The Khalas Tv Blog India 20 ਹਜ਼ਾਰ ਕਰੋੜ ਦਾ ਕੇਂਦਰੀ ਵਿਸਟਾ ਪ੍ਰੋਜੈਕਟ ਦਿੱਲੀ ਨੂੰ ਬਣਾਏਗਾ ਉੱਤਮ ਰਾਜਧਾਨੀ
India

20 ਹਜ਼ਾਰ ਕਰੋੜ ਦਾ ਕੇਂਦਰੀ ਵਿਸਟਾ ਪ੍ਰੋਜੈਕਟ ਦਿੱਲੀ ਨੂੰ ਬਣਾਏਗਾ ਉੱਤਮ ਰਾਜਧਾਨੀ

‘ਦ ਖ਼ਾਲਸ ਬਿਊਰੋ :- ਮਕਾਨ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਰਾਜ ਸਭਾ ਵਿੱਚ ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ 14 ਮੈਂਬਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਦਾ ਦਿੱਲੀ ਕਾਨੂੰਨ ਸੋਧ ਬਿੱਲ, 2021 ਬਾਰੇ ਗੱਲ ਕੀਤੀ ਅਤੇ ਬਿੱਲ ਦਾ ਸਮਰਥਨ ਕੀਤਾ।

ਪੁਰੀ ਨੇ ਕਿਹਾ ਕਿ “ਜੇ ਸੰਸਦ ਦਾ ਸਰਦ ਰੁੱਤ ਸੈਸ਼ਨ ਬੁਲਾਇਆ ਜਾਂਦਾ ਤਾਂ ਕਿਸੇ ਆਰਡੀਨੈਂਸ ਦੀ ਲੋੜ ਨਾ ਹੁੰਦੀ। ਜੇਕਰ ਅਸੀਂ ਆਰਡੀਨੈਂਸ ਨਾ ਲਿਆਉਂਦੇ ਅਤੇ ਇਸ ਸੈਸ਼ਨ ਦਾ ਇੰਤਜ਼ਾਰ ਕਰਦੇ, ਤਾਂ ਅਧਿਕਾਰੀ ਜਾਇਦਾਦ ਸੀਲ ਕਰਨਾ ਸ਼ੁਰੂ ਕਰ ਦਿੰਦੇ। ਸਰਕਾਰ ਆਰਡੀਨੈਂਸ ਦੇ ਰਸਤੇ ਨੂੰ ਵਾਰ-ਵਾਰ ਇਸਤੇਮਾਲ ਕਰ ਰਹੀ ਹੈ।”

ਦਿੱਲੀ ਵਿੱਚ ਪੁਰੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਇੱਕ ਵਰਟੀਕਲ ‘ਤੇ ਸਹਿਮਤੀ ਜਤਾਈ ਹੈ। ਪੁਰੀ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਜੇ ਅੰਕੜਿਆਂ ਦੀ ਵਰਤੋਂ ਕੀਤੀ ਜਾਂਦੀ, ਤਾਂ ਪੀਐਮਏਵਾਈ ਅਧੀਨ ਆਉਂਦੇ ਸਾਰੇ 1.12 ਕਰੋੜ ਘਰਾਂ ਨੂੰ ਮਨਜ਼ੂਰੀ ਦਿੱਤੀ ਜਾਣੀ ਸੀ ਅਤੇ ਵੱਡੇ ਪੱਧਰ ‘ਤੇ ਕੰਮ ਮੁਕੰਮਲ ਹੋ ਜਾਣਾ ਸੀ। 20,000 ਕਰੋੜ ਰੁਪਏ ਦਾ ਕੇਂਦਰੀ ਵਿਸਟਾ ਪ੍ਰਾਜੈਕਟ ਦਿੱਲੀ ਨੂੰ ਦੁਨੀਆ ਦੀ ਸਭ ਤੋਂ ਉੱਤਮ ਰਾਜਧਾਨੀ ਬਣਾ ਦੇਵੇਗਾ।” ਪੁਰੀ ਨੇ ਸਦਨ ਵਿੱਚ ਇਸ ਬਿੱਲ ਨੂੰ ਪਾਸ ਕੀਤੇ ਜਾਣ ਦੀ ਮੰਗ ਕੀਤੀ।

Exit mobile version