The Khalas Tv Blog International ਰੱਬ ਦਾ ਕਰਿਸ਼ਮਾ ! 40 ਦਿਨ ਬਾਅਦ ਜੰਗਲ ਤੋਂ ਮਿਲੇ ਚਾਰ ਬੱਚੇ !
International

ਰੱਬ ਦਾ ਕਰਿਸ਼ਮਾ ! 40 ਦਿਨ ਬਾਅਦ ਜੰਗਲ ਤੋਂ ਮਿਲੇ ਚਾਰ ਬੱਚੇ !

ਬਿਊਰੋ ਰਿਪੋਰਟ : ਕਹਿੰਦੇ ਹਨ ਜਿਸ ‘ਤੇ ਰੱਬ ਦਾ ਹੱਥ ਹੋਵੇ ਉਸ ਨੂੰ ਕੋਈ ਨਹੀਂ ਮਾਰ ਸਕਦਾ ਹੈ। ਭਾਵੇਂ ਹਜ਼ਾਰਾਂ ਕਿਲੋਮੀਟਰ ਉਚਾਈ ਤੋਂ ਕੋਈ ਹੇਠਾਂ ਡਿੱਗੇ। ਬੱਚਿਆਂ ਨੂੰ ਤਾਂ ਵੈਸੇ ਵੀ ਪ੍ਰਮਾਤਮਾ ਦਾ ਰੂਪ ਕਿਹਾ ਜਾਂਦਾ ਹੈ, ਉਨ੍ਹਾਂ ‘ਤੇ ਰੱਬ ਦਾ ਸਪੈਸ਼ਲ ਹੱਥ ਹੁੰਦਾ ਹੈ, ਇਹੀ ਕਰਿਸ਼ਮਾ ਕੋਲੰਬੀਆ ਦੇ ਅਮੇਜਨ ਦੇ ਜੰਗਲ ਵਿੱਚ ਵੇਖਣ ਨੂੰ ਮਿਲਿਆ। ਹਵਾਈ ਜਹਾਜ਼ ਕਰੈਸ਼ ਦੇ 40 ਦਿਨ ਬਾਅਦ 4 ਬੱਚਿਆਂ ਨੂੰ ਜ਼ਿੰਦਾ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ। ਇਹ ਸਾਰੇ ਭੈਣ-ਭਰਾ ਹਨ, ਮਿਲਟਰੀ ਜਵਾਨਾਂ ਦੇ ਬੱਚਿਆਂ ਨੂੰ ਕੋਲੰਬੀਆ ਦੇ ਕੈਕੇਟਾ ਅਤੇ ਗੁਆਵਿਯਾਰੇ ਕਸਬੇ ਤੋਂ ਬਚਾਇਆ ਗਿਆ ਹੈ। ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਇਸ ਦਿਨ ਨੂੰ ‘ਮੈਜੀਕਲ ਡੇ’ ਦੱਸਿਆ ਹੈ। ਇਨ੍ਹਾਂ ਬੱਚਿਆਂ ਦੀ ਉਮਰ 13,9,4 ਅਤੇ 1 ਸਾਲ ਦੱਸੀ ਜਾ ਰਹੀ ਹੈ। ਰਾਸ਼ਟਰਪਤੀ ਨੇ ਮਿਲਟਰੀ ਦੇ ਜਵਾਨਾਂ ਦੇ ਨਾਲ ਬੱਚਿਆਂ ਦੀ ਫ਼ੋਟੋ ਵੀ ਸ਼ੇਅਰ ਕੀਤੀ ਹੈ ।

