The Khalas Tv Blog India ਚੰਡੀਗੜ੍ਹ ਪੁਲਿਸ ਪ੍ਰਸਾਸ਼ਨ ‘ਚ ਹੋਇਆ ਵੱਡਾ ਫੇਰਬਦਲ, ਅਧਿਕਾਰੀਆਂ ਦੀ ਕੀਤੀ ਬਦਲੀ
India Punjab

ਚੰਡੀਗੜ੍ਹ ਪੁਲਿਸ ਪ੍ਰਸਾਸ਼ਨ ‘ਚ ਹੋਇਆ ਵੱਡਾ ਫੇਰਬਦਲ, ਅਧਿਕਾਰੀਆਂ ਦੀ ਕੀਤੀ ਬਦਲੀ

ਚੰਡੀਗੜ੍ਹ ਪੁਲਿਸ (Chandigarh Police) ਵਿਭਾਗ ਵਿੱਚ 2763 ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਚਿਹਰਿਆਂ ‘ਤੇ ਖੁਸ਼ੀ ਅਤੇ ਉਦਾਸੀ ਦੋਵੇਂ ਹੀ ਨਜ਼ਰ ਆ ਰਹੇ ਹਨ। ਪੁਲਿਸ ਮੁਲਾਜ਼ਮ ਅਤੇ ਇੰਸਪੈਕਟਰ ਆਪਣੇ ਚਹੇਤਿਆਂ ਦੇ ਤਬਾਦਲੇ ਨੂੰ ਰੋਕਣ ਲਈ ਪੁਲਿਸ ਹੈੱਡਕੁਆਰਟਰ ਵਿਖੇ ਅਧਿਕਾਰੀਆਂ ਦੇ ਚੱਕਰ ਲਗਾ ਰਹੇ ਹਨ। ਪਰ ਡੀਜੀਪੀ ਨੇ ਸਪੱਸ਼ਟ ਕਿਹਾ ਹੈ ਕਿ ਜੋ ਵੀ ਪੁਲਿਸ ਮੁਲਾਜ਼ਮ ਬਦਲੀ ਦੀ ਥਾਂ ‘ਤੇ ਜੁਆਇਨ ਨਹੀਂ ਕਰੇਗਾ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

2763 ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ। ਹੁਣ ਹੈੱਡ ਕੁਆਟਰ, ਰੀਡਰ ਸਟਾਫ, ਡੀ.ਐਸ.ਪੀ. ਅਤੇ ਐੱਸ.ਐੱਚ.ਓ. ਦੇ ਮਨਪਸੰਦ ਕਰਮਚਾਰੀ ਜੋ ਕਈ ਸਾਲਾਂ ਤੋਂ ਉਨ੍ਹਾਂ ਨਾਲ ਕੰਮ ਕਰ ਰਹੇ ਸਨ,ਉਨ੍ਹਾਂ ਨੂੰ ਬਦਲ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ –   ਭਾਰਤ ਦੀ ਰਾਖੀ ਕਰਦਾ ਸਰਹੱਦ ‘ਤੇ ਸ਼ਹੀਦ ਹੋਇਆ ਇਕ ਹੋਰ ਜਵਾਨ

 

Exit mobile version