ਫਲਸਤੀਨ : ਤੁਰਕੀ ਅਤੇ ਸੀਰੀਆ ‘ਚ ਆਏ ਭਿਆਨਕ ਭੂਚਾਲ ( Earthquakes in Turkey and Syria ) ਤੋਂ ਬਾਅਦ ਹੁਣ ਫਲਸਤੀਨ ‘ਚ ਵੀ ਭੂਚਾਲ ਦੇ ( earthquake felt in Palestine ) ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.8 ਮਾਪੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫਲਸਤੀਨ ਵਿਚ ਆਏ ਇਸ ਭੂਚਾਲ ਦਾ ਕੇਂਦਰ ਨਾਬਲੁਸ ਸ਼ਹਿਰ ਤੋਂ 13 ਕਿਲੋਮੀਟਰ ਉੱਤਰ ਵਿਚ ਸੀ, ਜਿਸ ਦੀ ਡੂੰਘਾਈ 10 ਕਿਲੋਮੀਟਰ ਸੀ।
ਇਸ ਨਾਲ ਹੀ ਤੁਰਕੀ-ਸੀਰੀਆ ‘ਚ ਭੂਚਾਲ ਕਾਰਨ 8 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਨਾਲ ਹੀ 35 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਭੂਚਾਲ ਕਾਰਨ 6 ਹਜ਼ਾਰ ਤੋਂ ਵੱਧ ਇਮਾਰਤਾਂ ਤਬਾਹ ਹੋ ਗਈਆਂ ਹਨ ਅਤੇ 3 ਹਵਾਈ ਅੱਡੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਾਇਪ ਅਰਦੋਆਨ ਨੇ ਇੱਕ ਬਿਆਨ ਵਿੱਚ ਕਿਹਾ, ਦੁਨੀਆ ਦੇ 70 ਦੇਸ਼ਾਂ ਨੇ ਹੁਣ ਤੱਕ ਬਚਾਅ ਕਾਰਜ ਵਿੱਚ ਮਦਦ ਦੀ ਪੇਸ਼ਕਸ਼ ਕੀਤੀ ਹੈ। ਰਾਸ਼ਟਰਪਤੀ ਨੇ ਮਦਦ ਕਰਨ ਵਾਲੇ ਦੇਸ਼ਾਂ ਦਾ ਧੰਨਵਾਦ ਕੀਤਾ।
ਭਾਰਤ ਨੇ ਵੀ ਸਿਹਤ ਕਰਮਚਾਰੀਆਂ ਅਤੇ ਜ਼ਰੂਰੀ ਸਾਜ਼ੋ-ਸਾਮਾਨ ਦੇ ਨਾਲ 30 ਬਿਸਤਰਿਆਂ ਵਾਲਾ ਫੀਲਡ ਹਸਪਤਾਲ ਭੇਜ ਕੇ ਤੁਰਕੀ ਦੀ ਮਦਦ ਕੀਤੀ। 45 ਮੈਂਬਰਾਂ ਦੀ ਮੈਡੀਕਲ ਟੀਮ ਤੁਰਕੀ ਭੇਜੀ ਗਈ ਹੈ। ਨਾਲ ਹੀ, NDRF ਦੀਆਂ ਟੀਮਾਂ ਭੂਚਾਲ ਦੇ ਕੇਂਦਰ ਗਾਜ਼ੀਅਨਟੇਪ ਦੇ ਨੇੜੇ ਤਾਇਨਾਤ ਰਹਿਣਗੀਆਂ।
ਭਾਰਤ ਨੇ ਵੀ ਸਿਹਤ ਕਰਮਚਾਰੀਆਂ ਅਤੇ ਜ਼ਰੂਰੀ ਸਾਜ਼ੋ-ਸਾਮਾਨ ਦੇ ਨਾਲ 30 ਬਿਸਤਰਿਆਂ ਵਾਲਾ ਫੀਲਡ ਹਸਪਤਾਲ ਭੇਜ ਕੇ ਤੁਰਕੀ ਦੀ ਮਦਦ ਕੀਤੀ। 45 ਮੈਂਬਰਾਂ ਦੀ ਮੈਡੀਕਲ ਟੀਮ ਤੁਰਕੀ ਭੇਜੀ ਗਈ ਹੈ। ਨਾਲ ਹੀ, NDRF ਦੀਆਂ ਟੀਮਾਂ ਭੂਚਾਲ ਦੇ ਕੇਂਦਰ ਗਾਜ਼ੀਅਨਟੇਪ ਦੇ ਨੇੜੇ ਤਾਇਨਾਤ ਰਹਿਣਗੀਆਂ।
ਇਸ ਦੇ ਨਾਲ ਹੀ ਕੜਾਕੇ ਦੀ ਠੰਡ ਅਤੇ ਬਰਫਬਾਰੀ ਕਾਰਨ ਤੁਰਕੀ ਨੂੰ ਰਾਹਤ ਕਾਰਜਾਂ ‘ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਇਨਸ ਡਿਗਰੀ ਹੋਣ ਦੇ ਬਾਵਜੂਦ ਰਾਹਤ ਕਰਮਚਾਰੀਆਂ ਵੱਲੋਂ ਮਲਬੇ ਵਿੱਚ ਦੱਬੇ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਕਿਹਾ ਗਿਆ ਹੈ ਕਿ ਤੁਰਕੀ ਅਤੇ ਸੀਰੀਆ ਵਿੱਚ ਘੱਟੋ-ਘੱਟ 23 ਮਿਲੀਅਨ ਲੋਕ ਭੂਚਾਲ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਹੋ ਸਕਦੇ ਹਨ।