The Khalas Tv Blog International ਬ੍ਰਿਟੇਨ ‘ਚ 30 ਕਰੋੜ ਲੋਕਾਂ ਦੇ ਲੱਗਣਗੇ ਫਲੂ ਟੀਕੇ, ਕੋਰੋਨਾ ਦਾ ਸਰਦੀ ‘ਚ ਤੇਜੀ ਨਾਲ ਫੈਲਣ ਦਾ ਖਦਸ਼ਾ
International

ਬ੍ਰਿਟੇਨ ‘ਚ 30 ਕਰੋੜ ਲੋਕਾਂ ਦੇ ਲੱਗਣਗੇ ਫਲੂ ਟੀਕੇ, ਕੋਰੋਨਾ ਦਾ ਸਰਦੀ ‘ਚ ਤੇਜੀ ਨਾਲ ਫੈਲਣ ਦਾ ਖਦਸ਼ਾ

‘ਦ ਖ਼ਾਲਸ ਬਿਊਰੋ:- ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦਾ ਕਹਿਰ ਲਗਤਾਰ ਵੱਧਦਾ ਹੀ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਬ੍ਰਿਟੇਨ ਸਰਕਾਰ ਨੇ ਉਥੋਂ ਦੇ ਸਾਰੇ ਲੋਕਾਂ ਨੂੰ ਫਲੂ ਦਾ ਟੀਕਾ ਲਾਉਣ ਦਾ ਐਲਾਨ ਕਰ ਦਿੱਤਾ ਹੈ। ਬ੍ਰਿਟੇਨ ਦੀ 30 ਕਰੋੜ ਦੇ ਕਰੀਬ ਆਬਾਦੀ ਹੈ, ਜਿਨਾਂ ਨੂੰ ਫਲੂ ਦਾ ਟੀਕਾ ਲਗਇਆ ਜਾਵੇਗਾ।

 

ਸਿਹਤ ਮਾਹਿਰਾਂ ਨੇ ਬ੍ਰਿਟੇਨ ਦੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਸਰਦੀਆਂ ਦੇ ਮੌਸਮ ਵਿੱਚ ਕੋਰੋਨਾਵਾਇਰਸ ਦੇ ਤੇਜ਼ੀ ਨਾਲ ਫੈਲਣ ਦਾ ਖਦਸ਼ਾ ਹੈ। ਜਿਸ ਕਰਕੇ ਬ੍ਰਿਟੇਨ ਸਰਕਾਰ ਕੋਰੋਨਾਵਾਇਰਸ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵਿੱਚ ਲਗਾਤਾਰ ਜੁਟੀ ਹੋਈ ਹੈ।

ਇਸ ਟੀਕਾਕਰਨ ਮੁਹਿੰਮ ਦੌਰਾਨ ਪਹਿਲੀ ਵਾਰ 50 ਸਾਲ ਤੋਂ ਵੀ ਵੱਧ ਉਮਰ ਦੇ ਸਾਰੇ ਲੋਕਾਂ ਸਮੇਤ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਹੀ ਨਹੀਂ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਵੀ ਟੀਕਾ ਲਗਾਇਆ ਜਾਵੇਗਾ।

ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਅਮਰੀਕਾ ਦੀ ਔਕਸਫੋਰਡ ਯੂਨੀਵਰਸਿਟੀ, ਬ੍ਰਿਟੇਨ ਸਰਕਾਰ ਸਮੇਤ ਹੋਰ ਵੀ ਕਈ ਮੁਲਕਾਂ ਵੱਲੋਂ  ਵੈਕਸਿਨ ਦੀ ਖੋਜ ਲਗਾਤਾਰ ਜਾਰੀ ਹੈ।

Exit mobile version