The Khalas Tv Blog Punjab 30 ਦਸੰਬਰ ਨੂੰ ਦਿੱਲੀ-ਅੰਮ੍ਰਿਤਸਰ ਵੰਦੇ ਭਾਰਤ ਸ਼ੁਰੂ !
Punjab

30 ਦਸੰਬਰ ਨੂੰ ਦਿੱਲੀ-ਅੰਮ੍ਰਿਤਸਰ ਵੰਦੇ ਭਾਰਤ ਸ਼ੁਰੂ !

ਬਿਉਰੋ ਰਿਪੋਰਟ : ਸ਼ਨਿੱਚਰਵਾਰ 30 ਦਸੰਬਰ ਤੋਂ ਦਿੱਲੀ ਤੋਂ ਅੰਮ੍ਰਿਤਸਰ ਦੇ ਲਈ ਪਹਿਲੀ ਵੰਦੇ ਭਾਰਤ ਟ੍ਰੇਨ ਸ਼ੁਰੂ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਵਿਖਾਉਣ ਵਾਲੇ ਹਨ। ਇੰਨਾਂ ਵਿੱਚ ਇੱਕ ਟ੍ਰੇਨ ਹਰਿਆਣਾ ਨੂੰ ਮਿਲੇਗੀ । ਅੰਮ੍ਰਿਤਸਰ ਜਾਣ ਵਾਲੀ ਵੰਦੇ ਭਾਰਤ ਟ੍ਰੇਨ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਚੱਲੇਗੀ । ਇਸ ਵਿੱਚ 8 ਕੋਚ ਹੋਣਗੇ। ਅੰਮ੍ਰਿਤਸਰ ਦਿੱਲੀ ਵੰਦੇ ਭਾਰਤ ਟ੍ਰੇਨ ਨੰਬਰ 22488 ਆਪਣਾ ਪੂਰਾ ਸਫਰ 5 ਘੰਟੇ 20 ਮਿੰਟ ਦੇ ਅੰਦਰ ਤੈਅ ਕਰੇਗੀ,ਜਦਕਿ ਇਸ ਤੋਂ ਪਹਿਲਾਂ ਸ਼ਤਾਬਦੀ ਤੇ 6 ਘੰਟੇ 20 ਮਿੰਟ ਲੱਗ ਦੇ ਹਨ। ਵੰਦੇ ਭਾਰਤ ਟ੍ਰੇਨ ਸਵੇਰ 8:15 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਦੁਪਹਿਰ 1: 30 ‘ਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਪਹੁੰਚੇਗੀ । ਫਿਰ ਪੁਰਾਣੀ ਦਿੱਲੀ ਤੋਂ 3.15 PM  ਦੇ ਰਵਾਨਾ ਹੋਵੇਗੀ ਅਤੇ ਰਾਤ 8: 35 PM ਪਹੁੰਚੇਗੀ। ਵੰਦੇ ਭਾਰਤ ਟ੍ਰੇਨ ਦਾ   ਲੁਧਿਆਣਾ,ਜਲੰਧਰ,ਫਗਵਾੜਾ,ਬਿਆਸ ਅਤੇ ਅੰਬਾਲਾ ਵਿੱਚ 2 ਮਿੰਟ ਦਾ ਸਟਾਪੇਜ ਹੋਵੇਗਾ ।ਅੰਮ੍ਰਿਤਸਰ ਤੋਂ ਦਿੱਲੀ ਚੱਲਣ ਵਾਲੀ ਵੰਦੇ ਭਾਰਤ ਸਮੇਤ 5 ਹੋਰ ਨਵੀਆਂ ਵੰਦੇ ਭਾਰਤ ਟ੍ਰੇਨਾਂ ਹਫਤੇ ਵਿੱਚ 6 ਦਿਨ ਚੱਲੇਗਣਗੀਆਂ। ਇਸ ਦੀ ਸਪੀਡ 130 ਕਿਲੋਮੀਟਰ ਪ੍ਰਤੀ ਘੰਟਾ ਰੱਖੀ ਗਈ ਹੈ। ਜਦਕਿ ਸ਼ਤਾਬਦੀ ਦੀ ਸਪੀਡ 120 ਕਿਲੋ ਮੀਟਰ ਪ੍ਰਤੀ ਘੰਟਾ ਹੁੰਦੀ ਹੈ । ਵੰਦੇ ਭਾਰਤ ਟ੍ਰੇਨ ਤਕਰੀਬਨ 52 ਸੈਕੰਡ ਵਿੱਚ 100 ਕਿਲੋਮੀਟਰ ਦੀ ਰਫਤਾਰ ਫੜ ਸਕਦੀ ਹੈ ।

