The Khalas Tv Blog Punjab ਪੰਜਾਬ ‘ਚ ਗੱਡੀ ਚਲਾਉਣ ਵਾਲਿਆਂ ਲਈ ਅਖੀਰਲਾ ਮੌਕਾ ! 30 ਤੱਕ ਇਹ ਕੰਮ ਨਹੀਂ ਕੀਤਾ ਤਾਂ ਜੁਰਮਾਨਾ ਦੇਣ ਲਈ ਰਹੋ ਤਿਆਰ
Punjab

ਪੰਜਾਬ ‘ਚ ਗੱਡੀ ਚਲਾਉਣ ਵਾਲਿਆਂ ਲਈ ਅਖੀਰਲਾ ਮੌਕਾ ! 30 ਤੱਕ ਇਹ ਕੰਮ ਨਹੀਂ ਕੀਤਾ ਤਾਂ ਜੁਰਮਾਨਾ ਦੇਣ ਲਈ ਰਹੋ ਤਿਆਰ

ਬਿਊਰ ਰਿਪੋਰਟ : ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨ ਵੱਲੋਂ ਨੋਟਿਸ ਜਾਰੀ ਕਰਕੇ ਗੱਡੀ ਚਲਾਉਣ ਵਾਲਿਆਂ ਨੂੰ ਅਖੀਰਲਾ ਮੌਕਾ ਦਿੰਦੇ ਹੋਏ ਕਿਹਾ ਕਿ ਉਹ ਆਪਣੀਆਂ ਗੱਡੀਆਂ ‘ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਗਾਉਣ । ਜਿਹੜੇ ਲੋਕ 30 ਜੂਨ ਤੱਕ ਇਹ ਕੰਮ ਨਹੀਂ ਕਰਨਗੇ ਉਨ੍ਹਾਂ ਨੂੰ ਫਿਰ ਤਗੜਾ ਜੁਰਮਾਨਾ ਭਰਨਾ ਹੋਵੇਗਾ । ਟਰਾਂਸਪੋਰਟ ਕਮਿਸ਼ਨ ਨੇ ਕਿਹਾ ਹੈ ਕਿ ਇਹ ਅਖੀਰਲਾ ਮੌਕਾ ਹੈ ਤਰੀਕ ਅੱਗੇ ਨਹੀਂ ਵਧਾਈ ਜਾਵੇਗੀ । STC ਨੇ ਕਿਹਾ ਕੇਂਦਰੀ ਮੋਟਰ ਵਾਹਨ ਨਿਯਮ 1989 ਦੇ ਨਿਯਮ 50 ਮੁਤਾਬਿਕ ਵਾਹਨਾਂ ਦੀਆਂ ਸਾਰੀਆਂ ਸ਼੍ਰੇਣੀਆ ਦੋ ਪਹੀਆ ਵਾਹਨ,ਤਿੰਨ ਪਹੀਹਾ ਵਾਹਨ,ਲਾਈਟ ਮੋਟਰ ਵਾਹਨ,ਯਾਤਰੀ ਕਾਰਾਂ,ਭਾਰੀ ਵਪਾਰਕ ਵਾਹਨ,ਟਰੈਕਟਰ ਲਈ ਐੱਚ,ਐੱਸ.ਆਰ ਪੀ ਫਿਟ ਹੋਣਾ ਜ਼ਰੂਰੀ ਹੈ । ਜੇਕਰ ਤੈਅ ਸਮੇਂ ਤੱਕ ਕਿਸੇ ਗੱਡੀ ਦੇ ਮਾਲਿਕ ਨੇ ਇਹ ਨਹੀਂ ਕੀਤਾ ਤਾਂ ਉਨ੍ਹਂ ਦਾ ਮੋਟਾ ਚਲਾਨ ਕੱਟੇਗਾ ।

