The Khalas Tv Blog India ਜੰਮੂ-ਕਸ਼ਮੀਰ ਅੱਤਵਾਦੀ ਹਮਲੇ ‘ਚ ਰਾਜਸਥਾਨ ਦੇ 4 ਲੋਕਾਂ ਦੀ ਮੌਤ: ਜੈਪੁਰ ਤੋਂ ਮਾਤਾ ਵੈਸ਼ਨੋ ਦੇ ਦਰਸ਼ਨਾਂ ਲਈ ਗਏ ਸਨ 5 ਲੋਕ
India

ਜੰਮੂ-ਕਸ਼ਮੀਰ ਅੱਤਵਾਦੀ ਹਮਲੇ ‘ਚ ਰਾਜਸਥਾਨ ਦੇ 4 ਲੋਕਾਂ ਦੀ ਮੌਤ: ਜੈਪੁਰ ਤੋਂ ਮਾਤਾ ਵੈਸ਼ਨੋ ਦੇ ਦਰਸ਼ਨਾਂ ਲਈ ਗਏ ਸਨ 5 ਲੋਕ

ਇਕ ਯਾਤਰੀ ਪਵਨ ਸੈਣੀ ਗੰਭੀਰ ਰੂਪ ਵਿਚ ਜ਼ਖ਼ਮੀ ਹੈ ਅਤੇ ਕਟੜਾ ਦੇ ਨਰਾਇਣ ਹਸਪਤਾਲ ਵਿੱਚ ਇਲਾਜ ਅਧੀਨ ਹੈ।

ਡੀਸੀਪੀ ਵੈਸਟ ਅਮਿਤ ਕੁਮਾਰ ਨੇ ਦੱਸਿਆ ਕਿ ਅੱਤਵਾਦੀ ਹਮਲੇ ਵਿੱਚ ਚੌਮੂ ਨਿਵਾਸੀ ਰਾਜੇਂਦਰ ਪ੍ਰਸਾਦ ਸੈਣੀ ਤੇ ਮਮਤਾ ਸੈਣੀ, ਹਰਮਾੜਾ ਨਿਵਾਸੀ ਪੂਜਾ ਸੈਣੀ ਤੇ 2 ਸਾਲ ਦੇ ਬੇਟੇ ਟੀਟੂ (ਲਿਵਾਂਸ਼) ਸੈਣੀ ਦੀ ਮੌਤ ਦੀ ਪੁਸ਼ਟੀ ਹੋ ​​ਗਈ ਹੈ। ਅੱਤਵਾਦੀ ਹਮਲੇ ‘ਚ ਮ੍ਰਿਤਕ ਪੂਜਾ ਸੈਣੀ ਦਾ ਪਤੀ ਪਵਨ ਸੈਣੀ ਗੰਭੀਰ ਜ਼ਖਮੀ ਹੈ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਕੁੱਲ 45 ਸ਼ਰਧਾਲੂ ਸਵਾਰ ਸਨ। ਅੱਤਵਾਦੀਆਂ ਨੇ ਬੱਸ ‘ਤੇ ਗੋਲੀਬਾਰੀ ਕੀਤੀ। ਇਸ ਕਾਰਨ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਖੱਡ ਵਿੱਚ ਜਾ ਡਿੱਗੀ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂ ਸ਼ਿਵ ਖੋੜੀ ਮੰਦਰ ਜਾ ਰਹੇ ਸਨ। ਬੱਸ ‘ਤੇ ਹਮਲਾ ਪੋਨੀ ਇਲਾਕੇ ਦੇ ਤਾਰਯਾਥ ਪਿੰਡ ‘ਚ ਕੀਤਾ ਗਿਆ।

ਚੌਮੂ (ਜੈਪੁਰ) ਦੀ ਪੰਜਿਆਂਵਾਲੀ ਢਾਣੀ ਤੋਂ 5 ਲੋਕ ਵੈਸ਼ਨੋ ਮਾਤਾ ਦੇ ਦਰਸ਼ਨਾਂ ਲਈ ਗਏ ਸਨ। ਇਹ ਲੋਕ ਵੀ ਇਸੇ ਬੱਸ ਵਿੱਚ ਸਫ਼ਰ ਕਰ ਰਹੇ ਸਨ। ਹਮਲੇ ‘ਚ ਚੌਮੂ ਦਾ ਪਵਨ ਜ਼ਖਮੀ ਹੋ ਗਿਆ। ਇੱਕ ਬੱਚੇ ਸਮੇਤ ਬਾਕੀ 4 ਲੋਕਾਂ ਦੀ ਮੌਤ ਹੋ ਗਈ। ਚੌਮੂ ਦੇ ਸਾਬਕਾ ਵਿਧਾਇਕ ਰਾਮਲਾਲ ਸ਼ਰਮਾ ਨੇ ਸੀਐਮ ਭਜਨਲਾਲ ਨਾਲ ਗੱਲ ਕੀਤੀ ਹੈ। ਮੁੱਖ ਮੰਤਰੀ ਦੀਆਂ ਹਦਾਇਤਾਂ ਤੋਂ ਬਾਅਦ ਪ੍ਰਸ਼ਾਸਨ ਤੁਰੰਤ ਸਰਗਰਮ ਹੋ ਗਿਆ ਹੈ।

ਇਹ ਵੀ ਪੜ੍ਹੋ – ਸਿੱਖ ਕੌਮ ਦੇ ਪਹਿਲੇ ਸ਼ਹੀਦ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਤੁਸੀਂ ਕਿੰਨਾ ਕੁ ਜਾਣਦੇ ਹੋ?

Exit mobile version