The Khalas Tv Blog India ਚੇਨਈ ਏਅਰ ਸ਼ੋਅ ‘ਚ ਦਮ ਘੁੱਟਣ ਨਾਲ 4 ਲੋਕਾਂ ਦੀ ਮੌਤ, ਕਈ ਹਸਪਤਾਲ ‘ਚ ਭਰਤੀ
India

ਚੇਨਈ ਏਅਰ ਸ਼ੋਅ ‘ਚ ਦਮ ਘੁੱਟਣ ਨਾਲ 4 ਲੋਕਾਂ ਦੀ ਮੌਤ, ਕਈ ਹਸਪਤਾਲ ‘ਚ ਭਰਤੀ

ਚੇਨਈ  : ਭਾਰਤੀ ਹਵਾਈ ਸੈਨਾ ਦੀ 92ਵੀਂ ਵਰ੍ਹੇਗੰਢ ਮੌਕੇ ਚੇਨਈ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਸੂਤਰਾਂ ਮੁਤਾਬਕ ਮਰੀਨਾ ਬੀਚ ‘ਤੇ ਆਯੋਜਿਤ ਭਾਰਤੀ ਹਵਾਈ ਫੌਜ ਦੇ ਏਅਰ ਸ਼ੋਅ ‘ਚ ਭੀੜ ਕਾਰਨ ਦਮ ਘੁਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਗਰਮ ਮੌਸਮ ਅਤੇ ਵੱਡੀ ਭੀੜ ਕਾਰਨ ਵਾਪਰੀ ਹੈ। ਕਰੀਬ 100 ਲੋਕਾਂ ਨੂੰ ਵੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਏਅਰ ਸ਼ੋਅ ਨੂੰ ਦੇਖਣ ਲਈ ਇੰਨੀ ਜ਼ਿਆਦਾ ਭੀੜ ਸੀ ਕਿ ਮਰੀਨਾ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨਾਲ ਜੋੜਨ ਵਾਲੀਆਂ ਮੁੱਖ ਸੜਕਾਂ ‘ਤੇ ਟ੍ਰੈਫਿਕ ਜਾਮ ਲੱਗ ਗਿਆ ਅਤੇ ਵਾਹਨ ਕਾਫੀ ਦੇਰ ਤੱਕ ਇਕ ਜਗ੍ਹਾ ‘ਤੇ ਖੜ੍ਹੇ ਰਹੇ। ਟਰੈਫਿਕ ਜਾਮ ਕਾਰਨ ਏਅਰ ਸ਼ੋਅ ਦੇਖ ਕੇ ਪਰਤ ਰਹੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਡੀਹਾਈਡ੍ਰੇਸ਼ਨ ਅਤੇ ਗਰਮੀ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦਰਜਨ ਤੋਂ ਵੱਧ ਲੋਕ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਮ੍ਰਿਤਕਾਂ ਦੀ ਪਛਾਣ ਸ੍ਰੀਨਿਵਾਸ, ਕਾਰਤਿਕੇਅ ਅਤੇ ਜੌਨ ਬਾਬੂ ਵਜੋਂ ਹੋਈ ਹੈ। ਚੇਨਈ ਦੇ ਸਮੁੰਦਰੀ ਕੰਢੇ ‘ਤੇ ਆਯੋਜਿਤ ਏਅਰ ਸ਼ੋਅ ‘ਚ ਲੜਾਕੂ ਜਹਾਜ਼ਾਂ ਦੇ ਰੋਮਾਂਚਕ ਪ੍ਰਦਰਸ਼ਨ ਨੂੰ ਦੇਖਣ ਲਈ ਸਵੇਰੇ 11 ਵਜੇ ਤੋਂ ਹੀ ਦਰਸ਼ਕ ਇਕੱਠੇ ਹੋਣੇ ਸ਼ੁਰੂ ਹੋ ਗਏ। ਕਈਆਂ ਨੇ ਆਪਣੇ ਆਪ ਨੂੰ ਕੜਕਦੀ ਧੁੱਪ ਤੋਂ ਬਚਾਉਣ ਲਈ ਹੱਥਾਂ ਵਿੱਚ ਛਤਰੀਆਂ ਫੜੀਆਂ ਹੋਈਆਂ ਸਨ।

ਏਅਰ ਸ਼ੋਅ ਵਿੱਚ ਰਾਫੇਲ ਸਮੇਤ ਭਾਰਤੀ ਹਵਾਈ ਸੈਨਾ ਦੇ ਕਈ ਲੜਾਕੂ ਜਹਾਜ਼ਾਂ ਨੇ ਆਪਣੀ ਰਣਨੀਤੀ ਦਾ ਪ੍ਰਦਰਸ਼ਨ ਕੀਤਾ। ਲੜਾਕੂ ਜਹਾਜ਼ਾਂ ਨੇ ਮਰੀਨਾ ਦੇ ਅਸਮਾਨ ਵਿੱਚ ਆਪਣੀ ਹਵਾਈ ਸ਼ਕਤੀ ਅਤੇ ਲੜਾਈ ਦੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਲੋਕਾਂ ਨੂੰ ਆਪਣੀ ਸ਼ਕਤੀ ਦਾ ਅਹਿਸਾਸ ਕਰਵਾਇਆ। ਮੰਨਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਛੁੱਟੀ ਹੋਣ ਕਾਰਨ ਵੱਡੀ ਗਿਣਤੀ ‘ਚ ਲੋਕ ਏਅਰ ਸ਼ੋਅ ਦੇਖਣ ਪਹੁੰਚੇ ਸਨ।

Exit mobile version