The Khalas Tv Blog Punjab ਨਹਿਰ ਤੋਂ ਮਿਲੀ ਕਾਰ ‘ਚ 4 ਲਾ ਸ਼ਾਂ ਬਰਾਮਦ, ਮਹੀਨੇ ਤੋਂ ਲਾਪਤਾ ਸੀ ਪਰਿਵਾਰ,ਪੁਲਿਸ ਦੇ ਸਾਹਮਣੇ ਇਹ ਸਵਾਲ
Punjab

ਨਹਿਰ ਤੋਂ ਮਿਲੀ ਕਾਰ ‘ਚ 4 ਲਾ ਸ਼ਾਂ ਬਰਾਮਦ, ਮਹੀਨੇ ਤੋਂ ਲਾਪਤਾ ਸੀ ਪਰਿਵਾਰ,ਪੁਲਿਸ ਦੇ ਸਾਹਮਣੇ ਇਹ ਸਵਾਲ

ਸਰਹਿੰਦ ਫੀਡਰ ਦਾ ਪਾਣੀ ਮੀਂਹ ਦੀ ਵਜ੍ਹਾ ਕਰਕੇ ਬੰਦ ਕੀਤਾ ਸੀ, ਜਿਸ ਤੋਂ ਬਾਅਦ 4 ਲਾ ਸ਼ਾਂ ਮਿਲੀਆਂ

‘ਦ ਖ਼ਾਲਸ ਬਿਊਰੋ :- ਸਰਹਿੰਦ ਫੀਡਰ ਤੋਂ ਇੱਕ ਕਾਰ ਵਿੱਚ ਪਰਿਵਾਰ ਦੀਆਂ ਲਾ ਸ਼ਾਂ ਮਿਲੀਆਂ ਹਨ। ਮੀਂਹ ਕਰਕੇ ਫੀਡਰ ਬੰਦ ਕੀਤੀ ਹੋਈ ਸੀ, ਜਿਵੇਂ ਹੀ ਪਾਣੀ ਘੱਟ ਹੋਇਆ, ਇੱਕ ਕਾਰ ਨਜ਼ਰ ਆਈ। ਜਿਸ ਸ਼ਖ਼ਸ ਦੀ ਕਾਰ ਮਿਲੀ ਹੈ, ਉਹ ਪਿਛਲੇ 1 ਮਹੀਨੇ ਤੋਂ ਪਰਿਵਾਰ ਦੇ ਨਾਲ ਗਾਇਬ ਦੱਸਿਆ ਜਾ ਰਿਹਾ ਸੀ।

ਜਿਸ ਸ਼ਖ਼ਸ ਦੀ ਕਾਰ ਮਿਲੀ ਹੈ, ਉਹ ਫਰੀਦਕੋਟ ਦੇ ਭਾਨ ਸਿੰਘ ਕਲੋਨੀ ਦਾ ਦੱਸਿਆ ਜਾ ਰਿਹਾ ਹੈ। ਪਰਿਵਾਰ ਦੇ ਚਾਰ ਜੀਆਂ ਨਾਲ ਉਹ ਇੱਕ ਮਹੀਨੇ ਪਹਿਲਾਂ ਘੁੰਮਣ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਪੁਲਿਸ ਹੁਣ ਇਨ੍ਹਾਂ ਲਾ ਸ਼ਾਂ ਦਾ ਪੋਸਟ ਮਾ ਰਟਮ ਕਰੇਗੀ, ਜਿਸ ਤੋਂ ਪਤਾ ਲੱਗ ਸਕੇ ਕਿ ਕਦੋਂ ਮੌ ਤ ਹੋਈ ਹੈ। ਇਸ ਤੋਂ ਇਲਾਵਾ DNA ਦੇ ਜ਼ਰੀਏ ਲਾ ਸ਼ਾਂ ਦੀ ਪਛਾਣ ਕੀਤੀ ਜਾਵੇਗੀ, ਪਰ ਵੱਡਾ ਸਵਾਲ ਇਹ ਹੈ ਕਿ ਇਹ ਖੁਦ ਕਸ਼ੀ ਸੀ ? ਕ ਤਲ ? ਜਾਂ ਫਿਰ ਕੋਈ ਦੁਰ ਘਟਨਾ ? ਜੇਕਰ ਖੁਦ ਕੁਸ਼ੀ ਸੀ ਤਾਂ ਇਸ ਦੇ ਪਿੱਛੇ ਕੀ ਵਜ੍ਹਾ ਸੀ, ਕੀ ਕੋਈ ਘਰੇਲੂ ਕਾਰਨ ਸੀ ਜਾਂ ਫਿਰ ਮਾਲੀ ਹਾਲਤ ਨੇ ਉਨ੍ਹਾਂ ਨੂੰ ਮਜ਼ਬੂਰ ਕੀਤਾ ?

ਜੇਕਰ ਚਾਰਾਂ ਦਾ ਕ ਤਲ ਕੀਤਾ ਗਿਆ ਤਾਂ ਕਿਸ ਨੇ ਕੀਤਾ ? ਜੇਕਰ ਇਹ ਕੋਈ ਦੁਰ ਘਟਨਾ ਸੀ ਤਾਂ ਕਦੋਂ ਅਤੇ ਕਿਵੇਂ ਕਾਰ ਨਹਿਰ ਵਿੱਚ ਡਿੱਗੀ ? ਕੀ ਕਾਰ ਨੂੰ ਨਹਿਰ ਵਿੱਚ ਡਿੱਗਦੇ ਹੋਏ ਕਿਸੇ ਨੇ ਨਹੀਂ ਵੇਖਿਆ ? 1 ਮਹੀਨੇ ਤੋਂ ਪਰਿਵਾਰ ਲਾਪਤਾ ਸੀ ਕੀ ਪਰਿਵਾਰ ਦੇ ਦੂਜੇ ਮੈਂਬਰਾਂ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ? ਜੇਕਰ ਕਰਵਾਈ ਸੀ ਤਾਂ ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਕੀ ਆਇਆ ? ਇਹ ਉਹ ਸਵਾਲ ਹਨ ਜਿਨ੍ਹਾਂ ਦੇ ਜਵਾਬ ਤੋਂ ਬਾਅਦ ਹੀ ਇਸ ਹਾ ਦਸੇ ਦਾ ਸੱਚ ਸਾਹਮਣੇ ਆਵੇਗਾ।

Exit mobile version