The Khalas Tv Blog India ਕੱਲ ਤੋਂ ਤੁਹਾਡਾ Fastag ਬੇਕਾਰ ਜੇਕਰ ਅੱਜ ਤੁਸੀਂ ਇਹ ਕੰਮ ਨਹੀਂ ਕੀਤਾ ! ਬੈਲੰਸ ਵੀ ਜ਼ੀਰੋ ਸਮਝੋ !
India Punjab Technology

ਕੱਲ ਤੋਂ ਤੁਹਾਡਾ Fastag ਬੇਕਾਰ ਜੇਕਰ ਅੱਜ ਤੁਸੀਂ ਇਹ ਕੰਮ ਨਹੀਂ ਕੀਤਾ ! ਬੈਲੰਸ ਵੀ ਜ਼ੀਰੋ ਸਮਝੋ !

 

ਬਿਉਰੋ ਰਿਪੋਰਟ : ਜੇਕਰ ਤੁਸੀਂ ਆਪਣੀ ਕਾਰ ਦੇ ਫਾਸਟੈਗ (Fastag) ਦੀ ਬੈਂਕ ਤੋਂ KYC ਅਪਡੇਟ ਨਹੀਂ ਕਰਵਾਈ ਹੈ ਤਾਂ ਅੱਜ ਹੀ ਕਰਵਾ ਲਿਓ । ਕਿਉਂਕਿ 29 ਫਰਵਰੀ ਦੇ ਬਾਅਦ ਬਿਨਾਂ KYC ਵਾਲੇ ਫਾਸਟੈਗ ਨੂੰ ਬੈਂਕ ਡੀ-ਐਕਟਿਵ ਜਾਂ ਬਲੈਕਲਿਸਟ ਕਰ ਦੇਵੇਗਾ । ਇਸ ਦੇ ਬਾਅਦ ਫਾਸਟੈਗ ਵਿੱਚ ਬੈਲੰਸ ਹੋਣ ਦੇ ਬਾਵਜੂਦ ਪੇਮੈਂਟ ਨਹੀਂ ਸਕੇਗੀ ।

NHAI ਨੇ ਫਾਸਟੈਗ ਗਾਹਕਾਂ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾ ਮੁਤਾਬਿਕ KYC ਪ੍ਰਕਿਆ ਨੂੰ ਪੂਰਾ ਕਰਨ ਦੇ ਲਈ ਕਿਹਾ ਹੈ । ਤਾਂਕੀ ਬਿਨਾਂ ਪਰੇਸ਼ਾਨੀ ਦੇ ਫਾਸਟੈਡ ਦੀ ਸੁਵਿਧਾ ਮਿਲ ਦੀ ਰਹੇ । ਗਾਹਕ ਹੁਣ ਇੱਕ ਗੱਡੀ ਵਿੱਚ ਸਿਰਫ ਇੱਕ ਹੀ ਫਾਸਟੈਗ ਦੀ ਵਰਤੋਂ ਕਰ ਸਕਣਗੇ । NHAI ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਫਾਸਟੈਗ ਯੂਜ਼ਰ ਨੂੰ ਇੱਕ ਗੱਡੀ,ਇੱਕ ਫਾਸਟੈਗ ਨੀਤੀ ਦਾ ਪਾਲਨ ਕਰਨਾ ਹੋਵੇਗਾ। ਪਹਿਲੇ ਜਾਰੀ ਕੀਤੇ ਗਏ ਸਾਰੇ ਫਾਸਟੈਗ ਨੂੰ ਸਬੰਧਿਤ ਬੈਂਕਾਂ ਨੂੰ ਵਾਪਸ ਕਰਨਾ ਹੋਵੇਗਾ । ਹੁਣ ਸਿਰਫ ਇੱਕ ਹੀ ਫਾਸਟੈਗ ਐਕਾਊਂਟ ਹੀ ਐਕਟਿਵ ਹੋਵੇਗਾ ।

ਫਾਸਟੈਗ ਇੱਕ ਤਰ੍ਹਾਂ ਦਾ ਟੈਗ ਜਾਂ ਸਟਿਕਰ ਹੁੰਦਾ ਹੈ । ਉਹ ਗੱਡੀ ਦੇ ਫਰੰਟ ਸ਼ੀਸ਼ੇ ‘ਤੇ ਲੱਗਿਆ ਹੁੰਦਾ ਹੈ । ਫਾਸਟੈਗ ਰੇਡੀਓ ਫ੍ਰੀਕੈਂਸੀ ਆਇਡੈਂਟੀਫਿਕੇਸ਼ਨ ਜਾਂ RFID ਤਕਨੀਕ ਨਾਲ ਕੰਮ ਕਰਦਾ ਹੈ । ਇਸ ਤਕਨੀਕ ਦੇ ਜ਼ਰੀਏ ਟੋਲ ਪਲਾਜ਼ਾ ‘ਤੇ ਲੱਗੇ ਕੈਮਰੇ ਸਟਿਕਰ ਦੇ ਬਾਰ ਕੋਰਡ ਨਾਲ ਸਕੈਨ ਕਰ ਲੈਂਦੇ ਹਨ ਜਿਸ ਤੋਂ ਬਾਅਦ ਟੋਲ ਫੀਸ ਆਪਣੇ ਆਪ ਫਾਸਟੈਗ ਦੇ ਵਾਲੇਟ ਤੋਂ ਕੱਟ ਜਾਂਦੀ ਹੈ । ਫਾਸਟੈਗ ਦੀ ਵਰਤੋਂ ਨਾਲ ਗੱਡੀ ਨੂੰ ਟੋਲ ਦੇਣ ਲਈ ਜ਼ਿਆਦਾ ਦੇਰ ਰੁਕਣਾ ਨਹੀਂ ਪੈਂਦਾ ਹੈ ।

ਦੇਸ਼ ਦੇ ਕਿਸੇ ਵੀ ਟੋਲ ਪਲਾਜ਼ਾ ਤੋਂ ਤੁਸੀਂ ਫਾਸਟੈਗ ਖਰੀਦ ਸਕਦੇ ਹੋ । ਇਸ ਦੇ ਇਲਾਵਾ Axis ਬੈਂਕ,ICICI ਬੈਂਕ, HDFC ਬੈਂਖ, SBI,ਕੋਟਕ ਬੈਂਕ ਦੀ ਬਰਾਂਚ ਤੋਂ ਇਲਾਵਾ PHONE PAY, PAYTM, AMAZON, GOOGLE PAY ਤੋਂ ਤੁਸੀਂ ਫਾਸਟੈਗ ਵਿੱਚ ਪੈਸੇ ਪਾ ਸਕਦੇ ਹੋ। ਤੁਸੀਂ ਬੈਂਕ ਐਕਾਊਂਟ ਤੋਂ ਵੀ ਐੱਪ ਨੂੰ ਜੋੜ ਸਕਦੇ ਹੋ । ਇਸ ਤੋਂ ਬਾਅਦ ਤੁਸੀਂ ਜਿਹੜੇ ਵੀ ਟੋਲ ਪਲਾਜ਼ਾ ਤੋਂ ਗੁਜ਼ਰੋਗੇ ਟੈਲ ਟੈਕਸ ਤੁਹਾਡੇ ਐਕਾਊਂਟ ਤੋਂ ਕੱਟ ਜਾਵੇਗਾ ।

Exit mobile version