The Khalas Tv Blog India ਅਰੁਣਾਚਲ ਪ੍ਰਦੇਸ਼ ’ਚ ਫੌਜ ਦਾ ਟਰੱਕ ਖੱਡ ’ਚ ਡਿੱਗਿਆ, 3 ਜਵਾਨਾਂ ਦੀ ਮੌਤ, 4 ਜ਼ਖ਼ਮੀ
India

ਅਰੁਣਾਚਲ ਪ੍ਰਦੇਸ਼ ’ਚ ਫੌਜ ਦਾ ਟਰੱਕ ਖੱਡ ’ਚ ਡਿੱਗਿਆ, 3 ਜਵਾਨਾਂ ਦੀ ਮੌਤ, 4 ਜ਼ਖ਼ਮੀ

ਬਿਉਰੋ ਰਿਪੋਰਟ: ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬਨਸਿਰੀ ਜ਼ਿਲੇ ਵਿੱਚ ਅੱਜ ਮੰਗਲਵਾਰ (27 ਅਗਸਤ) ਨੂੰ ਫੌਜ ਦਾ ਇਕ ਟਰੱਕ ਡੂੰਘੀ ਖੱਡ ਵਿੱਚ ਡਿੱਗ ਗਿਆ। ਇਸ ਵਿੱਚ ਫੌਜ ਦੇ 3 ਜਵਾਨਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ। ਜਵਾਨਾਂ ਦੀ ਪਛਾਣ ਹੌਲਦਾਰ ਨਖਤ ਸਿੰਘ, ਨਾਇਕ ਮੁਕੇਸ਼ ਕੁਮਾਰ ਅਤੇ ਗ੍ਰੇਨੇਡੀਅਰ ਆਸ਼ੀਸ਼ ਵਜੋਂ ਹੋਈ ਹੈ।

ਈਟਾਨਗਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਤਿੰਨੋਂ ਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਚਾਰ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਫੌਜ ਦੀ ਪੂਰਬੀ ਕਮਾਂਡ ਨੇ ਜਵਾਨਾਂ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਹੈ।

Exit mobile version