The Khalas Tv Blog Punjab 20 ਦਿਨਾ ਪੈਰੋਲ ‘ਤੇ ਆਏ ਸਿੱਖ ਕੈਦੀ ਲਾਹੌਰੀਆ ਨੂੰ ਮਿਲਣ ਘਰ ਪਹੁੰਚੇ ਜਥੇਦਾਰ, ਸਰਕਾਰਾਂ ਨੇ ਚੁੱਕੇ ਕੰਨ ?
Punjab

20 ਦਿਨਾ ਪੈਰੋਲ ‘ਤੇ ਆਏ ਸਿੱਖ ਕੈਦੀ ਲਾਹੌਰੀਆ ਨੂੰ ਮਿਲਣ ਘਰ ਪਹੁੰਚੇ ਜਥੇਦਾਰ, ਸਰਕਾਰਾਂ ਨੇ ਚੁੱਕੇ ਕੰਨ ?

ਚੰਡੀਗੜ੍ਹ- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿੱਖ ਕੈਦੀ ਭਾਈ ਦਇਆ ਸਿੰਘ ਲਾਹੌਰੀਆ ਨੂੰ ਮਿਲਣ ਲਈ ਸਵੇਰੇ ਉਨ੍ਹਾਂ ਦੇ ਘਰ ਪਹੁੰਚੇ ਅਤੇ ਭਾਈ ਲਾਹੌਰੀਆ ਨਾਲ ਕੁੱਝ ਸਮਾਂ ਗੱਲਬਾਤ ਕੀਤੀ। ਇਸ ਉੁਪਰੰਤ ਉਨ੍ਹਾਂ ਪਿੰਡ ਕਸਬਾ ਭੁਰਾਲ ਦੇ ਵਾਸੀਆਂ ਵੱਲੋਂ ਭਾਈ ਲਾਹੌਰੀਆ ਦੀ ਪੱਕੀ ਰਿਹਾਈ ਨੂੰ ਲੈ ਕੇ ਗੁਰਦੁਆਰਾ ਸਾਹਿਬ ਵਿਚਲੇ ਸਮਾਗਮ ਵਿੱਚ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਹੈ ਕਿਉਂਕਿ ਬਹੁਤੇ ਸਿੱਖ ਬੰਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਸਜ਼ਾਵਾਂ ਪੂਰੀ ਕਰ ਚੁੱਕੇ ਸਿੱਖ ਬੰਦੀਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਰਿਹਾਅ ਕਰੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਲਾਹੌਰੀਆ ਅਤੇ ਉਨ੍ਹਾਂ ਦੀ ਪਤਨੀ ਬੀਬੀ ਕਮਲਜੀਤ ਕੌਰ ਨੂੰ ਸਿਰੋਪਾਓ ਭੇਟ ਕੀਤਾ। ਜ਼ਿਕਰਯੋਗ ਹੈ ਕਿ ਸਿੱਖ ਕੈਦੀ ਭਾਈ ਦਇਆ ਸਿੰਘ ਲਾਹੌਰੀਆ ਜੋ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਸਜ਼ਾ ਭੁਗਤ ਰਹੇ ਹਨ, ਨੂੰ ਉਨ੍ਹਾਂ ਦੇ ਪੁੱਤਰ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਵੀਹ ਦਿਨ ਦੀ ਪੈਰੋਲ ਮਿਲੀ ਸੀ।

Exit mobile version