ਨਵੀਂ ਅੰਮ੍ਰਿਤਸਰ ਦਿੱਲੀ ਵੰਦੇ ਭਾਰਤ ਸਿੱਖਾਂ ਦੇ ਧਾਰਮਿਕ ਸਥਾਨ ਨੂੰ ਜੋੜਨ ਵਾਲੀ ਦੂਜੀ ਟ੍ਰੇਨ ਹੋਵੇਗੀ ਇਸ ਤੋਂ ਪਹਿਲਾਂ ਦਿੱਲੀ ਤੋਂ ਸ਼੍ਰੀ ਆਨੰਦਪੁਰ ਸਾਹਿਬ ਦੇ ਲਈ ਵੀ ਪਿਛਲੇ ਸਾਲ ਹਿਮਾਚਲ ਚੋਣਾਂ ਤੋਂ ਠੀਕ ਪਹਿਲਾਂ ਵੰਦੇ ਭਾਰਤ ਟ੍ਰੇਨ ਸ਼ੁਰੂ ਕੀਤੀ ਗਈ ਸੀ । ਇਹ ਚੰਡੀਗੜ੍ਹ ਹੁੰਦੇ ਹੋਏ ਆਨੰਦਪੁਰ ਸਾਹਿਬ ਤੋਂ ਅੱਗੇ ਹਿਮਾਚਲ ਨਾਲ ਜੋੜ ਦੀ ਹੈ ।

ਇਸ ਤੋਂ ਇਲਾਵਾ ਇੱਕ ਹੋਰ ਵੰਦੇ ਭਾਰਤ ਟ੍ਰੇਨ ਨਵੀਂ ਦਿੱਲੀ ਤੋਂ ਚੱਲ ਕੇ ਹਰਿਆਣਾ ਅਤੇ ਪੰਜਾਬ ਤੋਂ ਹੁੰਦੇ ਹੋਏ ਜੰਮੂ-ਕਸ਼ਮੀਰ ਵੈਸ਼ਣੂ ਦੇਵੀ ਦੇ ਕਟੜਾ ਸਟੇਸ਼ਨ ਪਹੁੰਚੇਗੀ । 16 ਕੋਚ ਵਾਲੀ ਦਿੱਲੀ ਕਟੜਾ ਵੰਦੇ ਭਾਰਤ ਦਾ ਸਟਾਪੇਜ ਅੰਬਾਲਾ ਵਿੱਚ ਸਿਰਫ 2 ਮਿੰਟ ਦਾ ਹੋਵੇਗਾ । ਇੰਨਾਂ 2 ਨਵੀਆਂ ਵੰਦੇ ਭਾਰਤ ਟ੍ਰੇਨਾਂ ਦੇ ਸ਼ੁਰੂ ਹੋਣ ਨਾਲ ਅੰਬਾਲਾ ਵਿੱਚ ਵੰਦੇ ਭਾਰਤ ਆਉਣ ਵਾਲੀਆਂ ਟ੍ਰੇਨਾਂ ਦੀ ਗਿਣਤੀ 4 ਹੋ ਜਾਵੇਗੀ।

4 ਹੋਰ ਵੰਦੇ ਭਾਰਤ ਦੀ ਵੀ ਸ਼ੁਰੂਆਤ

ਇਸ ਤੋਂ ਇਲਾਵਾ ਕੋਯੰਬਟੂਰ ਤੋਂ ਬੈਂਗਲੁਰੂ ਕੈਂਟ,ਮੈਂਗਲੋਰ ਤੋਂ ਮਡਗਾਵ,ਜਾਲਨਾਾ ਤੋਂ ਮੁੰਬਈ ਅਤੇ ਅਯੋਧਿਆ ਤੋਂ ਦਰਬੰਗਾ ਦੇ ਵਿਚਾਲੇ ਵੰਦੇ ਭਾਰਤ ਟ੍ਰੇਨਾਂ ਵਿੱਚ ਸ਼ੁਰੂ ਕੀਤੀਆਂ ਜਾ ਰਹੀਆਂ ਹਨ ।

Exit mobile version