The Khalas Tv Blog Punjab ਹੁਸ਼ਿਆਰਪੁਰ ਵਿੱਚ 25 ਪੰਚਾਇਤਾਂ ਦੇ ਪ੍ਰਵਾਸੀ ਪੰਜਾਬੀਆਂ ਵਿਰੁੱਧ ਮਤੇ ਪਾਸ, ਬੱਚੇ ਦੇ ਕਤਲ ਤੋਂ ਬਾਅਦ ਲਏ ਸਖ਼ਤ ਫ਼ੈਸਲੇ
Punjab

ਹੁਸ਼ਿਆਰਪੁਰ ਵਿੱਚ 25 ਪੰਚਾਇਤਾਂ ਦੇ ਪ੍ਰਵਾਸੀ ਪੰਜਾਬੀਆਂ ਵਿਰੁੱਧ ਮਤੇ ਪਾਸ, ਬੱਚੇ ਦੇ ਕਤਲ ਤੋਂ ਬਾਅਦ ਲਏ ਸਖ਼ਤ ਫ਼ੈਸਲੇ

ਬਿਊਰੋ ਰਿਪੋਰਟ (ਹੁਸ਼ਿਆਰਪੁਰ, 15 ਸਤੰਬਰ 2025): ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 5 ਸਾਲਾ ਬੱਚੇ ਦੇ ਅਗਵਾਹ ਅਤੇ ਕਤਲ ਦੀ ਘਟਨਾ ਤੋਂ ਬਾਅਦ ਪ੍ਰਵਾਸੀਆਂ ਦੇ ਵਿਰੁੱਧ ਪੰਜਾਬੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਵਾਸੀਆਂ ਨੂੰ ਇਲਾਕੇ ਤੋਂ ਬਾਹਰ ਕਰਨ ਲਈ ਕਦਮ ਚੁੱਕਣ ਸ਼ੁਰੂ ਕਰ ਦਿੱਤੇ ਹਨ।

ਅੱਜ ਬਲਾਕ 2 ਦੇ 25 ਪਿੰਡਾਂ ਦੀਆਂ ਪੰਚਾਇਤਾਂ ਨੇ ਮਿਲ ਕੇ ਮਹੱਤਵਪੂਰਣ ਮਤੇ ਪਾਸ ਕੀਤੇ। ਇਨ੍ਹਾਂ ਵਿੱਚ ਪ੍ਰਵਾਸੀਆਂ ਦੇ ਕੋਈ ਵੀ ਦਸਤਾਵੇਜ਼ ਰਿਕਾਰਡ ਨਾ ਬਣਾਉਣ, ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ ਲੋਕਾਂ ਨੂੰ ਪਿੰਡੋਂ ਬਾਹਰ ਕਰਨ ਅਤੇ ਬਾਹਰੀ ਲੋਕਾਂ ਵੱਲੋਂ ਜ਼ਮੀਨ ਖਰੀਦਣ ਦੇ ਵਿਰੋਧ ਦੇ ਫ਼ੈਸਲੇ ਸ਼ਾਮਲ ਹਨ।

ਪਿੰਡ ਬਜਵਾਰਾ ਦੇ ਸਰਪੰਚ ਰਾਜੇਸ਼ ਕੁਮਾਰ ਅਤੇ ਹੋਰ ਪੰਚਾਇਤ ਪ੍ਰਮੁੱਖਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਇਸ ਮਾਮਲੇ ’ਤੇ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਇਹ ਪ੍ਰਸਤਾਵ ਕਾਨੂੰਨ ਬਣਾਕੇ ਸੂਬੇ ਭਰ ਵਿੱਚ ਲਾਗੂ ਕੀਤੇ ਜਾਣੇ ਚਾਹੀਦੇ ਹਨ।

Exit mobile version