The Khalas Tv Blog India ਰਾਮ ਰਹੀਮ ਨੇ ਫਿਰ ਕੀਤੀ ਵੱਡੀ ਮੰਗ! ਹਾਈਕੋਰਟ ਨੇ ਕੀਤੀ ਸੁਣਵਾਈ, SGPC ਨੇ ਕੀਤਾ ਵਿਰੋਧ
India Punjab

ਰਾਮ ਰਹੀਮ ਨੇ ਫਿਰ ਕੀਤੀ ਵੱਡੀ ਮੰਗ! ਹਾਈਕੋਰਟ ਨੇ ਕੀਤੀ ਸੁਣਵਾਈ, SGPC ਨੇ ਕੀਤਾ ਵਿਰੋਧ

ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ (Gurmeet Ram Rahim) ਵੱਲੋਂ ਇਕ ਵਾਰ ਫਿਰ ਫਰਲੋ ਮੰਗੀ ਗਈ ਹੈ। ਰਾਮ ਰਹੀਮ ਵੱਲੋਂ ਪੰਜਾਬ ਅਤੇ ਹਰਿਆਣਾ ਕੋਰਟ (Punjab and Haryana High Court) ਤੋਂ 21 ਦਿਨਾਂ ਦੀ ਫਰਲੋ ਦੀ ਮੰਗ ਕੀਤੀ ਹੈ। ਹਾਈਕੋਰਟ ਵੱਲੋਂ ਇਸ ਅਪੀਲ ਨੂੰ ਸੁਣਨ ਤੋਂ ਬਾਅਦ ਇਸ ਮਾਮਲੇ ਨੂੰ ਸੁਰੱਖਿਅਤ ਰੱਖ ਲਿਆ ਹੈ। ਸੌਧਾ ਸਾਧ ਰਾਮ ਰਹੀਮ ਵੱਲੋਂ ਇਸ ਫਰਲੋ ਨੂੰ ਆਪਣਾ ਅਧਿਕਾਰ ਦੱਸਿਆ ਹੈ। ਇਸ ਦੇ ਨਾਲ ਹੀ ਉਸ ਦੀ ਫਰਲੋ ਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇਸ ਮਾਮਲੇ ਨੂੰ ਧਿਆਨ ਨਾਲ ਸੁਣਿਆ ਗਿਆ ਹੈ, ਅਦਾਲਤ ਵੱਲੋਂ ਦੋਹਾ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲੇ ਨੂੰ ਸੁਰੱਖਿਅਤ ਰੱਖ ਲਿਆ ਹੈ। ਹਾਈਕੋਰਟ ਵੱਲੋਂ ਇਸ ‘ਤੇ ਜਲਦੀ ਹੀ ਫੈਸਲਾ ਦੇਣ ਦੀ ਗੱਲ ਕਹੀ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਡੇਰਾ ਸਿਰਸਾ ਮੁੱਖੀ ਫਰਲੋ ਲੈ ਚੁੱਕਾ ਹੈ। ਉਸ ਨੂੰ ਹੋਰ ਕੈਦੀਆਂ ਦੇ ਮੁਕਾਬਲੇ ਵੱਧ ਵਾਰ ਫਰਲੋ ਦਿੱਤੀ ਗਈ ਹੈ। ਉਸ ਨੂੰ ਕਈ-ਕਈ ਦਿਨ ਦੀ ਵੀ ਫਰਲੋ ਦਿੱਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ –   ਸੈਮੀਫਾਈਨਲ ’ਚ ਪਹੁੰਚਿਆ ਪਹਿਲਵਾਨ ਅਮਨ ਸਹਿਰਾਵਤ, ਅਲਬਾਨੀਆ ਦੇ ਪਹਿਲਵਾਨ ਨੂੰ 11-0 ਨਾਲ ਹਰਾਇਆ

 

Exit mobile version