The Khalas Tv Blog Khetibadi ਪੀ ਏ ਯੂ ਕਿਸਾਨ ਕਲੱਬ ਨੇ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਦਿੱਤੀ : ਡਾ ਗੋਸਲ
Khetibadi

ਪੀ ਏ ਯੂ ਕਿਸਾਨ ਕਲੱਬ ਨੇ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਦਿੱਤੀ : ਡਾ ਗੋਸਲ

ਪੀ ਏ ਯੂ ਕਿਸਾਨ ਕਲੱਬ ਨੇ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਦਿੱਤੀ : ਡਾ ਗੋਸਲ

ਲੁਧਿਆਣਾ : ਮੁੱਖ ਮਹਿਮਾਨ ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਮੀਟਿੰਗ ਵਿੱਚ ਕਿਸਾਨਾਂ ਦੀ ਵੱਡੀ ਪੱਧਰ ‘ਤੇ ਸ਼ਮੂਲੀਅਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਿਸਾਨ ਪੀਏਯੂ ਦੀ ਜੀਵਨ ਰੇਖਾ ਹਨ ਅਤੇ ਇਹ ਉਨ੍ਹਾਂ ਦੇ ਲੰਬੇ ਸਮੇਂ ਤੋਂ ਪੀ ਏ ਯੂ ਉੱਪਰ ਭਰੋਸੇ ਨੇ ਕਿਸਾਨੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਨਾਲ ਹੀ ਕਲੱਬ ਨੇ ਸੂਬੇ ਵਿਚ ਅਗਾਂਹਵਧੂ ਖੇਤੀ ਦਾ ਰਾਹ ਪੱਧਰਾ ਕੀਤਾ ਹੈ। ਇਸ ਯੂਨੀਵਰਸਿਟੀ ਵਲੋਂ ਸਿਫਾਰਿਸ਼ ਤਕਨੀਕਾਂ ਨੂੰ ਕਿਸਾਨਾਂ ਤਕ ਪੁਚਾਇਆ ਹੈ। ਇਸ ਮੌਕੇ ਫਸਲੀ ਵਿਭਿੰਨਤਾ , ਕੁਦਰਤੀ ਸਰੋਤਾਂ ਦੀ ਸੰਭਾਲ, ਲਾਗਤਾਂ ਵਿੱਚ ਕਟੌਤੀ ਅਤੇ ਖੇਤੀ ਆਮਦਨ ਵਧਾਉਣ ‘ਤੇ ਜ਼ੋਰ ਦਿੰਦੇ ਹੋਏ ਡਾ ਗੋਸਲ ਨੇ ਕਿਸਾਨਾਂ ਵੱਲੋਂ ਦਿੱਤੇ ਸੁਝਾਵਾਂ ਦਾ ਸਵਾਗਤ ਕੀਤਾ ਕਿਉਂਕਿ ਉਨ੍ਹਾਂ ਦੇ ਖੇਤ ਤਜਰਬਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਇੰਦਰਜੀਤ ਸਿੰਘ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਮੱਛੀ, ਪੋਲਟਰੀ, ਬੱਕਰੀ ਅਤੇ ਡੇਅਰੀ ਉਤਪਾਦਾਂ ਦੀ ਮੰਗ ਵਧਣ ਦੇ ਮੱਦੇਨਜ਼ਰ ਪਸ਼ੂ ਪਾਲਣ ਨੂੰ ਅਪਣਾਉਣ ਨਾਲ ਖੇਤੀ ਸਫਲਤਾ ਹਾਸਿਲ ਹੋ ਸਕੇਗੀ। ਉਨ੍ਹਾਂ ਕਿਹਾ ਕਿ ਕਿਸਾਨ ਇਨ੍ਹਾਂ ਸਹਾਇਕ ਕਿੱਤਿਆਂ ਤੋਂ ਬਹੁਤ ਸਾਰੇ ਕਿਸਾਨ ਆਮਦਨ ਪ੍ਰਾਪਤ ਕਰ ਰਹੇ ਹਨ। ਇਸ ਨਾਲ ਵਪਾਰਕ, ਘਰੇਲੂ, ਆਰਥਿਕ ਅਤੇ ਪੋਸ਼ਣ ਦੇ ਸਮੂਹਿਕ ਉਦੇਸ਼ਾਂ ਦੀ ਪੂਰਤੀ ਹੁੰਦੀ ਹੈ।

ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਪਸਾਰ ਦੇ ਤਰੀਕੇ ਬਦਲ ਰਹੇ ਹਨ। ਉਨ੍ਹਾਂ ਨਵੀਆਂ ਵਿਧੀਆਂ ਜਿਵੇਂ ਪੀਏਯੂ ਵੈੱਬਸਾਈਟ, ਫੇਸਬੁੱਕ, ਟਵਿੱਟਰ,ਪੀਏਯੂ ਕਿਸਾਨ ਐਪ, ਇੰਸਟਾਗ੍ਰਾਮ, ਯੂਟਿਊਬ ਚੈਨਲ ਆਦਿ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ; ਪੀਏਯੂ ਕਿਸਾਨ ਹੈਲਪਲਾਈਨ ਨੰਬਰ, ਟੈਲੀਫੋਨ ਸੇਵਾਵਾਂ ; ਖੇਤੀ ਸਾਹਿਤ; ਲੁਧਿਆਣਾ ਕੈਂਪਸ ਵਿਖੇ ਪਲਾਂਟ ਕਲੀਨਿਕ; ਪੰਜਾਬ ਭਰ ਵਿੱਚ ਪੀਏਯੂ ਦੂਤ ਆਦਿ ਬਾਰੇ ਜਾਣਕਾਰੀ ਦਿੱਤੀ । ਨਾਲ ਹੀ ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਵਿੱਚ ਹੁਨਰ ਵਿਕਾਸ ਸਿਖਲਾਈ ਕੋਰਸ ਵਿਸਤਾਰ ਸੇਵਾਵਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ।

ਗਡਵਾਸੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਪੀ ਐਸ ਬਰਾੜ ਨੇ ਕਿਹਾ ਕਿ ਵੈਟਰਨਰੀ ਯੂਨੀਵਰਸਿਟੀ ਨਾ ਸਿਰਫ਼ ਪਸ਼ੂ ਪਾਲਣ ਦੇ ਖੇਤਰ ਵਿੱਚ ਨਵੀਨਤਾ ਲਿਆ ਰਹੀ ਹੈ ਸਗੋਂ ਆਧੁਨਿਕ ਸੰਚਾਰ ਤਕਨੀਕਾਂ ਅਤੇ ਡਿਜੀਟਲ ਤਰੀਕੇ ਅਪਣਾ ਰਹੀ ਹੈ।

ਡਾ: ਤੇਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ ਨੇ ਦੱਸਿਆ, ਕਿਸਾਨ, ਮਧੂ ਮੱਖੀ ਪਾਲਕ, ਰੁੱਖ ਉਤਪਾਦਕ, ਸੋਇਆਬੀਨ ਪ੍ਰੋਸੈਸਰ, ਫਲਾਵਰ ਅਤੇ ਖੁੰਬ ਉਤਪਾਦਕ, ਜੈਵਿਕ ਖੇਤੀ, ਫਸਲਾਂ ਸਮੇਤ ਅੱਠ ਕਲੱਬਾਂ ਦੇ ਮੈਂਬਰਾਂ ਵਜੋਂ 1,24,76 ਕਿਸਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਰਹਿੰਦ-ਖੂੰਹਦ ਪ੍ਰਬੰਧਕ, ਅਤੇ ਮੈਡੀਸਨਲ ਅਤੇ ਐਰੋਮੈਟਿਕ ਪਲਾਂਟਸ ਕਲੱਬ ਦੇ ਮੈਂਬਰ ਵੀ ਸ਼ਾਮਿਲ ਹਨ।

ਇਸ ਮੌਕੇ ਏਕੀਕ੍ਰਿਤ ਖੇਤੀ ਪ੍ਰਣਾਲੀ, ਸਿਹਤਮੰਦ ਜੀਵਨ ਲਈ ਸੰਤੁਲਿਤ ਪੋਸ਼ਣ, ਅਤੇ ਪੰਜਾਬ ਵਿੱਚ ਡਰੈਗਨ ਫਰੂਟ ਅਤੇ ਹੋਰ ਫਲਾਂ ਦੀ ਕਾਸ਼ਤ ਬਾਰੇ ਡਾ: ਸੋਹਣ ਸਿੰਘ, ਡਾ: ਕਿਰਨ ਗਰੋਵਰ ਅਤੇ ਡਾ: ਜਸਵਿੰਦਰ ਬਰਾੜ ਨੇ ਵੀ ਕਿਸਾਨਾਂ ਨੂੰ ਸੰਬੋਧਿਤ ਕੀਤਾ।

ਧੰਨਵਾਦ ਕਰਦੇ ਹੋਏ ਕਲੱਬ ਦੇ ਪ੍ਰਧਾਨ ਮਨਪ੍ਰੀਤ ਗਰੇਵਾਲ ਨੇ ਦੱਸਿਆ ਕਿ 7,371 ਕਿਸਾਨਾਂ ਦੀ ਮੌਜੂਦਾ ਮੈਂਬਰਸ਼ਿਪ ਵਾਲੇ ਕਿਸਾਨ ਕਲੱਬ ਨੂੰ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਬੇਮਿਸਾਲ ਹੁੰਗਾਰਾ ਮਿਲ ਰਿਹਾ ਹੈ। ਡਾ: ਕੁਲਦੀਪ ਸਿੰਘ, ਮੁਖੀ, ਪਸਾਰ ਸਿੱਖਿਆ ਵਿਭਾਗ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ। ਇਸ ਮੌਕੇ ਪੀਏਯੂ ਵੱਲੋਂ ਸਿਖਲਾਈ ਪ੍ਰਾਪਤ ਵੱਖ-ਵੱਖ ਵਿਭਾਗਾਂ ਅਤੇ ਉੱਦਮੀਆਂ ਵੱਲੋਂ ਇੱਕ ਪ੍ਰਦਰਸ਼ਨੀ ਵੀ ਲਾਈ ਗਈ।

Exit mobile version