇ ਕੈਨੇਡਾ ਦੀ ਸਰਹੱਦ ਤੋਂ ਹੁੰਦੇ ਉਨ੍ਹਾਂ ਨੂੰ ਅਮਰੀਕਾ ਵਿੱਚ ਦਾਖਲ ਕਰਵਾਇਆ ਜਾਂਦਾ ਹੈ । ਇਸ ਦੌਰਾਨ ਕਈ ਵਾਰ ਮੌਤ ਵੀ ਹੋ ਜਾਂਦੀ ਹੈ ।
ਅੰਕੜਿਆਂ ਮੁਤਾਬਿਕ ਭਾਰਤ ਤੋਂ 2020 ਦੇ ਵਿਚਾਲੇ 19,883 ਲੋਕ ਅਮਰੀਕਾ ਗਏ, 2021 ਵਿੱਚ 30,662 ਲੋਕ ਡੌਂਕੀ ਰਾਹੀ ਅਮਰੀਕਾ ਪਹੁੰਚੇ, 2022 ਵਿੱਚ ਇਹ ਗਿਣਤੀ ਵਧ ਕੇ ਦੁੱਗਣੀ 63,927 ਹੋ ਗਈ,2023 ਵਿੱਚ 96,917 ਪਹੁੰਚ ਗਈ ਅਤੇ ਇਸ ਸਾਲ ਸਿਰਫ 2 ਮਹੀਨੇ ਵਿੱਚ ਹੀ 43,152 ਡੌਂਕੀ ਰਾਹੀ ਲੋਕ ਅਮਰੀਕਾ ਪੁਹੰਚੇ ਹਨ । ਇਸ ਲਿਹਾਜ ਦੇ ਨਾਲ ਇਹ ਅੰਕੜਾ ਡੇਢ ਲੱਖ ਤੱਕ ਪਹੁੰਚ ਜਾਵੇਗੀ ।