HSRP ਫਿਟਮੈਂਟ ਲਈ ਬਕਾਇਆ ਰਜਿਸਟਰਡ ਵਾਹਨਾਂ ਦੀ ਲਿਸਟ www.punjabtransport.org ‘ਤੇ ਹੈ। ਜੇਕਰ ਅਖੀਰਲੀ ਤਰੀਕ ਤੱਕ ਇਸ ਨੂੰ ਪੂਰਾ ਨਹੀਂ ਕੀਾਤ ਗਿਆ ਤਾਂ ਚਲਾਨ ਤਾਂ ਕੱਟੇਗਾ ਹੀ ਨਾਲੇ ਵੈਬ ਐਪਲੀਕੇਸ਼ਨ ਵਿੱਚ ਬਲੈਕਲਿਸਟ ਕੀਤਾ ਜਾਵੇਗਾ। ਦੂਜੇ ਪਾਸੇ ਐਚਐਸਆਰਪੀ ਲਿਸਟ ਤੋਂ ਬਿਨਾਂ ਹੋਰ ਵਾਹਨ ਜੋ ਲਿਸਟ ਵਿੱਚ ਨਹੀਂ ਹਨ ਉਨ੍ਹਾਂ ਖਿਲਾਫ ਮੁਹਿਮ ਚਲਾਈ ਜਾਵੇਗੀ

ਹਾਈ ਸਕਿਉਰਟੀ ਨੰਬਰ ਪਲੇਟ ਲਗਾਉਣ ਦੇ ਲਈ ਤੁਹਾਨੂੰ www.pinjabhrsp.in ‘ਤੇ ਆਪਣੀ ਐਪਲੀਕੇਸ਼ਨ ਦੇਣੀ ਹੋਵੇਗੀ,ਗੱਡੀ ਦਾ ਵੇਰਵਾ ਭਰਨ ਤੋਂ ਬਾਅਦ ਤਰੀਕ ਅਤੇ ਫਿਟਨੈੱਸ ਸੈਂਟ ਦੀ ਚੋਣ ਤੁਸੀਂ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ HSRP ਦੀ ਘਰ ਵਿੱਚ ਨੰਬਰ ਪਲੇਟ ਫਿਟ ਕਰਨ ਵਾਲੀ ਸੇਵਾ ਦਾ ਵੀ ਲਾਭ ਚੁੱਕ ਸਕਦੇ ਹੋ।

ਸਰਕਾਰ ਵੱਲੋਂ 30 ਜੂਨ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ ਜੇਕਰ ਇਸ ਤਰੀਕ ਤੱਕ ਕਿਸੇ ਨੇ ਹਾਈ ਸਕਿਉਰਟੀ ਪਲੇਟਾਂ ਨਹੀਂ ਲਗਵਾਇਆ ਤਾਂ ਪਹਿਲੀ ਵਾਰ 2 ਹਜ਼ਾਰ ਉਸ ਤੋਂ ਬਾਅਦ 3 ਹਜ਼ਾਰ ਤੱਕ ਜੁਰਮਾਨਾ ਭਰਨਾ ਪੈ ਸਕਦਾ ਹੈ।
ਦਰਅਸਲ ਦੇਸ਼ ਦੀ ਉੱਚ ਅਦਾਲਤ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਦੀਆਂ ਗੱਡੀਆਂ ‘ਤੇ ਹਾਈ ਸਕਿਉਰਟੀ ਨੰਬਰ ਪਲੇਟਾਂ ਲਗਾਉਣਾ ਜ਼ਰੂਰੀ ਕਰ ਦਿੱਤਾ ਸੀ । ਅਜਿਹਾ ਨਾ ਕਰਨ ਵਾਲਿਆਂ ਦਾ ਚਾਲਾਨ ਕਰਨ ਦਾ ਫੈਸਲਾ ਲਿਆ ਗਿਆ ਸੀ । ਪਹਿਲਾਂ ਲੋਕ ਆਪਣੀਆਂ ਗੱਡੀਆਂ ‘ਤੇ ਮਰਜ਼ੀ ਮੁਤਾਬਿਕ ਨੰਬਰ ਪਲੇਟ ਲਗਾਉਂਦੇ ਸਨ,ਇਸ ਨਾਲ ਸੁਰੱਖਿਆ ਨੂੰ ਲੈਕੇ ਵੀ ਵੱਡਾ ਖਤਰਾ ਸੀ । ਇੱਕ ਨੰਬਰ ਪਲੇਟ ਹੋਣ ਦੀ ਵਜ੍ਹਾ ਕਰਕੇ ਮੁਲਜ਼ਮਾਂ ਨੂੰ ਅਸਾਨੀ ਨਾਲ ਫੜਿਆ ਜਾ ਸਕੇਗਾ ਜੇਕਰ ਉਨ੍ਹਾਂ ਨੇ ਨੰਬਰ ਪਲੇਟ ਬਦਲਣ ਦੀ ਕੋਸ਼ਿਸ਼ ਕੀਤੀ ।

Exit mobile version