The Khalas Tv Blog Others ਜਲੰਧਰ ਦੇ 3 ਦੋਸਤਾਂ ਨਾਲ ਹੋਇਆ ਮਾੜਾ !
Others

ਜਲੰਧਰ ਦੇ 3 ਦੋਸਤਾਂ ਨਾਲ ਹੋਇਆ ਮਾੜਾ !

ਬਿਉਰੋ ਰਿਪੋਰਟ : ਗੁਰਦਾਸਪੁਰ ਤੋਂ ਇੱਕ ਬਹੁਤ ਹੀ ਭਿਆਨਕ ਹਾਦਸੇ ਦੀ ਖਬਰ ਆਈ ਹੈ । ਬਟਾਲਾ ਦੇ ਨਜ਼ਦੀਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿੱਚ ਜਲੰਧਰ ਦੇ ਤਿੰਨ ਦੋਸਤਾਂ ਦੀ ਮੌ ਤ ਹੋ ਗਈ ਹੈ। ਅੰਮ੍ਰਿਤਸਰ ਪਠਾਨਕੋਟ ਕੌਮੀ ਹਾਈਵੇਅ ‘ਤੇ ਟਰਾਲੀ ਅਤੇ ਸਵਿਫਟ ਡਿਜ਼ਾਇਰ ਗੱਡੀ ਦੇ ਵਿਚਾਲੇ ਭਿਆਨਕ ਟੱਕਰ ਹੋ ਗਈ । ਹਾਦਸੇ ਦੇ ਵਕਤ ਕਾਰ ਵਿੱਚ 4 ਲੋਕ ਸਵਾਰ ਸਨ । ਜਿਸ ਵਿੱਚ ਇੱਕ ਨੂੰ ਗੰਭੀਰ ਦੱਸਿਆ ਜਾ ਰਿਹਾ ਹੈ।

ਜਿਹੜੀ ਗੱਡੀ ਦੁਰਘਟਨਾ ਦਾ ਸ਼ਿਕਾਰ ਹੋਈ ਹੈ ਉਹ ਜਲੰਧਰ ਦੀ ਹੈ। ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਗੱਡੀ ਬੁਰੀ ਤਰ੍ਹਾਂ ਨਾਲ ਹਾਦਸੇ ਦਾ ਸ਼ਿਕਾਰ ਹੋਈ। ਇੱਕ ਜਖ਼ਮੀ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭੇਜਿਆ ਗਿਆ ਹੈ । ਉਧਰ ਹਾਦਸੇ ਦੀ ਜਾਣਕਾਰੀ ਮਿਲ ਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਤੱਕ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਨਹੀਂ ਹੋ ਪਾਈ ਹੈ। ਸਿਰਫ਼ ਇਨ੍ਹਾਂ ਹੀ ਪਤਾ ਚੱਲਿਆ ਹੈ ਕਿ ਤਿੰਨੋ ਜਲੰਧਰ ਦੇ ਰਹਿਣ ਵਾਲੇ ਸਨ।

ਗੱਡੀ ਨੂੰ ਕੱਟ ਕੇ ਬਾਹਰ ਕੱਢੇ ਗਏ ਨੌਜਵਾਨ

ਹਾਦਸਾ ਇਨ੍ਹਾਂ ਭਿਆਨਕ ਸੀ ਕਿ ਸਵਿਫਟ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਬੁਰੀ ਤਰ੍ਹਾਂ ਨਾਲ ਗੱਡੀ ਦਬ ਗਈ । ਲੋਕਾਂ ਦਾ ਕਹਿਣਾ ਹੈ ਕਿ ਗੱਡੀ ਨੂੰ ਕੱਟ ਕੇ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਹੈ । ਤਿੰਨ ਪਰਿਵਾਰਾਂ ਦੇ ਨੌਜਵਾਨਾਂ ਦੇ ਚੱਲੇ ਜਾਣ ‘ਤੇ ਮਾਹੌਲ ਗਮਗੀਨ ਹੈ । ਪਰਿਵਾਰਾਂ ਨੂੰ ਹੁਣ ਵੀ ਯਕੀਨ ਨਹੀਂ ਆ ਰਿਹਾ ਹੈ ਕਿ ਕੁਝ ਘੰਟੇ ਪਹਿਲੇ ਜਿਹੜੇ ਨੌਜਵਾਨ ਉਨ੍ਹਾਂ ਦੇ ਨਾਲ ਸੀ ਉਹ ਇੱਕ ਹਾਦਸੇ ਦੀ ਵਜ੍ਹਾ ਕਰਕੇ ਦੁਨੀਆ ਤੋਂ ਚੱਲੇ ਗਏ । ਤਿੰਨੋ ਮ੍ਰਿਤਕਾਂ ਨੂੰ ਪੋਸਟਮਾਰਟਮ ਦੇ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਹੈ ।

Exit mobile version