The Khalas Tv Blog India ਜੰਮੂ ਕਸ਼ਮੀਰ ‘ਚ ਮੁੱਠ ਭੇੜ ਦੌਰਾਨ 4 ਜਵਾਨ ਜ਼ ਖਮੀ,3 ਅੱਤ ਵਾਦੀ ਢੇਰ,
India

ਜੰਮੂ ਕਸ਼ਮੀਰ ‘ਚ ਮੁੱਠ ਭੇੜ ਦੌਰਾਨ 4 ਜਵਾਨ ਜ਼ ਖਮੀ,3 ਅੱਤ ਵਾਦੀ ਢੇਰ,

‘ਦ ਖ਼ਾਲਸ ਬਿਊਰੋ : ਜੰਮੂ-ਕਸ਼ਮੀਰ ਜਿਲ੍ਹੇ, ਪੰਥਾ ਚੌਂਕ ਖੇਤਰ ਵਿੱਚ ਸੁਰੱਖਿਆ ਬਲਾਂ ਤੇ ਅੱਤ ਵਾਦੀਆਂ ਵਿਚਕਾਰ ਹੋਏ ਮੁਕਾ ਬਲੇ ਵਿੱਚ ਤਿੰਨ ਅੱਤ ਵਾਦੀ ਮਾ ਰੇ ਗਏ ਅਤੇ ਤਿੰਨ ਪੁਲਿਸ ਮੁਲਾਜ਼ਮਾਂ ਅਤੇ ਇੱਕ ਸੀਆਰਪੀਐਫ ਦੇ ਜਵਾਨ ਸਮੇਤ ਸੁਰੱਖਿਆ ਬਲਾਂ ਦੇ ਚਾਰ ਜਵਾਨ ਜ਼ ਖਮੀ ਹੋ ਗਏ। ਜੰਮੂ-ਕਸ਼ਮੀਰ ਪੁਲਿਸ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ, ਕਸ਼ਮੀਰ ਵਿਜੇ ਕੁਮਾਰ ਨੇ ਟਵੀਟ ਕਰਕੇ ਕਿਹਾ ਹੈ , “ਤਿੰਨ ਅਣਪਛਾਤੇ ਅੱਤ  ਵਾਦੀ ਮਾਰੇ ਗਏ ਤੇ  ਹਥਿ ਆਰਾਂ ਅਤੇ ਗੋਲਾ ਬਾ ਰੂਦ ਸਮੇਤ ਧਮਾਕਾ ਸਮੱਗਰੀ ਬਰਾਮਦ ਕੀਤੀ ਗਈ। ਤਲਾਸ਼ੀ ਜਾਰੀ ਹੈ”। ਅੱਤ ਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਗੋ ਲੀਬਾਰੀ ਉਦੋਂ ਹੋਈ ਜਦੋਂ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਇੱਕ ਸੰਯੁਕਤ ਟੀਮ ਨੇ ਅੱਤ ਵਾਦੀਆਂ ਦੇ  ਘੁੰਮਦੇ ਹੋਣ ਦੀ ਵਿਸ਼ੇਸ਼ ਸੂਚਨਾ ਦੇ ਆਧਾਰ ‘ਤੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜਿਵੇਂ ਹੀ ਸੁਰੱਖਿਆ ਬਲਾਂ ਨੇ ਉਸ ਥਾਂ ਨੂੰ ਨਿਸ਼ਾਨਾ ਬਣਾਇਆ ਜਿੱਥੇ ਅੱਤ ਵਾਦੀ ਲੁਕੇ ਹੋਏ ਸਨ, ਉਹ ਭਾਰੀ ਮਾਤਰਾ ਵਿਚ ਗੋ ਲੀਬਾਰੀ ਵਿੱਚ ਘਿਰ ਗਏ ਜਿਸ ਤੋਂ ਬਾਅਦ  ਮੁਕਾ ਬਲਾ ਸ਼ੁਰੂ ਹੋਇਆ ।

Exit mobile version