The Khalas Tv Blog India ਪੰਜਾਬ ਦੇ 233 ਸਕੂਲ PM ਸ਼੍ਰੀ ਯੋਜਨਾ ’ਚ ਕੀਤੇ ਸ਼ਾਮਲ! ਸਾਰਿਆਂ ਦੇ ਬਦਲੇ ਜਾਣਗੇ ਨਾਂ, ਨੋਟੀਫਿਕੇਸ਼ਨ ਜਾਰੀ
India Punjab

ਪੰਜਾਬ ਦੇ 233 ਸਕੂਲ PM ਸ਼੍ਰੀ ਯੋਜਨਾ ’ਚ ਕੀਤੇ ਸ਼ਾਮਲ! ਸਾਰਿਆਂ ਦੇ ਬਦਲੇ ਜਾਣਗੇ ਨਾਂ, ਨੋਟੀਫਿਕੇਸ਼ਨ ਜਾਰੀ

ਬਿਉਰੋ ਰਿਪੋਰਟ: ਪ੍ਰਧਾਨ ਮੰਤਰੀ ਸਕੂਲ ਫਾਰ ਰਾਈਜ਼ਿੰਗ ਇੰਡੀਆ (PMSHRI) ਸਕੀਮ ਤਹਿਤ ਪੰਜਾਬ ਦੇ 233 ਸਕੂਲਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਨ੍ਹਾਂ ਸਕੂਲਾਂ ਦਾ ਨਾਂ ਵੀ ਬਦਲਿਆ ਜਾਵੇਗਾ। ਹੁਣ ਸਾਰੇ ਸਕੂਲਾਂ ਦੇ ਨਾਂ ਨਾਲ ਪੀਐਮ ਸ਼੍ਰੀ ਜੋੜਿਆ ਜਾਵੇਗਾ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਯੋਜਨਾ ਵਿੱਚ ਸਾਰੇ 23 ਜ਼ਿਲ੍ਹਿਆਂ ਦੇ ਸਕੂਲਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਸਕੀਮ ਦੇ ਤਹਿਤ ਹਰੇਕ ਬਲਾਕ ਵਿੱਚੋਂ ਇੱਕ ਪ੍ਰਾਇਮਰੀ, ਇੱਕ ਹਾਈ ਅਤੇ ਇੱਕ ਸੀਨੀਅਰ ਸੈਕੰਡਰੀ ਸਕੂਲ ਚੁਣਿਆ ਗਿਆ ਹੈ। ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਫਰਨੀਚਰ, ਆਊਟਡੋਰ ਖੇਡਾਂ ਦਾ ਸਾਮਾਨ, ਸਮਾਰਟ ਕਲਾਸਰੂਮ ਅਤੇ ਕੰਪਿਊਟਰ ਲੈਬ ਸਮੇਤ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਇਸ ਸਕੀਮ ਦੇ ਪਿੱਛੇ ਸਿੱਖਿਆ ਦੀ ਗੁਣਵੱਤਾ ਵਧਾਉਣ ਦੀ ਕੋਸ਼ਿਸ਼ ਹੈ। ਕੇਂਦਰ ਸਰਕਾਰ ਨੇ ਇਸ ਯੋਜਨਾ ਲਈ 27360 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਇਹ ਪੰਜ ਸਾਲਾਂ ਲਈ ਹੈ। ਇਸ ਵਿੱਚ ਕੇਂਦਰ ਸਰਕਾਰ ਦਾ ਬਜਟ 18128 ਕਰੋੜ ਰੁਪਏ ਹੋਵੇਗਾ। ਜਦੋਂ ਕਿ ਬਾਕੀ ਰਕਮ ਦੂਜੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਫੰਡਾਂ ਤੋਂ ਖ਼ਰਚ ਕੀਤੀ ਜਾਣੀ ਹੈ। ਰਾਸ਼ਟਰੀ ਸਿੱਖਿਆ ਨੀਤੀ 2022 ਦੇ ਮੂਲ ਸਿਧਾਂਤ ਸਕੂਲਾਂ ਵਿੱਚ ਲਾਗੂ ਕੀਤੇ ਜਾਣਗੇ।

ਪੰਜਾਬ ਵਿੱਚ 18 ਹਜ਼ਾਰ ਤੋਂ ਵੱਧ ਸਕੂਲ

ਪੰਜਾਬ ਵਿੱਚ 18 ਹਜ਼ਾਰ ਤੋਂ ਵੱਧ ਸਕੂਲਾਂ ਵਿੱਚ ਤੀਹ ਲੱਖ ਵਿਦਿਆਰਥੀ ਪੜ੍ਹ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ 100 ਸਕੂਲਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਬਣਾਇਆ ਜਾ ਰਿਹਾ ਹੈ। ਇਨ੍ਹਾਂ ਸਕੂਲਾਂ ਲਈ ਇਸ ਸਾਲ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜਲਦ ਹੀ ‘ਸਕੂਲ ਆਫ਼ ਹੈਪੀਨੈੱਸ’ ਸਥਾਪਤ ਕਰਨ ਦੀ ਯੋਜਨਾ ਹੈ। ਇਸ ਦੇ ਲਈ 72 ਸਕੂਲਾਂ ਦੇ ਪਹਿਲੇ ਬੈਚ ਨੂੰ ਫਿਨਲੈਂਡ ਤੋਂ ਸਿਖਲਾਈ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ ਪ੍ਰਾਜੈਕਟ ਦੀ ਸ਼ੁਰੂਆਤ ਰੂਪਨਗਰ ਸਕੂਲ ਤੋਂ ਕੀਤੀ ਜਾ ਰਹੀ ਹੈ।

Exit mobile version