The Khalas Tv Blog India ਪਹਾੜੀ ਸੂਬੇ ਤੋਂ ਦਵਾਈਆਂ ਦੇ ਸੈਂਪਲ ਫੇਲ੍ਹ! ਮਚਿਆ ਹੜਕੰਪ
India

ਪਹਾੜੀ ਸੂਬੇ ਤੋਂ ਦਵਾਈਆਂ ਦੇ ਸੈਂਪਲ ਫੇਲ੍ਹ! ਮਚਿਆ ਹੜਕੰਪ

ਬਿਉਰੋ ਰਿਪੋਰਟ – ਹਿਮਾਚਲ ਪ੍ਰਦੇਸ਼ (Himachal Pradesh) ਵਿਚ 23 ਦਵਾਈਆਂ ਦੇ ਸੈਂਪਲ ਫੇਲ੍ਹ ਹੋਏ ਹਨ। ਇਹ ਦਵਾਈਆਂ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੇ ਮਾਪਦੰਡਾਂ ਮੁਤਾਬਕ ਸਹੀ ਨਹੀਂ ਪਾਈਆਂ ਗਈਆਂ ਹਨ। ਇਨ੍ਹਾਂ ਦਵਾਇਆਂ ਦੇ ਸੈਂਪਲ ਫੇਲ੍ਹ ਹੋਣ ਤੋਂ ਬਾਅਦ ਫਾਰਮਾ ਕੰਪਨੀ ਵਿਚ ਹੜਕੰਪ ਮਚਿਆ ਹੋਇਆ ਹੈ। ਇਹ ਦਵਾਈਆਂ ਦਿਲ ਦਾ ਦੌਰਾ, ਬਲੱਡ ਸ਼ੂਗਰ ਅਤੇ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਂਦੀਆਂ ਹਨ। ਦੱਸ ਦੇਈਏ ਕਿ ਹਿਮਾਚਲ ਤੋਂ ਬਣੀਆਂ ਦਵਾਈਆਂ ਪੂਰੇ ਦੇਸ਼ ਵਿਚ ਭੇਜੀਆਂ ਜਾਂਦੀਆਂ ਹਨ ਇਸ ਕਰਕੇ ਹੁਣ ਡਰੱਗ ਕੰਟਰੋਲਰ ਨੇ ਕੰਪਨੀਆਂ ਨੂੰ ਹਿਦਾਇਤ ਜਾਰੀ ਕਰਕੇ ਫੇਲ੍ਹ ਹੋਈਆਂ ਦਵਾਈਆਂ ਵਾਪਸ ਮੰਗਵਾਉਣ ਲਈ ਕਿਹਾ ਹੈ। ਸੂਬਾ ਦੇ ਡਰੱਗ ਕੰਟਰੋਲਰ ਮਨੀਸ਼ ਕਪੂਰ ਨੇ ਦੱਸਿਆ ਕਿ ਸੀਡੀਐਸਓ ਦੇ ਅਲਰਟ ਤੋਂ ਬਾਅਦ ਸਾਰੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਜਵਾਬ ਮਿਲਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦੱਸ ਦੇਈਏ ਕਿ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਵੱਲੋਂ ਪਹਿਲਾਂ ਜਾਂਚ ਕੀਤੀ ਗਈ ਸੀ, ਜਿਸ ਵਿਚ ਪਹਿਲਾਂ 20 ਦਵਾਈਆਂ ਦੇ ਨਮੂਨੇ ਫੇਲ੍ਹ ਹੋਏ ਸੀ ਅਤੇ 3 ਦਵਾਈਆਂ ਦੇ ਨਮੂਨੇ ਡਰੱਗ ਕੰਟਰੋਲਰ ਦੇ ਟੈਸਟ ਵਿਚ ਫੇਲ੍ਹ ਹੋਏ ਸੀ।

ਇਹ ਵੀ ਪੜ੍ਹੋ –  ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ, ਇਸ ਆਗੂ ਨੇ ਪਾਰਟੀ ਨੂੰ ਕਿਹਾ ਅਲਵਿਦਾ

 

Exit mobile version