The Khalas Tv Blog India ਯੂਪੀ ਦੇ ਇਸ ਸਕੂਲ ‘ਚ ਵਾਪਰਿਆ ਵੱਡਾ ਹਾਦਸਾ! ਇੰਨੇ ਬੱਚੇ ਹੋਏ ਜ਼ਖ਼ਮੀ
India

ਯੂਪੀ ਦੇ ਇਸ ਸਕੂਲ ‘ਚ ਵਾਪਰਿਆ ਵੱਡਾ ਹਾਦਸਾ! ਇੰਨੇ ਬੱਚੇ ਹੋਏ ਜ਼ਖ਼ਮੀ

ਉੱਤਰ ਪ੍ਰਦੇਸ਼ (Uttar pradesh) ਦੇ ਬਾਰਾਬੰਕੀ ਜ਼ਿਲ੍ਹੇ ਦੇ ਜਹਾਂਗੀਰਾਬਾਦ ਵਿੱਚ ਅਵਧ ਅਕੈਡਮੀ ਦੇ ਨਾਮ ਨਾਲ ਚਲਾਏ ਜਾ ਰਹੇ ਸਕੂਲ ਵਿੱਚ ਮੰਜਿਲ ਦਾ ਇਕ ਛੱਜਾ ਡਿੱਗ ਗਿਆ, ਜਿਸ ਕਾਰਨ 60 ਬੱਚੇ ਜ਼ਖ਼ਮੀ ਹੋ ਗਏ ਹਨ। ਇਸ ਕਾਰਨ 10 ਬੱਚਿਆਂ ਦਾ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਤੋਂ ਬਾਅਦ ਸਕੂਲ ਦਾ ਮੈਨੇਜਰ ਫਰਾਰ ਦੱਸਿਆ ਜਾ ਰਿਹਾ ਹੈ। ਇਸ ਅਕੈਡਮੀ ਵਿੱਚ ਪ੍ਰੀਖਿਆ ਹੋਣੀ ਸੀ, ਜਿਸ ਕਰਕੇ ਕਈ ਬੱਚੇ ਬਾਲਕੋਨੀ ‘ਤੇ ਇਕੱਠੇ ਹੋਏ ਸਨ ਅਤੇ ਅਚਾਨਕ ਬਾਲਕੋਨੀ ਡਿੱਗ ਗਈ। ਜਿਸ ਕਾਰਨ 10 ਬੱਚੇ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਇਸ ਸਕੂਲ ਵਿੱਚ 400 ਦੇ ਕਰੀਬ ਬੱਚੇ ਪੜ੍ਹਦੇ ਹਨ। ਇਸ ਘਟਨਾ ਦਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਨੋਟਿਸ ਲਿਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬੱਚਿਆ ਦੇ ਮਾਪੇ ਨੇ ਤੁਰੰਤ ਸਕੂਲ ਪਹੁੰਚ ਕੇ ਆਪਣੇ ਬੱਚਿਆਂ ਨੂੰ ਦੇਖਿਆ। ਇਸ ਸਕੂਲ ਵਿੱਚ ਕਈ ਕਲਾਸਾਂ ਪਹਿਲੀ ਮੰਜਿਲ ਤੇ ਹਨ ਅਤੇ ਕਈ ਜ਼ਮੀਨੀ ਮੰਜ਼ਿਲ ਤੇ ਹਨ ਅਤੇ ਬੱਚੇ ਬਾਲਕੋਨੀ ਲਈ ਪਹਿਲੀ ਮੰਜ਼ਿਲ ਤੇ ਆਉਂਦੇ ਹਨ।

ਜਦੋਂ ਇਹ ਹਾਦਸਾ ਵਾਪਰਿਆ ਹੈ ਸੀ ਤਾਂ ਬੱਚੇ ਬਾਲਕੋਨੀ ਨੇੜੇ ਪੌੜੀ ਥੱਲੇ ਪ੍ਰਾਰਥਨਾ ਕਰ ਰਹੇ ਸਨ। ਬਾਰਾਬੰਕੀ ਦੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਦੇ ਭਾਰ ਕਾਰਨ ਬਾਲਕੋਨੀ ਡਿੱਗ ਗਈ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦੇ ਪਿਛਲੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਲਈ ਜੋ ਵੀ ਜਿੰਮੇਵਾਰ ਹੋਵੇਗਾ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ –    ਹੈਰੀਟੇਜ ਸਟ੍ਰੀਟ ਦੀ ਹਾਲਤ ਵੇਖ ਕੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਦਿਲ ਵੀ ਬੈਠ ਗਿਆ ! ਕਮਿਸ਼ਨ ਤੋਂ ਮੰਗ ਲਿਆ ਜਵਾਬ !

 

Exit mobile version