ਹਾਦਸਾ 1 ਮਈ ਨੂੰ ਹੋਇਆ ਸੀ, ਇਸ ਵਿੱਚ ਪਾਇਲਟ ਸਮੇਤ 3 ਲੋਕਾਂ ਦੀ ਮੌਤ ਹੋ ਗਈ ਸੀ, ਇਨ੍ਹਾਂ ਵਿੱਚ ਬੱਚਿਆਂ ਦੀ ਮਾਂ ਵੀ ਸ਼ਾਮਲ ਸੀ। ਹਾਦਸੇ ਦੇ ਬਾਅਦ ਚਾਰੋ ਬੱਚੇ ਲਾਪਤਾ ਹੋ ਗਏ ਸੀ। ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਕੋਲੰਬੀਆ ਸਰਕਾਰ ਅਤੇ ਮਿਲਟਰੀ ਨੇ ਬੱਚਿਆਂ ਦੇ ਬਚਾਅ ਦੇ ਲਈ ਰੈਸਕਿਊ ਅਪਰੇਸ਼ਨ ਸ਼ੁਰੂ ਕੀਤਾ ਸੀ।

ਹੈਲੀਕਾਪਟਰ ਤੋਂ ਸੁਣਾਈ ਸੀ ਬੱਚਿਆਂ ਨੂੰ ਦਾਦੀ ਦੀ ਆਵਾਜ਼

ਹਾਦਸੇ ਦੇ ਬਾਅਦ ਸਰਕਾਰ ਅਤੇ ਮਿਲਟਰੀ ਨੇ ਹੋਮ ਅਪਰੇਸ਼ਨ ਸ਼ੁਰੂ ਕੀਤਾ ਸੀ। ਇਸ ਦੌਰਾਨ ਜੰਗਲ ਤੋਂ ਬੱਚਿਆਂ ਦਾ ਸਮਾਨ ਬਰਾਮਦ ਹੋਇਆ ਸੀ । ਇਸ ਵਿੱਚ ਕੈਂਚੀ, ਦੁੱਧ ਦੀ ਬੋਤਲ, ਹੇਅਰ ਟਾਈ ਅਤੇ ਆਰਜ਼ੀ ਸ਼ੈਲਟਰ ਸ਼ਾਮਲ ਸਨ। ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਬੱਚਿਆਂ ਦੇ ਪੈਰਾਂ ਦੇ ਨਿਸ਼ਾਨ ਵੀ ਨਜ਼ਰ ਆਏ ਸੀ। ਸਰਚ ਦੌਰਾਨ ਮਿਲਟਰੀ ਹੈਲੀਕਾਪਟਰ ਵਿੱਚੋਂ ਬੱਚਿਆਂ ਨੂੰ ਦਾਦੀ ਦੀ ਆਵਾਜ਼ ਵਿੱਚ ਇੱਕ ਰਿਕਾਰਡਿਡ ਮੈਸੇਜ ਸੁਣਾਇਆ ਗਿਆ ਸੀ। ਜਿਸ ਨਾਲ ਬੱਚੇ ਇੱਕ ਥਾਂ ‘ਤੇ ਰੁਕ ਜਾਣ ਕੋਈ ਸਿਗਨਲ ਦੇ ਸਕਣ ।

ਇਸ ਤੋਂ ਬਾਅਦ ਰਾਸ਼ਟਰਪਤੀ ਨੇ 17 ਮਈ ਨੂੰ ਟਵੀਟ ਕਰ ਕੇ ਬੱਚਿਆਂ ਦੇ ਮਿਲਣ ਦੀ ਗੱਲ ਦੱਸੀ ਸੀ । ਹਾਲਾਂਕਿ ਸਰਚ ਅਪਰੇਸ਼ਨ ਵਿੱਚ ਜੁਟੀ ਫ਼ੌਜ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਬੱਚੇ ਕਿਸੇ ਨੂੰ ਮਿਲੇ ਵੀ ਹਨ ਤਾਂ ਉਨ੍ਹਾਂ ਦੀ ਕਸਟਡੀ ਵਿੱਚ ਨਹੀਂ ਹਨ। ਇਸ ਦੇ ਬਾਅਦ ਕੋਲੰਬੀਆ ਦੇ ਰਾਸ਼ਟਰਪਤੀ ਦੀ ਕਾਫ਼ੀ ਨਿੰਦਾ ਵੀ ਹੋਈ ਸੀ। ਲੋਕਾਂ ਨੇ ਸਰਕਾਰ ‘ਤੇ ਬੱਚਿਆਂ ਬਾਰੇ ਗ਼ਲਤ ਜਾਣਕਾਰੀ ਸ਼ੇਅਰ ਕਰਨ ਦਾ ਇਲਜ਼ਾਮ ਲਗਾਇਆ ਸੀ ।

