The Khalas Tv Blog Punjab ਪੰਜਾਬ ‘ਚ 21 IPS ਅਫ਼ਸਰਾਂ ਦੇ ਤਬਾਦਲੇ ! 2 ਮਹਿਲਾ ਅਫ਼ਸਰਾਂ ਨੂੰ ਵੱਡੇ ਸ਼ਹਿਰਾਂ ਦੀ ਜ਼ਿੰਮੇਵਾਰੀ !
Punjab

ਪੰਜਾਬ ‘ਚ 21 IPS ਅਫ਼ਸਰਾਂ ਦੇ ਤਬਾਦਲੇ ! 2 ਮਹਿਲਾ ਅਫ਼ਸਰਾਂ ਨੂੰ ਵੱਡੇ ਸ਼ਹਿਰਾਂ ਦੀ ਜ਼ਿੰਮੇਵਾਰੀ !

ਬਿਉਰੋ ਰਿਪੋਰਟ – ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ 21 IPS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ । 2 ਮਹਿਲਾ IPS ਅਫਸਰਾਂ ਨੂੰ ਅਹਿਮ ਅਹੁਦੇ ਦਿੱਤੇ ਗਏ ਹਨ । ਇਸ ਵਿੱਚ ਇੱਕ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਤਨੀ ਜੋਤੀ ਯਾਦਵ ਹੈ । ਉਨ੍ਹਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ SP ਤੋਂ ਤਰਕੀ ਦਿੰਦੇ ਹੋਏ ਖੰਨਾ ਦੀ SSP ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ।

ਇਸ ਤੋਂ ਇਲਾਵਾ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ DIG ਫਿਰੋਜ਼ਪੁਰ ਰੇਂਜ ਦਾ ਚਾਰਜ ਸੌਂਪਿਆ ਗਿਆ ਹੈ ਜਦਕਿ ਉਨ੍ਹਾਂ ਦੀ ਥਾਂ ਮਹਿਲਾ IPS ਧਨਪ੍ਰੀਤ ਕੌਰ ਦੀ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਵਜੋਂ ਨਿਯੁਕਤੀ ਕੀਤੀ ਗਈ ਹੈ । ਮਨਿੰਦਰ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ ਦਾ ਨਵਾਂ SSP ਲਗਾਇਆ ਗਿਆ,ਬਤੌਰ ਐਸਐਸਪੀ ਸੇਵਾ ਨਿਭਾ ਰਹੇ ਚਰਨਜੀਤ ਸਿੰਘ ਸੋਹਲ ਨੂੰ AIG ਇੰਟੈਲੀਜੈਸ ਪੰਜਾਬ ਲਗਾਇਆ ਗਿਆ ਹੈ । ਸ੍ਰੀ ਫਤਿਹਗੜ੍ਹ ਸਾਹਿਬ ਦੀ SSP ਰਵਜੋਤ ਕੌਰ ਗਰੇਵਾਲ ਨੂੰ AIG ਟੈਕਨੀਕਲ ਸਰਵਿਸਿਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ।

SSP ਬਰਨਾਲਾ ਸੰਦੀਪ ਕੁਮਾਰ ਮਲਕ ਹੁਣ ਹੁਸ਼ਿਆਰਪੁਰ ਦੇ ਨਵੇਂ SSP ਹੋਣਗੇ । DIG ਕਾਊਂਟਰ ਇੰਟੈਲੀਜਂਸ ਨਿਲੰਬਰੀ ਜਗਾਦਲੇ ਨੂੰ DIG ਲੁਧਿਆਣਾ ਰੇਂਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ।
AIG AGTF ਗੁਰਮੀਤ ਚੌਹਾਨ ਹੁਣ ਫਿਰੋਜ਼ਪੁਰ ਦੇ ਨਵੇਂ SSP ਹੋਣਗੇ ।

ਪਹਿਲਾਂ ਵਿਜੀਲੈਂਸ ਚੀਫ਼ ਨੂੰ ਹਟਾਇਆ ਗਿਆ

ਵਿਜੀਲੈਂਸ ਚੀਫ ਸਪੈਸ਼ਲ ਡੀਜੀਪੀ ਵਰਿੰਦਰ ਕੁਮਾਰ ਨੂੰ ਹਟਾ ਕੇ ADGP ਨਾਗੇਸ਼ਵਰ ਰਾਵ ਨੂੰ ਉਨ੍ਹਾਂ ਦੀ ਥਾਂ ‘ਤੇ ਤਾਇਨਾਤ ਕੀਤਾ ਗਿਆ । ਉਧਰ ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਡੀਸੀ ਰਾਜੇਸ਼ ਤ੍ਰਿਪਾਠੀ ਨੂੰ ਵੀ ਸਸਪੈਂਡ ਕੀਤਾ ਗਿਆ ਸੀ । ਉਨ੍ਹਾਂ ਖਿਲਾਫ਼ ਵਿਜੀਲੈਂਸ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ 52 ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਵੀ ਕੀਤਾ ਗਿਆ ਸੀ । ਇਸ ਦੇ ਖਿਲਾਫ ਭ੍ਰਿਸ਼ਟਾਚਾਰ ਸਮੇਤ ਕਈ ਤਰ੍ਹਾਂ ਦੇ ਇਲਜ਼ਾਮ ਸਨ । ਉਧਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਡੀਸੀ ਪੱਧਰ ‘ਤੇ ਵੀ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾਣਗੇ ।

 

Exit mobile version