ਰਾਜਸਥਾਨ ਵਿੱਚ ਜੈਪੁਰ-ਅਜਮੇਰ ਨੈਸ਼ਨਲ ਹਾਈਵੇਅ ‘ਤੇ ਦੂਦੂ ਨੇੜੇ ਤਿੰਨ ਟਰੱਕਾਂ ਦੀ ਇੱਕ ਤੋਂ ਬਾਅਦ ਇੱਕ ਟੱਕਰ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਇਸ ਦੀ ਲਪੇਟ ‘ਚ ਆਉਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਕਈ ਪਸ਼ੂ ਵੀ ਮਾਰੇ ਗਏ ਹਨ।
ਜਾਣਕਾਰੀ ਮੁਤਾਬਕ ਨੈਸ਼ਨਲ ਹਾਈਵੇ ‘ਤੇ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਤਿੰਨ ਟਰੱਕ ਆਪਸ ‘ਚ ਟਕਰਾ ਗਏ। ਅੱਗ ਇੰਨੀ ਭਿਆਨਕ ਸੀ ਕਿ ਲੋਕਾਂ ਨੂੰ ਬਚਣ ਦਾ ਸਮਾਂ ਵੀ ਨਹੀਂ ਮਿਲਿਆ। ਜਦੋਂ ਤੱਕ ਕਿਸੇ ਨੂੰ ਕੁੱਝ ਸਮਝ ਨਹੀਂ ਆਉਂਦਾ, ਉਦੋਂ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਸੀ। ਇਸ ਹਾਦਸੇ ਵਿੱਚ ਕਈ ਪਸ਼ੂਆਂ ਦੀ ਵੀ ਜਾਨ ਚਲੀ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ।
#WATCH | Rajasthan: 5 people and several cattle died after a fire broke out due to the collision of three trucks near Dudu on the Jaipur-Ajmer national highway (28/06) pic.twitter.com/7Ki5cffdJW
— ANI MP/CG/Rajasthan (@ANI_MP_CG_RJ) June 28, 2023
ਜੈਪੁਰ (ਦਿਹਾਤੀ) ਦੇ ਏਐਸਪੀ ਦਿਨੇਸ਼ ਸ਼ਰਮਾ ਨੇ ਇਸ ਭਿਆਨਕ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ ਕਿ ਇੱਕ ਟਰੱਕ ਵਿੱਚ ਪਸ਼ੂਆਂ ਨੂੰ ਲਿਜਾਇਆ ਜਾ ਰਿਹਾ ਸੀ। ਤੇਜ਼ ਰਫ਼ਤਾਰ ਟਰੱਕ ਸੜਕ ਕਿਨਾਰੇ ਪਹਿਲਾਂ ਤੋਂ ਖੜ੍ਹੇ ਦੋ ਟਰੱਕਾਂ ਨਾਲ ਟਕਰਾ ਗਿਆ। ਇਸ ਤੋਂ ਬਾਅਦ ਕੁੱਝ ਦੇਰ ‘ਚ ਅੱਗ ਲੱਗ ਗਈ। ਇਸ ਤੋਂ ਪਹਿਲਾਂ ਕਿ ਕੋਈ ਕੁੱਝ ਸਮਝ ਦਾ, 5 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਟਰੱਕ ‘ਤੇ ਲੱਦਿਆ ਕਈ ਪਸ਼ੂਆਂ ਦੀ ਵੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੌਕੇ ‘ਤੇ ਹਾਹਾਕਾਰ ਮੱਚ ਗਈ। ਕੁੱਝ ਹੀ ਸਮੇਂ ਵਿੱਚ ਹਾਦਸਾਗ੍ਰਸਤ ਟਰੱਕ ਸੜ ਕੇ ਸੁਆਹ ਹੋ ਗਿਆ। ਹਾਦਸੇ ਦੀ ਗੰਭੀਰਤਾ ਟਰੱਕ ਨੂੰ ਦੇਖ ਕੇ ਹੀ ਸਮਝੀ ਜਾ ਸਕਦੀ ਹੈ। ਮੌਕੇ ‘ਤੇ ਪਹੁੰਚੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਕਿਸੇ ਤਰ੍ਹਾਂ ਅੱਗ ‘ਤੇ ਕਾਬੂ ਪਾਇਆ।
ਟਰੱਕ ਹਰਿਆਣਾ ਤੋਂ ਪੁਣੇ ਜਾ ਰਿਹਾ ਸੀ
ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇਅ ਦੇ ਕਿਨਾਰੇ ਖੜ੍ਹੇ ਦੋ ਟਰੱਕਾਂ ਨੂੰ ਟੱਕਰ ਮਾਰਨ ਵਾਲਾ ਟਰੱਕ ਹਰਿਆਣਾ ਤੋਂ ਪੁਣੇ ਜਾ ਰਿਹਾ ਸੀ। ਇਸ ਟਰੱਕ ਵਿੱਚ ਪਸ਼ੂ ਲੱਦੇ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ‘ਤੇ ਖੜ੍ਹੇ ਇੱਕ ਟਰੱਕ ਵਿੱਚ ਰੂੰ ਦਾ ਇੱਕ ਬੰਡਲ ਅਤੇ ਦੂਜੇ ਵਿੱਚ ਪਲਾਸਟਿਕ ਦੀਆਂ ਬੋਰੀਆਂ ਲੱਦੀਆਂ ਹੋਈਆਂ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਦੀ ਡੀਜ਼ਲ ਟੈਂਕੀ ਖ਼ਰਾਬ ਹੋ ਗਈ। ਇਸ ਕਾਰਨ ਅੱਗ ਲੱਗ ਗਈ। ਟਰੱਕਾਂ ਵਿੱਚ ਪਹਿਲਾਂ ਹੀ ਲੱਦੇ ਧਾਗੇ ਅਤੇ ਪਲਾਸਟਿਕ ਦੇ ਥੈਲਿਆਂ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਹੋਰ ਤੇਜ਼ ਹੋ ਗਈਆਂ ਅਤੇ ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ।
ਇਹ ਹਾਦਸਾ ਮਈ ਵਿੱਚ ਵੀ ਵਾਪਰਿਆ ਸੀ
ਇਸ ਤੋਂ ਪਹਿਲਾਂ ਮਈ ਵਿੱਚ ਵੀ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ। ਜ਼ਿਲ੍ਹੇ ਦੇ ਪਿੰਡ ਛੰਨੀਬਾੜੀ ਵਿੱਚ ਤੇਜ਼ ਰਫ਼ਤਾਰ ਨਾਲ ਆ ਰਹੀਆਂ ਦੋ ਕਾਰਾਂ ਬੇਕਾਬੂ ਹੋ ਕੇ ਪਲਟ ਗਈਆਂ। ਇਸ ਹਾਦਸੇ ‘ਚ ਦੋਵੇਂ ਕਾਰਾਂ ‘ਚ ਸਵਾਰ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 3 ਯਾਤਰੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ।
ਸੂਚਨਾ ਮਿਲਦੇ ਹੀ ਸਥਾਨਕ ਥਾਣਾ ਸਦਰ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ। ਦੋਵੇਂ ਕਾਰਾਂ ‘ਚ ਸਵਾਰ ਵਿਅਕਤੀ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਗੋਗਾਮੇੜੀ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ 5 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਬਾਕੀ ਜ਼ਖਮੀਆਂ ਨੂੰ ਹਿਸਾਰ ਅਤੇ ਅਗਰੋਹਾ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ ਹੈ।