16 ਦਿਨ ਬਾਅਦ ਪਲੇਨ ਦਾ ਮਲਬਾ ਮਿਲਿਆ ਅਤੇ ਬੱਚੇ ਲਾਪਤਾ ਸਨ

ਅਧਿਕਾਰੀਆਂ ਨੇ ਦੱਸਿਆ 1 ਮਈ ਨੂੰ ਪਲੇਨ ਅਰਾਰਾਕਾਰਾ ਤੋਂ ਸੈਨ ਜੋਸ਼ ਡੇਲ ਗਵਾਵਿਯਾਰੇ ਜਾ ਰਿਹਾ ਸੀ। ਇਸ ਵਿਚਾਲੇ ਪਲੇਨ ਕਰੈਸ਼ ਹੋ ਗਿਆ, ਹਾਦਸੇ ਦੇ 16 ਦਿਨ ਯਾਨੀ 16 ਮਈ ਨੂੰ ਪਲੇਨ ਦਾ ਮਲਬਾ ਮਿਲਿਆ, ਮਲਬੇ ਵਿੱਚ ਪਾਇਲਟ ਸਮੇਤ 3 ਮ੍ਰਿਤਕ ਦੇਹ ਮਿਲਿਆ ਸਨ। ਇਸ ਵਿੱਚ ਬੱਚਿਆਂ ਦੀ ਮਾਂ ਦੀ ਲਾਸ਼ ਵੀ ਸੀ ਪਰ ਚਾਰੋ ਬੱਚੇ ਗ਼ਾਇਬ ਸਨ ।

100 ਤੋਂ ਵੱਧ ਜਵਾਨ ਅਪਰੇਸ਼ਨ ਵਿੱਚ ਸ਼ਾਮਲ

ਫ਼ੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰੈਸਕਿਊ ਅਤੇ ਸਰਚ ਅਪਰੇਸ਼ਨ ਵਿੱਚ 100 ਤੋ ਵੱਧ ਜਵਾਨ ਸ਼ਾਮਿਲ ਸਨ। ਮਿਲਟਰੀ ਦੇ ਏਅਰਪਲੇਸ ਅਤੇ ਹੈਲੀਕਾਪਟਰ ਵੀ ਬੱਚਿਆਂ ਦੀ ਤਲਾਸ਼ ਕਰ ਰਿਹਾ ਸੀ। ਸਨਿਫਰ ਕੁੱਤਿਆਂ ਦੀ ਮਦਦ ਵੀ ਲਈ ਗਈ । ਸਿਵਲ ਐਵੀਏਸ਼ਨ ਅਥਾਰਿਟੀ ਮੁਤਾਬਿਕ ਪਲੇਨ ਕਰੈਸ਼ ਹੋਣ ਦੇ ਬਾਅਦ ਬੱਚੇ ਮਦਦ ਮੰਗਣ ਦੇ ਲਈ ਨਿਕਲ ਗਏ ਸਨ । ਹਾਲਾਂਕਿ ਬੱਚੇ ਇਨ੍ਹੇ ਦਿਨਾਂ ਤੱਕ ਕਿਵੇਂ ਬਚੇ ਰਹੇ ਇਸ ਦੀ ਜਾਣਕਾਰੀ ਹੁਣ ਤੱਕ ਸਾਂਝੀ ਨਹੀਂ ਕੀਤੀ ਹੈ ।

Exit mobile version